ਕਾਬੁਲ ''ਚ ਬਿਜਲੀ ਦੀ ਕਮੀ ਕਾਰਨ ਕਈ ਉਦਯੋਗ ਬੰਦ

02/02/2022 5:33:29 PM

ਕਾਬੁਲ (ਵਾਰਤਾ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਬਿਜਲੀ ਸਪਲਾਈ ਨਾ ਹੋਣ ਕਾਰਨ 580 ਉਦਯੋਗ ਬੰਦ ਹੋ ਗਏ ਹਨ। ਅਫਗਾਨਿਸਤਾਨ ਉਦਯੋਗ ਅਤੇ ਮਾਈਨਿੰਗ (AIMC) ਪ੍ਰਮੁੱਖ ਸ਼ੇਰਬਾਜ਼ ਕਾਮੀਂਜਾਦਾ ਨੇ ਬੁੱਧਵਾਰ ਨੂੰ ਸਪੁਤਨਿਕ ਨੂੰ ਇਹ ਜਾਣਕਾਰੀ ਦਿੱਤੀ। ਕਾਮੀਂਜਾਦਾ ਨੇ ਦੱਸਿਆ ਕਿ ਉਦਯੋਗਾਂ ਦੇ ਬੰਦ ਹੋਣ ਨਾਲ ਕਰੀਬ 4500 ਕਰਮਚਾਰੀਆਂ ਦੀ ਨੌਕਰੀ ਚਲੀ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਉੱਤਰੀ ਕੋਰੀਆਈ ਨੇਤਾ ਕਿਮ ਨੇ ਪਤਨੀ ਨਾਲ ਪ੍ਰੋਗਰਾਮ 'ਚ ਕੀਤੀ ਸ਼ਿਰਕਤ, ਦਰਸ਼ਕਾਂ ਨੇ ਕੀਤਾ ਸਵਾਗਤ

ਅਫਗਾਨਿਸਤਾਨ ਦੀ ਨੈਸ਼ਨਲ ਐਨਰਜੀ ਕੰਪਨੀ ਨੇ ਨਵੰਬਰ 2021 ਵਿੱਚ ਦੱਸਿਆ ਸੀ ਕਿ ਅਫਗਾਨਿਸਤਾਨ ਨੂੰ ਕੁੱਲ 850 ਮੈਗਾਵਾਟ ਬਿਜਲੀ ਦੀ ਲੋੜ ਹੁੰਦੀ ਹੈ। ਇਸ ਵਿਚੋਂ 620 ਮੈਗਾਵਾਟ ਬਿਜਲੀ ਦੀ ਗੁਆਂਢੀ ਦੇਸ਼ ਤੋਂ ਸਪਲਾਈ ਕੀਤੀ ਜਾਂਦੀ ਹੈ। ਗੌਰਤਲਬ ਹੈ ਕਿ ਉਜ਼ਬੇਕਿਸਤਾਨ ਨੇ ਜਨਵਰੀ ਦੀ ਸ਼ੁਰੂਆਤ ਤੋਂ ਹੀ ਬਿਜਲੀ ਦੀ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਨਾਲ ਅਫਗਾਨਿਸਤਾਨ ਦੇ ਕਈ ਸੂਬਿਆਂ ਵਿਚ ਬਿਜਲੀ ਦੀ ਕਮੀ ਹੋ ਗਈ ਹੈ। ਇਸ ਖੇਤਰ ਵਿਚ ਵੱਡੇ ਪੱਧਰ 'ਤੇ ਬਿਜਲੀ ਸਪਲਾਈ ਰੁਕਣ ਨਾਲ 25 ਜਨਵਰੀ ਨੂੰ ਉਜ਼ਬੇਕਿਸਤਾਨ ਨੇ ਅਫਗਾਨਿਸਤਾਨ ਨੂੰ ਬਿਜਲੀ ਦੇਣੀ ਬੰਦ ਕਰ ਦਿੱਤੀ ਸੀ ਹਾਲਾਂਕਿ ਸਥਿਤੀ ਠੀਕ ਹੋਣ 'ਤੇ ਮੰਗਲਵਾਰ ਤੋਂ ਸਪਲਾਈ ਸੁਚਾਰੂ ਕਰ ਦਿੱਤੀ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿ : ਸਿੰਧ ਸੂਬੇ 'ਚ ਹਿੰਦੂ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ, ਪ੍ਰਦਰਸ਼ਨਕਾਰੀਆਂ ਨੇ ਲਗਾਇਆ ਜਾਮ


Vandana

Content Editor

Related News