ਹੈਰਾਨੀਜਨਕ! ਸ਼ਖ਼ਸ ਨੇ ਗਰਭਵਤੀ ਕੀਤੀਆਂ ਪੰਜ ਗਰਲਫ੍ਰੈਂਡਾਂ ਦਾ ਇਕੱਠਿਆਂ ਕਰਾਇਆ ਬੇਬੀ ਸ਼ਾਵਰ

Sunday, Jan 21, 2024 - 04:44 PM (IST)

ਹੈਰਾਨੀਜਨਕ! ਸ਼ਖ਼ਸ ਨੇ ਗਰਭਵਤੀ ਕੀਤੀਆਂ ਪੰਜ ਗਰਲਫ੍ਰੈਂਡਾਂ ਦਾ ਇਕੱਠਿਆਂ ਕਰਾਇਆ ਬੇਬੀ ਸ਼ਾਵਰ

ਇੰਟਰਨੈਸ਼ਨਲ ਡੈਸਕ- ਅਮਰੀਕਾ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਿਊਯਾਰਕ ਸਿਟੀ 'ਚ ਰਹਿਣ ਵਾਲੇ 22 ਸਾਲਾ ਸੰਗੀਤਕਾਰ ਜ਼ੈਡੀ ਵਿਲ ਨੇ ਆਪਣੀਆਂ 5 ਗਰਲਫ੍ਰੈਂਡਜ਼ ਨੂੰ ਇੱਕੋ ਸਮੇਂ ਗਰਭਵਤੀ ਕਰ ਦਿੱਤਾ। ਇਕ ਹੋਰ ਹੈਰਾਨੀਜਨਕ ਗੱਲ ਇਹ ਸੀ ਕਿ ਉਸ ਨੇ ਇਨ੍ਹਾਂ ਪੰਜਾਂ ਔਰਤਾਂ ਦਾ ਬੇਬੀ ਸ਼ਾਵਰ ਵੀ ਇਕੱਠੇ ਕਰਵਾਇਆ। ਨਿਊਯਾਰਕ ਪੋਸਟ ਮੁਤਾਬਕ ਜੇਡੀ ਦੀ ਪਾਰਟਨਰ ਲਿਜ਼ੀ ਐਸ਼ਲੇਹ ਨੇ ਟਿਕਟਾਕ 'ਤੇ ਇਹ ਦਾਅਵਾ ਕੀਤਾ ਹੈ।

29 ਸਾਲਾ ਐਸ਼ਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬੇਬੀ ਸ਼ਾਵਰ ਦਾ ਸੱਦਾ ਵੀ ਸਾਂਝਾ ਕੀਤਾ, ਜਿਸ 'ਚ ਕਿਹਾ ਗਿਆ ਸੀ ਕਿ 14 ਜਨਵਰੀ ਨੂੰ ਕਵੀਂਸ 'ਚ ਪਾਰਟੀ ਦਾ ਆਯੋਜਨ ਕੀਤਾ ਜਾਵੇਗਾ। ਜੇਡੀ ਵਿਲ ਨੇ ਸੱਦਾ ਪੱਤਰ ਲਈ ਇਨ੍ਹਾਂ ਗਰਭਵਤੀ ਔਰਤਾਂ ਨਾਲ ਸਾਂਝੀ ਫੋਟੋ ਲਈ ਪੋਜ਼ ਵੀ ਦਿੱਤਾ, ਜਿਸ ਵਿੱਚ ਲਿਖਿਆ ਸੀ, 'ਲਿਟਲ ਜੇਡੀ ਵਿਲਸ 1-5 ਵਿੱਚ ਤੁਹਾਡਾ ਸੁਆਗਤ ਹੈ।'

