ਜਾਪਾਨ ਦੀ ਇਸ ਖਿਡਾਰਨ ਨੇ ਦਿਖਾਇਆ ਅਜਿਹਾ ਖੇਡ ਜਜ਼ਬਾ ਕਿ ਹਰ ਕੋਈ ਕਰ ਰਿਹੈ ਸਲਾਮ, ਵੀਡੀਓ ਵਾਇਰਲ

Saturday, Oct 27, 2018 - 12:19 PM (IST)

ਜਾਪਾਨ ਦੀ ਇਸ ਖਿਡਾਰਨ ਨੇ ਦਿਖਾਇਆ ਅਜਿਹਾ ਖੇਡ ਜਜ਼ਬਾ ਕਿ ਹਰ ਕੋਈ ਕਰ ਰਿਹੈ ਸਲਾਮ, ਵੀਡੀਓ ਵਾਇਰਲ

ਟੋਕੀਓ— ਜਾਪਾਨ ਦੀ 19 ਸਾਲਾ ਦੀ ਰੇਈ ਇਡੀਆ ਇਕੀਡੇਨ ਕਾਰਪੋਰੇਟ ਮੈਰਾਥਨ ਰਿਲੇ 'ਚ ਹਿੱਸਾ ਲੈ ਰਹੀ ਸੀ। ਉਨ੍ਹਾਂ ਦੀ ਆਪਣੇ ਹਿੱਸੇ ਦੀ 2.2 ਮੀਲ (3.4 ਕਿਲੋਮੀਟਰ) ਦੂਰੀ ਬਾਕੀ ਸੀ। ਉਦੋਂ ਹੀ ਉਹ ਦੌੜਦੇ-ਦੌੜਦੇ ਡਿੱਗ ਗਈ। ਉਸ ਦਾ ਪੈਰ ਫ੍ਰੈਕਚਰ ਹੋ ਗਿਆ। ਉਹ ਹੌਲੀ-ਹੌਲੀ ਦੌੜਦੀ ਰਹੀ। ਪਰ ਜਦੋਂ 213 ਮੀਟਰ ਦੀ ਦੌੜ ਬਾਕੀ ਸੀ। ਉਦੋਂ ਉਹ ਦੌੜਨ 'ਚ ਅਸਮਰਥ ਮਹਿਸੂਸ ਕਰਨ ਲੱਗੀ। ਪਰ ਉਸ ਨੇ ਦੌੜਨਾ ਨਹੀਂ ਛੱਡਿਆ। ਸਗੋਂ ਗੋਡੇ ਦੇ ਭਾਰ ਚਲ ਕੇ ਸਾਥੀ ਤਕ ਬੈਟਨ ਪਹੁੰਚਾਈ। 

PunjabKesari

ਇਸ ਦੌਰਾਨ ਉਸ ਦੇ ਗੋਡੇ ਅਤੇ ਹੱਥਾਂ ਤੋਂ ਖ਼ੂਨ ਵੀ ਨਿਕਲਨ ਲੱਗਾ ਸੀ। ਜਦੋਂ ਇਡੀਆ ਦੀ ਟੀਮ ਇਵਾਤਾਨੀ ਸੇਂਗਯੋ ਦੇ ਮੈਨੇਜਰ ਨੂੰ ਪਤਾ ਲੱਗਾ ਕਿ ਉਹ ਡਿਗ ਪਈ ਹੈ ਉਦੋਂ ਉਸ ਨੇ ਟੀਮ ਨੂੰ ਟੂਰਨਾਮੈਂਟ ਤੋਂ ਹਟਨ ਲਈ ਵੀ ਕਿਹਾ ਸੀ। ਪਰ ਇਡੀਆ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਦੌੜ ਪੂਰੀ ਕਰੇਗੀ। ਦੌੜ ਦੇ ਬਾਅਦ ਇਡੀਆ ਨੂੰ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਸੱਜੇ ਪੈਰ ਦੀ ਸੱਟ ਠੀਕ ਹੋਣ 'ਚ ਚਾਰ ਮਹੀਨਿਆਂ ਤੋਂ ਜ਼ਿਆਦਾ ਸਮਾਂ ਲੱਗੇਗਾ। ਉਨ੍ਹਾਂ ਦੀ ਇਸ ਖੇਡ ਭਾਵਨਾ ਨੂੰ ਪ੍ਰਸ਼ੰਸਕ ਸਲਾਮ ਕਰ ਰਹੇ ਹਨ।

 


Related News