ਕਈ ਯੂਰਪੀ ਦੇਸ਼ਾਂ ਨੇ ਲਗਾਈ ਹੈ ਹਿਜਾਬ ’ਤੇ ਪਾਬੰਦੀ

Monday, Feb 14, 2022 - 11:33 AM (IST)

ਕਈ ਯੂਰਪੀ ਦੇਸ਼ਾਂ ਨੇ ਲਗਾਈ ਹੈ ਹਿਜਾਬ ’ਤੇ ਪਾਬੰਦੀ

ਨਵੀਂ ਦਿੱਲੀ (ਇੰਟ.)- ਕਰਨਾਟਕ ਤੋਂ ਸ਼ੁਰੂ ਹੋਏ ਹਿਜਾਬ ਵਿਵਾਦ ’ਤੇ ਹੁਣ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਕਰਨਾਟਕ ਹਾਈਕੋਰਟ ਨੇ ਅੰਤ੍ਰਿਮ ਆਦੇਸ਼ ਦਿੱਤਾ ਹੈ ਕਿ ਜਦੋਂ ਤੱਕ ਇਹ ਮਾਮਲਾ ਸੁਲਝ ਨਹੀਂ ਜਾਂਦਾ, ਉਦੋਂ ਤੱਕ ਧਾਰਮਿਕ ਪਹਿਰਾਵੇ ’ਤੇ ਪਾਬੰਦੀ ਰਹੇਗੀ, ਭਾਵੇਂ ਉਹ ਹਿਜਾਬ ਹੋਵੇ ਜਾਂ ਭਗਵਾ ਕੱਪੜਾ। ਦੁਨੀਆ ’ਚ ਹਿਜਾਬ ਨੂੰ ਲੈ ਕੇ ਕੀ ਵਿਵਸਥਾ ਹੈ? ਮੁਸਲਿਮ ਦੇਸ਼ਾਂ ’ਚ ਹਿਜਾਬ ਪ੍ਰਤੀ ਰਵੱਈਆ ਕੀ ਹੈ? ਦੁਨੀਆ ਦੇ ਕਿਹੜੇ ਦੇਸ਼ਾਂ ਨੇ ਹਿਜਾਬ ਪਹਿਨਣ ’ਤੇ ਪਾਬੰਦੀ ਲਾਈ ਹੈ?
ਹਿਜਾਬ ਨੂੰ ਲੈ ਕੇ ਦੁਨੀਆ ਵਿਚ ਦੋ ਵਿਚਾਰ ਪ੍ਰਚਲਿਤ ਹਨ। ਕਈਆਂ ਦੀ ਨਜ਼ਰ ’ਚ ਇਹ ਸੰਵਿਧਾਨਕ ਅਧਿਕਾਰ ਹੈ, ਤਾਂ ਕਿਸੇ ਦਾ ਮੰਨਣਾ ਹੈ ਵਿੱਦਿਅਕ ਅਦਾਰਿਆਂ ’ਚ ਧਾਰਮਿਕ ਚਿੰਨ੍ਹਾਂ ਨੂੰ ਪਹਿਨਣਾ ਠੀਕ ਨਹੀਂ ਹੈ। ਕੁਝ ਦੇਸ਼ ਅਜਿਹੇ ਹਨ ਜਿੱਥੇ ਕਈ ਸਾਲ ਪਹਿਲਾਂ ਜਨਤਕ ਥਾਵਾਂ ’ਤੇ ਚਿਹਰੇ ਨੂੰ ਢਕਣ ਜਾਂ ਨਕਾਬ ਪਾਉਣ ’ਤੇ ਪਾਬੰਦੀ ਲਾਈ ਗਈ ਹੈ। ਇੰਨਾ ਹੀ ਨਹੀਂ ਕੁਝ ਦੇਸ਼ਾਂ ਨੇ ਇਸ ਦੇ ਲਈ ਸਖਤ ਵਿਵਸਥਾਵਾਂ ਅਪਣਾਈਆਂ ਹੋਈਆਂ ਹਨ। ਨਕਾਬ ਪਹਿਨਣ ’ਤੇ ਭਾਰੀ ਜੁਰਮਾਨੇ ਦਾ ਵੀ ਪ੍ਰਬੰਧ ਹੈ। ਆਖ਼ਿਰ ਕਿਹੜੇ ਦੇਸ਼ਾਂ ’ਚ ਨਕਾਬ ਪਹਿਨਣ ’ਤੇ ਸਜ਼ਾ ਦੀ ਵਿਵਸਥਾ ਹੈ।

ਇਹ ਵੀ ਪੜ੍ਹੋ: ਵੈਲੇਨਟਾਈਨ-ਡੇਅ ’ਤੇ ਪਾਕਿ ਦੇ ਕਾਲਜ ਨੇ ਕੁੜੀਆਂ-ਮੁੰਡਿਆਂ ਲਈ ਜਾਰੀ ਕੀਤਾ ਅਜੀਬ ਫ਼ਰਮਾਨ

