ਨੌਜਵਾਨ ਨੇ ਬ੍ਰਿਟਿਸ਼ ਮਹਾਰਾਣੀ ਨੂੰ ਮਾਰਨ ਦੀ ਦਿੱਤੀ ਧਮਕੀ, ਕਿਹਾ- ਜਲ੍ਹਿਆਂਵਾਲਾ ਕਤਲੇਆਮ ਦਾ ਲੈਣਾ ਚਾਹੁੰਦਾ ਹਾਂ ਬਦਲਾ
Monday, Dec 27, 2021 - 06:19 PM (IST)
ਲੰਡਨ (ਬਿਊਰੋ): ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਲਈ ਇੱਕ ਨੌਜਵਾਨ ਤੀਰ-ਕਮਾਨ ਸਮੇਤ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਮਹਿਲ ਵਿੱਚ ਦਾਖਲ ਹੋਇਆ। ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ ਕ੍ਰਿਸਮਸ ਮਨਾਉਣ ਵਿੰਡਸਰ ਕੈਸਲ ਪਹੁੰਚੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲਾਵਰ ਨੇ ਬਿਆਨ ਵਿਚ ਆਪਣਾ ਨਾਮ ਜਸਵੰਤ ਸਿੰਘ ਚੈਲ ਦੱਸਿਆ ਅਤੇ ਉਸ ਦੀ ਉਮਰ 19 ਸਾਲ ਹੈ। ਉਹ 1919 ਵਿੱਚ ਅੰਮ੍ਰਿਤਸਰ ਕਤਲੇਆਮ ਦਾ ਬਦਲਾ ਲੈਣ ਲਈ ਰਾਣੀ ਨੂੰ ਮਾਰਨ ਆਇਆ ਸੀ। ਪੁਲਸ ਨੇ ਉਸ ਨੂੰ ਮਾਨਸਿਕ ਸਿਹਤ ਐਕਟ ਤਹਿਤ ਹਿਰਾਸਤ ਵਿੱਚ ਲੈ ਲਿਆ ਹੈ।
ਦਿ ਸਨ ਦੀ ਰਿਪੋਰਟ ਮੁਤਾਬਕ ਲੰਡਨ ਪੁਲਸ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਕਰਵਾ ਰਹੀ ਹੈ। ਨੌਜਵਾਨ ਨੂੰ ਮੈਡੀਕਲ ਕਰਮਚਾਰੀਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਘਟਨਾ ਦੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਹਮਲਾਵਰ ਨੌਜਵਾਨ ਤੀਰਾਂ ਨਾਲ ਲੈਸ ਨਜ਼ਰ ਆ ਰਿਹਾ ਹੈ। ਨੌਜਵਾਨ ਨੇ ਕ੍ਰਿਸਮਿਸ ਵਾਲੇ ਦਿਨ ਸਵੇਰੇ 8:06 ਵਜੇ ਸਨੈਪਚੈਟ 'ਤੇ ਇੱਕ ਵੀਡੀਓ ਅਪਲੋਡ ਕੀਤਾ ਸੀ। ਉਸ ਨੂੰ ਵਿੰਡਸਰ ਕੈਸਲ ਦੇ ਅੰਦਰੋਂ ਹਿਰਾਸਤ ਵਿੱਚ ਲਿਆ ਗਿਆ ਹੈ।
ਨੌਜਵਾਨ ਨੇ ਦਿੱਤਾ ਇਹ ਬਿਆਨ
ਨੌਜਵਾਨ ਹਮਲਾਵਰ ਨੇ ਆਪਣੀ ਆਵਾਜ਼ ਲੁਕਾਉਣ ਲਈ ਫਿਲਟਰ ਦੀ ਵਰਤੋਂ ਕੀਤੀ। ਉਸ ਨੇ ਹੁਡੀ ਅਤੇ ਇੱਕ ਮਾਸਕ ਪਾਇਆ ਹੋਇਆ ਸੀ। ਉਸ ਦਾ ਪਹਿਰਾਵਾ ਸਟਾਰ ਵਾਰਜ਼ ਫਿਲਮ ਤੋਂ ਪ੍ਰੇਰਿਤ ਜਾਪਦਾ ਹੈ। ਉਸ ਨੇ ਵੀਡੀਓ 'ਚ ਕਿਹਾ ਕਿ ਮੈਨੂੰ ਮੁਆਫ ਕਰਨਾ। ਮੈਂ ਜੋ ਕੁਝ ਕੀਤਾ, ਉਸ ਲਈ ਮੁਆਫੀ ਚਾਹੁੰਦਾ ਹਾਂ ਅਤੇ ਜੋ ਮੈਂ ਕਰਾਂਗਾ ਉਸ ਲਈ ਵੀ ਮੁਆਫੀ ਚਾਹਾਂਗਾ। ਮੈਂ ਮਹਾਰਾਣੀ ਐਲਿਜ਼ਾਬੈਥ ਨੂੰ ਮਾਰਨ ਦੀ ਕੋਸ਼ਿਸ਼ ਕਰਾਂਗਾ। ਇਹ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਵਿੱਚ ਮਾਰੇ ਗਏ ਲੋਕਾਂ ਦਾ ਬਦਲਾ ਹੈ।
This is Jaswant Singh Chail who was arrested at Windsor Castle armed with a crossbow.
