ਗਰਲਫ੍ਰੈਂਡ ਨੂੰ ''ਕਿੱਸ'' ਕਰਨਾ ਪਿਆ ਮਹਿੰਗਾ, ਮੁੰਡੇ ਨੇ ਮੰਗਿਆ ਲੱਖਾਂ ਦਾ ਮੁਆਵਜ਼ਾ

06/21/2020 1:02:22 AM

ਲੰਡਨ- ਲੰਡਨ ਦੇ ਰਹਿਣ ਵਾਲੇ ਮਾਰਟਿਨ ਐਸ਼ਲੇ ਕਾਨਵੇ ਨੇ ਆਪਣੀ ਇਕ ਮਹਿਲਾ ਮਿੱਤਰ 'ਤੇ ਇਲਜ਼ਾਮ ਲਾਇਆ ਹੈ ਕਿ ਉਸ ਦੇ ਇਕ 'ਕਿੱਸ' ਦੇ ਕਾਰਣ ਉਹ ਬੀਮਾਰ ਹੋ ਗਿਆ ਤੇ ਇਸ ਦੇ ਲਈ ਹੁਣ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਕਾਨਵੇ ਦਾ ਕਹਿਣਾ ਹੈ ਕਿ ਇਕ ਸੋਸ਼ਲ ਮੀਡੀਆ ਵੈੱਬਸਾਈਟ ਦੇ ਰਾਹੀਂ ਉਸ ਦੀ ਮੁਲਾਕਾਤ ਜੋਵਾਨਾ ਲਵਸੇ ਨਾਲ ਹੋਈ ਸੀ। ਜਿਵੇ ਹੀ ਦੋਵੇਂ ਆਪਣੀ ਪਹਿਲੀ ਡੇਟ 'ਤੇ ਮਿਲੇ ਤਾਂ ਉਨ੍ਹਾਂ ਵਿਚਾਲੇ 'ਕਿੱਸ' ਹੋਇਆ। ਕਾਨਵੇ ਨੇ ਦੱਸਿਆ ਕਿ ਮਹਿਲਾ ਪਹਿਲਾਂ ਤੋਂ ਹੀ ਜ਼ੁਕਾਮ ਨਾਲ ਪੀੜਤ ਸੀ ਤੇ ਉਸ ਨੇ ਇਸ ਬਾਰੇ ਵਿਚ ਉਸ ਨੂੰ ਨਹੀਂ ਦੱਸਿਆ। ਉਸ ਦੇ ਜ਼ੁਕਾਮ ਦਾ ਇੰਨਾਂ ਜ਼ਿਆਦਾ ਅਸਰ ਹੋਇਆ ਕਿ ਕਾਨਵੇ ਦੇ ਬੁੱਲ੍ਹਾਂ 'ਤੇ ਅਜੀਬ ਜਿਹਾ ਇਨਫੈਕਸ਼ਨ ਹੋ ਗਿਆ, ਜਿਸ ਦੇ ਕਾਰਣ ਉਹ ਬਹੁਚ ਦਿਨਾਂ ਤੱਕ ਬੀਮਾਰ ਰਿਹਾ। 

PunjabKesari

ਡੇਲੀ ਸਟਾਰ ਦੀ ਇਕ ਖਬਰ ਮੁਤਾਬਕ ਕਾਨਵੇ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਇਨਫੈਕਸ਼ਨ ਨਾਲ ਫਲੂ ਜਿਹੇ ਲੱਛਣ ਤੇ ਮੂੰਹ ਦੇ ਛਾਲੇ ਵਿਕਸਿਤ ਹੋ ਗਏ ਤੇ ਇਥੋਂ ਤੱਕ ਕਿ ਤੇਜ਼ ਬੁਖਾਰ ਦੇ ਕਾਰਣ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਨਾਲ ਗੁੱਸੇ ਵਿਚ ਕਾਨਵੇ ਨੇ ਮਹਿਲਾ ਦੇ ਖਿਲਾਫ ਮੁਕੱਦਮਾ ਲੜਨ ਦੀ ਤਿਆਰੀ ਕਰ ਲਈ ਤੇ ਜੋਵਾਨਾ ਲਵਸੇ ਤੋਂ 1,36,328 ਪੌਂਡ ਦੀ ਮੰਗ ਕਰ ਦਿੱਤੀ ਹੈ।

ਜੋਵਾਨਾ ਨੇ ਵਰਤੀ ਲਾਪਰਵਾਹੀ
ਕਾਨਵੇ ਦਾ ਕਹਿਣਾ ਹੈ ਕਿ ਲਵਸੇ ਨੇ ਉਸ ਨੂੰ ਨਹੀਂ ਦੱਸਿਆ ਸੀ ਕਿ ਉਸ ਨੂੰ ਜ਼ੁਕਾਮ ਦੀ ਗੰਭੀਰ ਸਮੱਸਿਆ ਹੈ, ਜਿਸਦਾ ਖਾਮਿਆਜ਼ਾ ਹੁਣ ਉਸ ਨੂੰ ਭੁਗਤਣਾ ਪਿਆ ਹੈ। ਮਾਰਟਿਨ ਐਸ਼ਲੇ ਕਾਨਵੇ ਨੇ ਕਿਹਾ ਕਿ ਇਹ ਬੇਸਿਕ ਐਟਿਕੇਟਸ ਹੁੰਦੇ ਹਨ ਜੇਕਰ ਤੁਸੀਂ ਇਸ ਤਰ੍ਹਾਂ ਦੀ ਗੰਭੀਰ ਬੀਮਾਰੀ ਨਾਲ ਪੀੜਤ ਹੋ ਤਾਂ ਦੂਜੇ ਵਿਅਕਤੀ ਨੂੰ ਇਸ ਬਾਰੇ ਵਿਚ ਪਹਿਲਾਂ ਹੀ ਦੱਸ ਦਿਓ ਤਾਂ ਕਿ ਉਹ ਸਾਵਧਾਨ ਹੋ ਜਾਵੇ।


Baljit Singh

Content Editor

Related News