ਬਹੁਪੱਖੀ ਪ੍ਰਤਿਭਾ ਦੇ ਮਾਲਕ ਮਨਜੀਤ ਸਿੰਘ ਬੋਪਾਰਾਏ ਦਾ ਕੈਨੇਡਾ ਦੀ ਧਰਤੀ 'ਤੇ ਵਿਸ਼ੇਸ਼ ਸਨਮਾਨ

07/06/2017 1:14:24 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)—ਸੰਸਾਰ 'ਚ ਲਗਨ ਨਾਲ ਸਮਾਜ ਸੇਵਾ ਕਰਨ ਵਾਲਿਆ ਦੀ ਭਾਵੇ ਕੋਈ ਵੀ ਕਮੀ ਨਹੀ ਹੈ, ਪਰ ਕੁਝ ਵਿਅਕਤੀ ਅਜਿਹੇ ਵੀ ਹੁੰਦੇ ਹਨ, ਜੋ ਜਿੰਦਗੀ ਦੇ ਵੱਖ-ਵੱਖ ਖੇਤਰਾਂ 'ਚ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦੇ ਹਨ ਅਤੇ ਉਨ੍ਹਾਂ ਦਾ ਮੁੱਖ ਉਦੇਸ਼ ਹੀ ਮਾਨਵਤਾ ਦੀ ਸੱਚੇ ਦਿਲੋਂ ਸੇਵਾ ਕਰਨਾ ਹੁੰਦਾ ਹੈ। ਅਜਿਹੀ ਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਉੱਘੇ ਤਰਕਸ਼ੀਲ ਲੇਖਕ, ਸਮਾਜਸੇਵੀ, ਖੇਡ ਤੇ ਸਿਹਤ ਪ੍ਰੇਮੀ ਮਨਜੀਤ ਸਿੰਘ ਬੋਪਾਰਾਏ ਬ੍ਰਿਸਬੇਨ ਆਸਟੇਰਲੀਆ ਨਿਵਾਸੀ ਨੇ ਮਨੁੱਖਤਾ ਦੀ ਸੇਵਾ ਲਈ ਜਿਲ੍ਹਾ ਲੁਧਿਆਣੇ ਦੇ ਪਿੰਡ ਘੁਢਾਣੀ ਕਲਾਂ ਵਿਖੇ ਜਨਮ ਲਿਆ ਹੈ।ਮਨਜੀਤ ਬੋਪਾਰਾਏ ਇਕ ਉਹ ਨਾਂ ਹੈ ਜੋ ਕਿ ਆਪਣੇ ਆਪ 'ਚ ਸੰਸਥਾ ਦੇ ਰੂਪ 'ਚ ਕਾਰਜ ਕਰਦਿਆਂ ਹਰ ਵਕਤ ਦੱਬੇ-ਕੁਚਲੇ ਗਰੀਬ ਲੋਕਾਂ ਦੀ ਸਹਾਇਤਾ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ, ਭਾਰਤੀ ਸਮਾਜ ਦੇ 'ਚ ਜਦੋਂ ਵੀ ਕੋਈ ਵੀ ਅਣਹੋਣੀ ਤੇ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਹ ਲੋੜਮੰਦ ਪਰਿਵਾਰਾਂ ਦੀ ਮਦਦ ਤੇ ਮਾਨਵਤਾ ਦੀ ਭਲਾਈ ਲਈ ਕਾਰਜ ਕਰਦਿਆਂ 2005 ਤੋਂ ਲੈ ਕੇ ਹੁਣ ਤਕ ਤਕਰੀਬਨ 23 ਦੇ ਕਰੀਬ ਹਾਦਸੇ ਦਾ ਿਸ਼ਕਾਰ ਹੋਏ ਲੋਕਾਂ ਦੀਆ ਮ੍ਰਿਤਕ ਦੇਹਾਂ ਨੂੰ ਆਸਟਰੇਲੀਆ ਤੋਂ ਭਾਰਤ ਭੇਜ ਕੇ ਪੀੜਤ ਪਰਿਵਾਰਾਂ ਦੀ ਮਦਦ ਕਰਨ ਨੂੰ ਆਪਣਾ ਫਰਜ਼ ਤੇ ਧਰਮ ਸਮਝਦਾ ਹੈ। ਸਕੂਲਾਂ 'ਚ ਪੜ੍ਹਦੇ ਗਰੀਬ ਬੱਚਿਆਂ ਦੀਆਂ ਫੀਸਾਂ, ਕਿਤਾਬਾਂ ਤੇ ਵਰਦੀਆਂ ਦੇ ਕੇ ਆਪਣਾ ਕਰਮ ਨਿਭਾਉਣਾ, ਆਪਣੇ ਕੋਲੋਂ ਖਰਚ ਕਰਕੇ ਸਕੂਲਾ ਦੀਆਂ ਲਾਈਬ੍ਰੇਰੀਆਂ ਲਈ ਮੁਫਤ ਕਿਤਾਬਾਂ ਦੇਣੀਆ, ਪੰਜਾਬ ਸਮੇਤ ਪ੍ਰਦੇਸ 'ਚ ਕਈ ਦਹਾਕਿਆਂ ਤੋਂ ਰਹਿੰਦਿਆਂ ਵੀ ਅਜੋਕੀ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਖੇਡ ਮੇਲੇ ਦੇ ਨਾਲ-ਨਾਲ ਪੰਜਾਬੀ ਸਾਹਿਤਕ ਸਮਾਰੋਹ ਵੀ ਕਰਵਾਉਣ ਦੀ ਵਧੇਰੇ ਰੁੱਚੀ ਰੱਖਦਿਆਂ ਇਨ੍ਹਾਂ ਨੇ ਅਣਥੱਕ ਸਮਾਜ ਸੇਵਾ ਕਰਨ ਪ੍ਰਤੀ ਬੀੜਾ ਚੁੱਕਿਆ ਹੋਇਆ ਹੈ।ਇਥੇ ਹੀ ਬੱਸ ਨਹੀ ਆਸਟਰੇਲੀਆਂ 'ਚ ਪੰਜਾਬੀ ਦਾ ਅਖ਼ਬਾਰ ਸ਼ੁਰੂ ਕਰਕੇ ਮਾਂ ਬੋਲੀ ਦੀ ਤੇ ਪ੍ਰਵਾਸੀ ਪੰਜਾਬੀ ਸਮਾਜ ਦੀ ਭਰਪੂਰ ਸੇਵਾ ਵੀ ਨਿਭਾਈ ਹੈ। ਮਨਜੀਤ ਬੋਪਾਰਾਏ ਕਨੇਡਾਂ ਦੇ ਦੋਰੇ 'ਤੇ ਗਏ ਹੋਏ ਹਨ ਜਿੱਥੇ ਉਨ੍ਹਾਂ ਦੀ ਪੁਸਤਕ 'ਜੋਤਿਸ਼ ਝੂਠ ਬੋਲਦਾ' ਅੰਧ ਵਿਸ਼ਵਾਸ਼ਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਮਾਂ-ਬੋਲੀ ਪੰਜਾਬੀ, ਸਾਹਿਤ, ਸੱਭਿਆਚਾਰਕ ਤੇ ਸਮਾਜ ਸੇਵੀ ਸੇਵਾਵਾਂ ਨੂੰ ਮੁੱਖ ਰੱਖਦਿਆ 'ਪੰਜਾਬ ਭਵਨ' ਸਰੀ ਅਤੇ ਹੋਰ ਵੀ ਵੱਖ-ਵੱਖ ਸ਼ਹਿਰਾਂ 'ਚ ਉੱਥੇ ਦੀਆਂ ਸਾਹਿਤਕ, ਧਾਰਮਿਕ, ਤਰਕਸ਼ੀਲ ਤੇ ਹੋਰ ਵੀ ਅਨੇਕਾਂ ਨਾਮਵਰ ਸੰਸਥਾਵਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ।ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮਨਜੀਤ ਸਿੰਘ ਬੋਪਾਰਾਏ ਆਉਣ ਵਾਲੇ ਸਮੇਂ 'ਚ ਵੀ ਆਸਟਰੇਲੀਆ ਦੀਆਂ ਸਮਾਜਿਕ, ਧਾਰਮਿਕ, ਰਾਜਨੀਤਕ, ਸਾਹਿਤਕ, ਖੇਡ ਤੇ ਸੱਭਿਆਚਾਰਕ ਸੰਸਥਾਵਾਂ ਦੇ ਅਹੁਦੇਦਾਰ ਤੇ ਪ੍ਰਬੰਧਕੀ ਮੈਂਬਰ ਵਜੋਂ ਵਿਚਰਦਿਆਂ ਸਮਾਜ ਨੂੰ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕਰਦਿਆਂ ਪੰਜਾਬੀ ਮਾਂ ਬੋਲੀ ਤੇ ਭਾਈਚਾਰੇ ਦੀ ਚੜਦੀ ਕਲਾਂ ਲਈ ਹਮੇਸ਼ਾਂ ਸੇਵਾ ਕਰਦੇ ਰਹਿਣ।


Related News