ਬੰਦੇ ਦੇ ਪ੍ਰਾਈਵੇਟ ਪਾਰਟ ''ਚ ਹੱਡੀ, ਰਿਪੋਰਟਾਂ ਵੇਖ ਡਾਕਟਰਾਂ ਦੇ ਵੀ ਉਡੇ ਹੋਸ਼

Thursday, Dec 19, 2024 - 08:02 PM (IST)

ਇੰਟਰਨੈਸ਼ਨਲ ਡੈਸਕ- ਦਰਦ ਤੋਂ ਪਰੇਸ਼ਾਨ ਇਕ 60 ਸਾਲ ਦਾ ਬਜ਼ੁਰਗ ਹਸਪਤਾਲ ਪੁੱਜਾ ਜਿਥੇ ਉਸ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਦੇ ਪ੍ਰਾਈਵੇਟ ਪਾਰਟ 'ਚ ਦਰਦ ਹੈ। ਡਾਕਟਰਾਂ ਨੇ ਸਭ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਸੋਜ ਜਾਂ ਤਰਲ ਪਦਾਰਥ ਦੇ ਬਾਹਰ ਆਉਣ ਦੀ ਜਾਂਚ ਕੀਤੀ ਪਰ ਉਨ੍ਹਾਂ ਨੂੰ ਉਸ ਵਿਚ ਕੁਝ ਨਹੀਂ ਮਿਲਿਆ। ਫਿਰ ਡਾਕਟਰਾਂ ਨੇ ਉਸ ਦੀ ਲੋਅਰ ਬਾਡੀ ਦਾ X-Ray ਕੀਤਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿਤੇ ਕੋਈ ਫ੍ਰੈਕਚਰ ਤਾਂ ਨਹੀਂ ਹੈ। X-Ray 'ਚ ਜੋ ਦਿਸਿਆ ਉਹ ਹੈਰਾਨ ਕਰਨ ਵਾਲਾ ਸੀ। ਡਾਕਟਰਾਂ ਨੇ ਬਜ਼ੁਰਗ ਦੇ ਪ੍ਰਾਈਵੇਟ ਪਾਰਟ ਵਾਲੀ ਥਾਂ 'ਤੇ ਇਕ ਹੱਡੀ ਦੇਖੀ। ਡਾਕਟਰਾਂ ਨੇ ਦੱਸਿਆ ਕਿ ਇਹ ਬੇਹੱਦ ਦੁਰਲਭ ਬੀਮਾਰੀ- ਪੈਨਾਈਲ ਆਸੀਫਿਕੇਸ਼ਨ (Penile Ossification) ਹੈ। 

ਇਸ ਬਿਮਾਰੀ ਵਿੱਚ ਅੰਗ ਦੇ ਨਰਮ ਟਿਸ਼ੂਆਂ ਦੇ ਵਿਚਕਾਰ ਕੈਲਸ਼ੀਅਮ ਜਮ੍ਹਾ ਹੋਣ ਕਾਰਨ ਵਾਧੂ ਹੱਡੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਡਾਕਟਰਾਂ ਨੇ ਬਜ਼ੁਰਗ ਨੂੰ ਪੁੱਛਿਆ ਕਿ ਕੀ ਉਹ ਇਸ ਦਾ ਇਲਾਜ ਚਾਹੁੰਦਾ ਹੈ ਪਰ ਉਸ ਨੇ ਕੋਈ ਹੋਰ ਜਾਂਚ ਜਾਂ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਆਮ ਤੌਰ 'ਤੇ ਦਰਦ ਨਿਵਾਰਕ ਦਵਾਈਆਂ ਦੇ ਕੇ ਕੀਤਾ ਜਾਂਦਾ ਹੈ।

ਸ਼ਾਕ ਵੇਵ ਥੈਰੇਪੀ ਨਾਲ ਕੀਤਾ ਜਾਂਦਾ ਹੈ ਇਸਦਾ ਇਲਾਜ

ਇਸਦੇ ਇਲਾਜ 'ਚ ਸ਼ਾਕ-ਵੇਵ ਥੈਰੇਪੀ ਹੁੰਦੀ ਹੈ, ਜਿਸ ਵਿਚ ਸੋਨਿਕ ਤਰੰਗਾਂ ਦਾ ਇਸਤੇਮਾਲ ਹੁੰਦਾ ਹੈ। ਇਹ ਸਾਊਂਡ ਵੇਵਸ ਹੁੰਦੀਆਂ ਹਨ, ਜੋ ਹੱਡੀ ਨੂੰ ਛੋਟੇ-ਛੋਟੇ ਟੁਕੜਿਆਂ 'ਚ ਤੋੜ ਦਿੰਦੀਆਂ ਹਨ। ਸਾਇੰਸ ਦੇ ਲਿਟਰੇਚਰ 'ਚ ਹੁਣ ਤਕ ਇਸ ਬਿਮਾਰੀ ਦੇ ਸਿਰਫ 40 ਮਾਮਲੇ ਹੀ ਸਾਹਮਣੇ ਆਏ ਹਨ। ਇਹ ਮਾਮਲੇ ਦੁਰਲਭ ਹਨ ਪਰ ਹਮੇਸ਼ਾ ਇਨ੍ਹਾਂ ਨੂੰ Peyronie's Disease ਨਾਲ ਜੋੜ ਦਿੱਤਾ ਜਾਂਦਾ ਹੈ। 

40 ਤੋਂ 70 ਸਾਲਾਂ ਦੇ ਕਿਸੇ ਪੁਰਸ਼ ਨੂੰ ਹੋ ਸਕਦੀ ਹੈ ਇਹ ਬਿਮਾਰੀ

ਇਹ ਬਿਮਾਰੀ 40 ਤੋਂ 70 ਸਾਲਾਂ ਦੇ ਕਿਸੇ ਵੀ ਪੁਰਸ਼ ਨੂੰ ਹੋ ਸਕਦੀ ਹੈ। Peyronie's Disease 'ਚ ਪੁਰਸ਼ ਦੇ ਰਿਪ੍ਰੋਡਕਟਿਵ ਆਰਗਨ ਦੇ ਟਿਸ਼ੂ ਸੜਨ ਲਗਦੇ ਹਨ। ਇਸ ਨਾਲ ਨਵੇਂ ਟਿਸ਼ੂ ਬਣਦੇ ਹਨ। ਇਸ ਨਾਲ ਇਰੈਕਟਾਈਲ ਡਿਸਫੰਕਸ਼ਨ ਹੁੰਦਾ ਹੈ ਜਾਂ ਫਿਰ ਬੇਹੱਦ ਦਰਦਨਾਕ ਉਤੇਜਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਿਮਾਰੀ ਬੁਢਾਪੇ ਵਿੱਚ ਹੋਣ ਵਾਲੇ ਗੁਰਦਿਆਂ ਦੇ ਰੋਗ, ਪੇਟ ਖਰਾਬ, ਸਦਮੇ ਜਾਂ ਸੋਜ ਆਦਿ ਕਾਰਨ ਵੀ ਹੁੰਦੀ ਹੈ।


Rakesh

Content Editor

Related News