ਬਾਰ ''ਚ 18 ਸਾਲਾ ਲੜਕੀ ''ਤੇ ਗਾਹਕ ਨੇ ਕੀਤਾ ਹਮਲਾ, ਇਲਾਜ ਦੌਰਾਨ ਹੋਈ ਮੌਤ

Sunday, Oct 27, 2024 - 04:05 PM (IST)

ਬਾਰ ''ਚ 18 ਸਾਲਾ ਲੜਕੀ ''ਤੇ ਗਾਹਕ ਨੇ ਕੀਤਾ ਹਮਲਾ, ਇਲਾਜ ਦੌਰਾਨ ਹੋਈ ਮੌਤ

ਟੋਕੀਓ : ਟੋਕੀਓ 'ਚ ਇੱਕ ਬਾਰ 'ਚ ਕੰਮ ਕਰ ਰਹੀ 18 ਸਾਲਾ ਲੜਕੀ ਨੂੰ ਐਤਵਾਰ ਤੜਕੇ ਇੱਕ ਪੁਰਸ਼ ਗਾਹਕ ਨੇ ਚਾਕੂ ਨਾਲ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਲੜਕੀ 'ਤੇ ਹਮਲਾ ਕਰਨ ਵਾਲੇ ਦੀ ਪਛਾਣ ਗੁਨਮਾ ਪ੍ਰੀਫੈਕਚਰ 'ਚ ਰਹਿਣ ਵਾਲੇ 49 ਸਾਲਾ ਹੀਰੋਯੁਕੀ ਚਿਗੀਰਾ ਵਜੋਂ ਹੋਈ ਹੈ।

ਸਿਨਹੂਆ ਨੇ ਕਯੋਡੋ ਨਿਊਜ਼ ਦੇ ਹਵਾਲੇ ਨਾਲ ਰਿਪੋਰਟ ਦਿੱਤੀ  ਕਿ ਮੁਲਜ਼ਮ ਨੇ ਤੜਕਸਾਰ ਸਵੇਰੇ ਤਕਰੀਬਨ 5.40 ਵਜੇ ਬਾਰ ਦੀ ਇਕ 18 ਸਾਲਾ ਕਰਮਚਾਰੀ ਯੂਨਾ ਤਾਨਿਸਾਵਾ ਦੇ ਗਲੇ 'ਤੇ ਚਾਕੂ ਨਾਲ ਵਾਰ ਕੀਤੇ। ਇਹ ਘਟਨਾ ਟੋਕੀਓ ਦੇ ਸ਼ਿਮਬਾਸ਼ੀ ਜ਼ਿਲ੍ਹੇ ਵਿਚ ਵਾਪਰੀ ਹੈ।  ਰਿਪੋਰਟ 'ਚ ਕਿਹਾ ਗਿਆ ਹੈ ਕਿ ਬਾਰ ਦੇ ਮੈਨੇਜਰ ਨੇ ਸ਼ੱਕੀ ਨੂੰ ਫੜ ਲਿਆ ਤੇ ਪੁਲਸ ਨੇ ਉਸ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ। ਟੋਕੀਓ ਨਿਵਾਸੀ ਤਾਨਿਸਾਵਾ ਦੀ ਹਸਪਤਾਲ 'ਚ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਪੁਲਸ ਦੇ ਅਨੁਸਾਰ ਘਟਨਾ ਦੌਰਾਨ ਇਕ 10 ਸੈਂਟੀਮੀਟਰ ਬਲੇਡ ਵਾਲਾ ਚਾਕੂ ਵਰਤਿਆ ਗਿਆ ਸੀ।


author

Baljit Singh

Content Editor

Related News