ਅਮਰੀਕੀ ਟੀਵੀ ਚੈਨਲ ਟੀਐਲਸੀ 'ਤੇ ਇਕ ਬਹੁ-ਵਿਆਹੁਤਾ ਪਰਿਵਾਰ ਦੀ ਜ਼ਿੰਦਗੀ 'ਤੇ ਆਧਾਰਿਤ ਸ਼ੋਅ ਦਾ ਹਵਾਲਾ ਦਿੰਦੇ ਹੋਏ ਐਸ਼ਲੇ ਨੇ ਇਸ ਵੀਡੀਓ ਦੇ ਨਾਲ ਲਿਖਿਆ, 'ਮੈਨੂੰ ਲੱਗਦਾ ਹੈ ਕਿ ਅਸੀਂ ਹੁਣ ਸਿਸਟਰ ਵਾਈਫਸ ਹਾਂ।' ਐਸ਼ਲੇਹ ਨੇ ਇੱਕ ਹੋਰ ਵੀਡੀਓ ਪੋਸਟ ਕੀਤੀ, ਜਿਸ ਵਿਚ ਪੰਜ ਔਰਤਾਂ ਦਾ ਜ਼ਿਕਰ ਕਰਦੇ ਹੋਏ ਲਿਖਿਆ- ਐਸ਼ਲੇ, ਬੋਨੀ ਬੀ, ਕੇ ਮੈਰੀ, ਜੈਲੀਨ ਵੀਆ ਅਤੇ ਇਯਾਨਲਾ ਕੈਲੀਫਾ ਗਲੇਟੀ ਨੇ "ਇੱਕ ਦੂਜੇ ਨੂੰ ਸਵੀਕਾਰ ਕੀਤਾ ਹੈ" ਕਿਉਂਕਿ ਇਹ "ਛੋਟੇ ਬੱਚਿਆਂ ਲਈ ਬਿਹਤਰ ਹੈ ਕਿ ਉਹ ਵੱਡੇ ਪਰਿਵਾਰ ਵਿਚ ਆਪਣਾ ਬਚਪਨ ਬਤੀਤ ਕਰਦਿਆਂ ਵੱਡੇ ਹੋਣ।"

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਅੰਕੜਾ 10 ਲੱਖ ਤੋਂ ਪਾਰ, ਜਾਣੋ ਭਾਰਤੀਆਂ ਦੀ ਗਿਣਤੀ

ਇਕ ਹੋਰ ਫੋਟੋ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, 'ਦੇਖੋ ਸਾਡਾ ਖੂਬਸੂਰਤ ਪਰਿਵਾਰ! ਅਸੀਂ ਆਪਣੇ ਬੇਬੀ ਦੇ ਡੈਡੀ ਨੂੰ ਪਿਆਰ ਕਰਦੇ ਹਾਂ! ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਾਂਗੇ! ਸਾਡੇ ਪਰਿਵਾਰਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ!' ਬੇਬੀ ਸ਼ਾਵਰ ਦੇ ਵੀਡੀਓ 'ਚ 5 ਮਾਵਾਂ ਇਕੱਠੇ ਡਾਂਸ ਕਰਦੀਆਂ, ਖਾਣਾ ਖਾਂਦੇ ਅਤੇ ਇਕ-ਦੂਜੇ ਦੀ ਸੰਗਤ ਦਾ ਆਨੰਦ ਲੈਂਦੀਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ, ਇੰਟਰਨੈੱਟ 'ਤੇ ਬਹੁਤ ਸਾਰੇ ਲੋਕ ਇਨ੍ਹਾਂ ਲੋਕਾਂ ਦੀ ਇਸ ਗੈਰ-ਰਵਾਇਤੀ ਜ਼ਿੰਦਗੀ ਤੋਂ ਨਾਖੁਸ਼ ਸਨ। ਇੱਕ TikTok ਯੂਜ਼ਰ ਨੇ ਲਿਖਿਆ, 'ਮੈਂ ਝੂਠ ਨਹੀਂ ਬੋਲਾਂਗਾ, ਇਹ ਸ਼ਰਮਨਾਕ ਹੈ।' ਦੂਜੇ ਨੇ ਲਿਖਿਆ, 'ਕਿਰਪਾ ਕਰਕੇ ਕੋਈ ਮੈਨੂੰ ਦੱਸੋ ਕਿ ਇਹ ਸੱਚ ਨਹੀਂ ਹੈ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News