ਕੈਨੇਡਾ 'ਚ ਨਫਰਤ ਅਪਰਾਧ ਦਾ ਮਾਮਲਾ, ਸ਼ੱਕੀ ਨੇ ਪਰਿਵਾਰ 'ਤੇ ਹਮਲਾ ਕਰ ਕਿਹਾ ਅੱਤਵਾਦੀ

12/09/2017 12:31:29 AM

ਓਨਟਾਰੀਓ— ਪੁਲਸ ਸੇਂਟ ਥੋਮਸ ਓਨਟਾਰੀਓ 'ਚ ਇਕ ਸ਼ੱਕੀ ਨਫਰਤ ਅਪਰਾਧ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ 'ਚ ਇਕ ਵਿਅਕਤੀ ਵਲੋਂ ਬੈੱਟ ਨਾਲ ਇਕ ਪਰਿਵਾਰ 'ਤੇ ਪਾਰਕਿੰਗ 'ਚ ਹਮਲਾ ਕੀਤਾ ਗਿਆ ਤੇ ਉਨ੍ਹਾਂ ਨੂੰ ਅੱਤਵਾਦੀ ਤੇ ਇਸਮਾਮਿਲ ਸਟੇਟ ਦੇ ਲੋਕ ਦੱਸਿਆ।
ਜਾਣਕਾਰੀ ਮੁਤਾਬਕ ਪੁਲਸ ਕਰਮਚਾਰੀਆਂ ਨੂੰ ਸਥਾਨਕ ਸਮੇਂ ਮੁਤਾਬਕ ਵੀਰਵਾਰ ਸ਼ਾਮ 4: 30 ਵਜੇ ਫੋਨ ਕਰਕੇ ਐਲਜਿਨ ਮਾਲ ਦੀ ਪਾਰਕਿੰਗ 'ਚ ਬੁਲਾਇਆ ਗਿਆ। ਸ਼ੋਸ਼ਲ ਮੀਡੀਆ 'ਤੇ ਪੋਸਟ ਕੀਤੀ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਹਮਲਾ ਕਰਨ ਵਾਲਾ ਵਿਅਕਤੀ ਪਰਿਵਾਰ ਵੱਲ ਇਸ਼ਾਰਾ ਕਰਕੇ ਕਹਿ ਰਿਹਾ ਹੈ ਕਿ ਇਥੇ ਅੱਤਵਾਦੀ ਤੇ ਇਸਲਾਮਿਕ ਸਟੇਟ ਨਾਲ ਸਬੰਧਿਤ ਲੋਕ ਹਨ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਹਮਲਾ ਕਰਨ ਵਾਲਾ ਵਿਅਕਤੀ ਪਰਿਵਾਰ ਵੱਲ ਨੂੰ ਬੈੱਟ ਘੁਮਾਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਪੈਨਿਸ਼ ਬੋਲਣ ਵਾਲਾ ਪਰਿਵਾਰ, ਜਿਸ 'ਚ ਪਤੀ-ਪਤਨੀ, ਉਨ੍ਹਾਂ ਦਾ 13 ਸਾਲ ਦਾ ਬੇਟਾ ਤੇ ਹੋਰ ਵੀ ਲੋਕ ਸਨ, ਪਾਰਕਿੰਗ ਲਾਟ 'ਚੋਂ ਲੰਘ ਰਿਹਾ ਸੀ ਕਿ ਅਚਾਨਕ ਸ਼ੱਕੀ ਵਿਅਕਤੀ ਉਨ੍ਹਾਂ ਦੇ ਸਾਹਮਣੇ ਆ ਗਿਆ ਤੇ ਉਨ੍ਹਾਂ ਨੂੰ ਅੱਤਵਾਦੀ ਤੇ ਇਸਲਾਮਿਖ ਸਟੇਟ ਦੇ ਲੋਕ ਦੱਸਣ ਲੱਗਾ। ਅਜਿਹਾ ਕਰਦੇ ਹੋਏ ਵਿਅਕਤੀ ਨੇ ਅਚਾਨਕ ਪਰਿਵਾਰ 'ਤੇ ਹਮਲਾ ਕਰ ਦਿੱਤਾ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਇਕ 30 ਸਾਲਾਂ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਪਰਿਵਾਰ ਦੇ ਇਕ ਮੈਂਬਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਇਸ ਨੂੰ ਨਫਰਤ ਵਾਲਾ ਅਪਰਾਧ ਮੰਨਿਆ ਜਾ ਸਕਦਾ ਹੈ।  


Related News