1. ਫਰਾਂਸ ’ਚ ਸਖ਼ਤ ਪਾਬੰਦੀਆਂ : ਪੱਛਮੀ ਦੇਸ਼ਾਂ ’ਚੋਂ ਫਰਾਂਸ ਪਹਿਲਾ ਦੇਸ਼ ਹੈ, ਜਿਸ ਨੇ ਆਪਣੇ ਇੱਥੇ ਹਿਜਾਬ ’ਤੇ ਪਾਬੰਦੀ ਲਾਈ ਹੈ। ਫਰਾਂਸ ਦੇ ਤਤਕਾਲੀ ਰਾਸ਼ਟਰਪਤੀ ਨਿਕੋਲਸ ਸਰਕੋਜੀ ਨੇ ਇਸ ਨਿਯਮ ਨੂੰ ਲਾਗੂ ਕੀਤਾ। ਇਸ ਕਾਰਨ ਉਸ ਨੂੰ ਫਰਾਂਸ ਅਤੇ ਉਸ ਤੋਂ ਬਾਹਰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਨਿਯਮ ਦੀ ਉਲੰਘਣਾ ਕਰਨ ’ਤੇ 150 ਯੂਰੋ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ। ਜੇਕਰ ਕੋਈ ਔਰਤ ਨੂੰ ਮੂੰਹ ਢਕਣ ਲਈ ਮਜਬੂਰ ਕਰਦਾ ਹੈ ਤਾਂ ਉਸ ’ਤੇ 30 ਹਜ਼ਾਰ ਯੂਰੋ ਦੇ ਜੁਰਮਾਨੇ ਦੀ ਵਿਵਸਥਾ ਹੈ।

2. ਬੈਲਜੀਅਮ ’ਚ ਪਾਬੰਦੀ : ਬੈਲਜੀਅਮ ਨੇ ਜੁਲਾਈ 2011 ’ਚ ਹੀ ਪੂਰਾ ਚਿਹਰਾ ਢਕਣ ’ਤੇ ਪਾਬੰਦੀ ਲਾ ਦਿੱਤੀ ਸੀ। ਨਵੇਂ ਕਾਨੂੰਨ ਤਹਿਤ ਜਨਤਕ ਥਾਵਾਂ ’ਤੇ ਅਜਿਹੇ ਕਿਸੇ ਵੀ ਪਹਿਰਾਵੇ ’ਤੇ ਪਾਬੰਦੀ ਲਾਈ ਗਈ ਸੀ ਜੋ ਪਹਿਨਣ ਵਾਲੇ ਦੀ ਪਛਾਣ ਜ਼ਾਹਿਰ ਨਾ ਹੋਣ ਦੇਵੇ। ਇਸ ਕਾਨੂੰਨ ਵਿਰੁੱਧ ਪਟੀਸ਼ਨ ਨੂੰ ਅਦਾਲਤ ਨੇ ਇਹ ਕਹਿ ਕੇ ਖਾਰਿਜ ਕਰ ਦਿੱਤਾ ਕਿ ਇਸ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਕਬੱਡੀ ਖਿਡਾਰੀ ਅਮਨ ਟਿੱਬਾ ਦੀ ਮੌਤ

3. ਨੀਦਰਲੈਂਡ ਦੀ ਸੰਸਦ ’ਚ ਬਣਾਇਆ ਕਾਨੂੰਨ : ਨੀਦਰਲੈਂਡ ’ਚ ਸਕੂਲਾਂ ਅਤੇ ਹਸਪਤਾਲਾਂ ’ਚ ਇਸਲਾਮਿਕ ਨਕਾਬ ਪਹਿਨਣ ’ਤੇ ਰੋਕ ਹੈ। ਜੂਨ 2018 ’ਚ ਨੀਦਰਲੈਂਡ ਦੀ ਸੰਸਦ ਨੇ ਚਿਹਰਾ ਢਕਣ ਲਈ ਇਕ ਬਿੱਲ ਪਾਸ ਕੀਤਾ। ਇਸ ਤੋਂ ਬਾਅਦ ਇਹ ਕਾਨੂੰਨ ’ਚ ਬਦਲ ਗਿਆ।

4. ਜਰਮਨੀ ਅਤੇ ਇਟਲੀ ’ਚ ਪਾਬੰਦੀ : ਪੂਰੇ ਇਟਲੀ ਦੀ ਬਜਾਏ ਕੁਝ ਸ਼ਹਿਰਾਂ ’ਚ ਬੁਰਕਾ ਪਹਿਨਣ ’ਤੇ ਪਾਬੰਦੀ ਹੈ। ਖਾਸ ਕਰ ਨੋਵਾਰਾ ਅਤੇ ਲੋਂਬਾਰਡੀ ਸ਼ਹਿਰਾਂ ’ਚ ਨਿਯਮ ਲਾਗੂ। ਜਰਮਨੀ ਨੇ ਜੱਜਾਂ, ਸੈਨਿਕਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਹਿਜਾਬ ’ਤੇ ਅੰਸ਼ਿਕ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

5. ਆਸਟਰੀਆ, ਨਾਰਵੇ ਅਤੇ ਸਪੇਨ ’ਚ ਅੰਸ਼ਿਕ ਪਾਬੰਦੀ : ਆਸਟਰੀਆ, ਨਾਰਵੇ ਤੇ ਸਪੇਨ ’ਚ ਅੰਸ਼ਿਕ ਰੂਪ ’ਚ ਚਿਹਰਾ ਢਕਣ ’ਤੇ ਵੀ ਪਾਬੰਦੀ ਲਾਈ ਗਈ ਹੈ।

ਇਹ ਵੀ ਪੜ੍ਹੋ: ਸਮੁੰਦਰ ਕਿਨਾਰੇ ਰਸਮਾਂ ਨਿਭਾਅ ਰਹੇ ਲੋਕਾਂ ਨਾਲ ਵਾਪਰਿਆ ਭਾਣਾ, ਉਚੀਆਂ ਲਹਿਰਾਂ ਆਉਣ ਕਾਰਨ 11 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News