ਲਿਬਨਾਨ ਦੇ ਬੇਰੂਤ ਵਿਚ ਅਣਪਛਾਤੇ ਬੰਦੂਕਧਾਰੀ ਨੇ ਕੀਤੀ ਗੋਲੀਬਾਰੀ

Thursday, Oct 29, 2020 - 05:48 PM (IST)

ਲਿਬਨਾਨ ਦੇ ਬੇਰੂਤ ਵਿਚ ਅਣਪਛਾਤੇ ਬੰਦੂਕਧਾਰੀ ਨੇ ਕੀਤੀ ਗੋਲੀਬਾਰੀ

ਬੇਰੂਤ (ਇੰਟ.): ਲਿਬਨਾਨ ਦੀ ਰਾਜਧਾਨੀ ਬੇਰੂਤ ਦੇ ਬਾਹਰੀ ਇਲਾਕੇ ਵਿਚ ਦੇਕਨੇਹ ਵਿਚ ਵੀਰਵਾਰ ਨੂੰ ਇਕ ਅਣਪਛਾਤੇ ਬੰਦੂਕਧਾਰੀ ਦੀ ਗੋਲੀਬਾਰੀ ਵਿਚ 14 ਸਾਲਾ ਸੀਰੀਆਈ ਬੱਚੇ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ ਹਨ। ਸਥਾਨਕ ਨਿਊਜ਼ ਏਜੰਸੀ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਤਕਰੀਬਨ 3 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਦੇਕਨੇਹ ਵਿਚ ਅਣਪਛਾਤੇ ਬੰਦੂਕਧਾਰੀ ਨੇ ਇਕ ਸਥਾਨਕ ਦੁਕਾਨ ਵਿਚ ਇਕ ਕਾਰ ਤੋਂ ਗੋਲੀਬਾਰੀ ਕੀਤੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Baljit Singh

Content Editor

Related News