ਦੱਖਣੀ ਕੋਰੀਆ: ਸਿਓਲ ''ਚ ਹੈਲੋਵੀਨ ਦੇ ਜਸ਼ਨ ਦੌਰਾਨ ਮਚੀ ਭਗਦੜ, ਕਈਆਂ ਦੀ ਮੌਤ
Sunday, Oct 30, 2022 - 02:11 AM (IST)
ਸਿਓਲ : ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ 'ਚ ਹੈਲੋਵੀਨ ਤਿਉਹਾਰ ਦੇ ਜਸ਼ਨ ਦੌਰਾਨ ਇਕ ਤੰਗ ਸੜਕ 'ਤੇ ਮਚੀ ਭਗਦੜ ਵਿੱਚ 120 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : J&K: ਕਿਸ਼ਤਵਾੜ ਦੇ ਹਾਈਡਰੋ ਪਾਵਰ ਪ੍ਰੋਜੈਕਟ 'ਚ ਜ਼ਮੀਨ ਖਿਸਕਣ ਕਾਰਨ 4 ਲੋਕਾਂ ਦੀ ਮੌਤ, ਕਈ ਜ਼ਖਮੀ
'ਨੈਸ਼ਨਲ ਫਾਇਰ ਏਜੰਸੀ' ਦੇ ਅਧਿਕਾਰੀ ਚੋਈ ਚੇਓਨ-ਸਿਕ ਨੇ ਕਿਹਾ ਕਿ ਐਮਰਜੈਂਸੀ ਸੇਵਾ ਦੇ ਕਰਮਚਾਰੀ ਲਗਾਤਾਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਰਹੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਸ਼ੱਕ ਹੈ। ਚੋਈ ਨੇ ਕਿਹਾ ਕਿ 13 ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦਕਿ 43 ਲਾਸ਼ਾਂ ਅਜੇ ਵੀ ਸੜਕਾਂ 'ਤੇ ਪਈਆਂ ਹਨ।
ਇਹ ਵੀ ਪੜ੍ਹੋ : ਯੂਰਪ 'ਚ ਅੱਜ ਤੋਂ ਸਰਦੀਆਂ ਦਾ ਸਮਾਂ ਹੋਵੇਗਾ ਤਬਦੀਲ, ਭਾਰਤ ਨਾਲੋਂ ਪਵੇਗਾ ਸਾਢੇ 4 ਘੰਟੇ ਦਾ ਫ਼ਰਕ
ਅਧਿਕਾਰੀਆਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਸਿਓਲ ਦੇ ਪ੍ਰਮੁੱਖ ਪਾਰਟੀ ਸਪਾਟ ਹੈਮਿਲਟਨ ਹੋਟਲ ਨੂੰ ਜਾ ਰਹੇ ਲੋਕਾਂ ਦੀ ਭੀੜ ਇਕ ਤੰਗ ਗਲੀ ਵਿਚ ਦਾਖਲ ਹੋ ਗਈ ਅਤੇ ਇਸ ਦੌਰਾਨ ਭੀੜ ਵਧਣ ਕਾਰਨ ਸਥਿਤੀ ਵਿਗੜ ਗਈ ਤੇ ਲੋਕ ਭੀੜ ਵਿਚ ਕੁਚਲੇ ਗਏ, ਜਿਸ ਨਾਲ ਜਾਨੀ ਨੁਕਸਾਨ ਹੋਇਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਡੇਂਗੂ ਵਿਰੋਧੀ ਗਤੀਵਿਧੀਆਂ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।