ਅਜਬ ਗਜ਼ਬ : ਇਥੇ ਲਾੜੇ ਨੂੰ ਪੁੱਠਾ ਟੰਗ ਕੇ ਡੰਡਿਆਂ ਤੇ ਜੁੱਤੀਆਂ ਨਾਲ ਕੁੱਟ ਕੇ ਪਰਖੀ ਜਾਂਦੀ ਹੈ ਮਰਦਾਨਗੀ

Friday, Nov 18, 2022 - 01:13 AM (IST)

ਸਿਓਲ (ਇੰਟ.)-ਦੁਨੀਆ ’ਚ ਕਈ ਅਜੀਬੋ-ਗਰੀਬ ਰਿਵਾਜ ਹਨ, ਜਿਨ੍ਹਾਂ ਦੀ ਪਾਲਣਾ ਅੱਜ ਵੀ ਲੋਕ ਕਰ ਰਹੇ ਹਨ। ਦੱਖਣੀ ਕੋਰੀਆ ਦੇ ਵਿਆਹਾਂ ਵਿਚ ਹੋਣ ਵਾਲੀ ਇਕ ਰਸਮ ਬਾਰੇ ਦੱਸਦੇ ਹਨ, ਜਿਸ ਦੇ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਥੇ ਵਿਆਹ ’ਚ ਲਾੜੇ ਨੂੰ ਆਪਣੀ ਮਰਦਾਨਗੀ ਸਾਬਿਤ ਕਰਨੀ ਹੁੰਦੀ ਹੈ। ਵਿਆਹ ਤੋਂ ਬਾਅਦ ਲਾੜੇ ਨੂੰ ਲੱਕੜ ਨਾਲ ਬੰਨ੍ਹ ਕੇ ਪੁੱਠਾ ਲਟਕਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਲਾੜੇ ਦੇ ਪੈਰਾਂ ਦੀਆਂ ਤਲੀਆਂ ’ਤੇ ਡੰਡੇ ਮਾਰੇ ਜਾਂਦੇ ਹਨ। ਇਸ ਤੋਂ ਇਲਾਵਾ ਲਾੜੇ ਨੂੰ ਜੁੱਤੀਆਂ ਨਾਲ ਵੀ ਕੁੱਟਿਆ ਜਾਂਦਾ ਹੈ। ਇਸ ਰਸਮ ਦੇ ਪਿੱਛੇ ਮਾਨਤਾ ਹੈ ਕਿ ਜੇਕਰ ਲਾੜਾ ਇਸ ਰਸਮ ਵਿਚ ਪਾਸ ਹੋ ਜਾਂਦਾ ਹੈ ਤਾਂ ਉਸ ਨੂੰ ਆਉਣ ਵਾਲੇ ਸਮੇਂ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਹੈ। ਉਹ ਪਹਿਲਾਂ ਹੀ ਮਾਰ ਖਾ ਜਾਂਦੇ ਤਾਂ ਪੂਰੀ ਜ਼ਿੰਦਗੀ ਮਜ਼ਬੂਤ ਬਣੇ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਅਬੋਹਰ ’ਚ ਵਾਪਰੀ ਵੱਡੀ ਵਾਰਦਾਤ, ਨਕਾਬਪੋਸ਼ ਹਮਲਾਵਰਾਂ ਨੇ ਬੱਸ ਕੰਡਕਟਰ ਨੂੰ ਉਤਾਰਿਆ ਮੌਤ ਦੇ ਘਾਟ

ਦੱਖਣੀ ਕੋਰੀਆ ਵਿਚ ਇਸ ਰਸਮ ਨੂੰ ਲੋਕ ਬਹੁਤ ਖੁਸ਼ੀ ਨਾਲ ਮਨਾਉਂਦੇ ਹਨ। ਇਸ ਅਜੀਬੋ-ਗਰੀਬ ਰਸਮ ਬਾਰੇ ਦੱਸਿਆ ਜਾਂਦਾ ਹੈ ਕਿ ਲਾੜੇ ਦੇ ਦੋਸਤ ਹੀ ਲਾੜੇ ਨੂੰ ਪੁੱਠਾ ਟੰਗ ਦਿੰਦੇ ਹਨ ਅਤੇ ਓਹੀ ਡੰਡੇ ਮਾਰਦੇ ਹਨ। ਇਥੇ ਲੋਕ ਸਮਾਜ ਵਿਚ ਆਪਣੀ ਧਾਕ ਜਮਾਉਣ ਲਈ ਮਹਿਮਾਨਾਂ ਨੂੰ ਖਰੀਦਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਥੇ ਇਸ ਕੰਮ ਲਈ ਏਜੰਸੀਆਂ ਦੀ ਮਦਦ ਵੀ ਲਈ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਧਮਕੀ ਭਰੀ ਕਾਲ ਮਗਰੋਂ ਬੱਬੂ ਮਾਨ ਦੇ ਘਰ ਦੀ ਵਧਾਈ ਸੁਰੱਖਿਆ, ਨੀਲੇ ਕਾਰਡਾਂ ਬਾਰੇ ਸਖ਼ਤ ਹੁਕਮ ਜਾਰੀ, ਪੜ੍ਹੋ Top 10


Manoj

Content Editor

Related News