— LilMems (@LiliMems) December 26, 2021
He said he planned to assassinate the Queen in revenge for 1919 Amritsar massacre & also for people discriminated against because of their race https://t.co/FqyFp1Q8AW pic.twitter.com/Tkolt2NlvN
ਨੌਜਵਾਨ ਨੇ ਅੱਗੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਦਾ ਬਦਲਾ ਹੈ, ਜਿਨ੍ਹਾਂ ਨੂੰ ਜਲਿਆਂਵਾਲਾ ਬਾਗ 'ਚ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਨੂੰ ਉਨ੍ਹਾਂ ਦੀ ਨਸਲ ਕਾਰਨ ਤੰਗ ਕੀਤਾ ਗਿਆ ਅਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਗਿਆ। ਮੈਂ ਇੱਕ ਭਾਰਤੀ ਸਿੱਖ ਹਾਂ। ਮੇਰਾ ਨਾਮ ਜਸਵੰਤ ਸਿੰਘ ਚੈਲ ਹੈ। ਫਿਲਹਾਲ ਮੇਰਾ ਨਾਮ ਡਾਰਥ ਜੋਨਸ ਹੈ।
It’s been revealed a 19-year-old intruder who was arrested in the grounds of Windsor Castle was armed with a crossbow – and it’s claimed he intended to assassinate the Queen. https://t.co/TWh1KQycs4 @MKarstunen #7NEWS pic.twitter.com/ADMQh9WWut
— 7NEWS Sydney (@7NewsSydney) December 27, 2021
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸ਼ਖਸ ਨੂੰ ਇਜ਼ਰਾਇਲੀ ਮਹਿਲਾ ਤੋਂ ਤਲਾਕ ਲੈਣਾ ਪਿਆ ਭਾਰੀ, ਸਾਲ 9999 ਤੱਕ ਛੱਡ ਨਹੀਂ ਸਕੇਗਾ ਦੇਸ਼
ਇੱਥੇ ਦੱਸ ਦੇਈਏ ਕਿ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿੱਚ ਅੰਗਰੇਜ਼ਾਂ ਵੱਲੋਂ 379 ਲੋਕਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ 1200 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਇਸ ਵੀਡੀਓ ਤੋਂ ਇਲਾਵਾ ਸਨੈਪਚੈਟ 'ਤੇ ਇਕ ਸੰਦੇਸ਼ ਵੀ ਦਿੱਤਾ ਗਿਆ ਸੀ। ਇਸ 'ਚ ਕਿਹਾ ਗਿਆ ਸੀ ਕਿ ਜਿਨ੍ਹਾਂ ਨਾਲ ਮੈਂ ਗਲਤ ਕੀਤਾ ਹੈ ਜਾਂ ਉਨ੍ਹਾਂ ਨਾਲ ਝੂਠ ਬੋਲਿਆ ਹੈ, ਉਹ ਮੈਨੂੰ ਮੁਆਫ ਕਰ ਦੇਣ। ਨੌਜਵਾਨ ਨੇ ਕਿਹਾ ਕਿ ਜੇਕਰ ਇਹ ਸੰਦੇਸ਼ ਤੁਹਾਨੂੰ ਇਹ ਮਿਲ ਗਿਆ ਹੈ ਤਾਂ ਜਾਣ ਲੈਣਾ ਕਿ ਮੇਰੀ ਮੌਤ ਨੇੜੇ ਹੈ। ਕਿਰਪਾ ਕਰਕੇ ਇਸ ਖ਼ਬਰ ਨੂੰ ਉਹਨਾਂ ਨਾਲ ਸਾਂਝਾ ਕਰੋ ਜੋ ਦਿਲਚਸਪੀ ਰੱਖਦੇ ਹਨ। ਪੁਲਸ ਨੇ ਅਜੇ ਤੱਕ ਹਮਲਾਵਰ ਦਾ ਨਾਮ ਜਾਰੀ ਨਹੀਂ ਕੀਤਾ ਹੈ। ਪੁਲਸ ਨੇ ਦੱਸਿਆ ਕਿ ਹਮਲਾਵਰ ਪੈਲੇਸ ਦੇ ਬਾਗ 'ਚ ਘੁੰਮਦੇ ਹੋਏ ਸੀਸੀਟੀਵੀ 'ਚ ਕੈਦ ਹੋ ਗਿਆ। ਉਹ ਬਾਹਰਲੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਸੀ। ਬ੍ਰਿਟਿਸ਼ ਪੁਲਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।