Pak; ਘਰੇਲੂ ਕਲੇਸ਼ ''ਚ ਬੰਦੇ ਨੇ ਪੂਰੇ ਟੱਬਰ ''ਤੇ ਵਰ੍ਹਾ ''ਤਾ ਗੋਲੀਆਂ ਦਾ ਮੀਂਹ, ਨਹੀਂ ਛੱਡਿਆ ਕੋਈ ਵੀ
Monday, Jan 19, 2026 - 01:40 PM (IST)
ਪੇਸ਼ਾਵਰ (ਏਜੰਸੀ) : ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿੱਚ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੇ ਹੀ ਪਰਿਵਾਰ ਦੇ 7 ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਖੂਨੀ ਵਾਰਦਾਤ ਵਿੱਚ ਮੁਲਜ਼ਮ ਨੇ ਆਪਣੀ 2 ਮਹੀਨੇ ਦੀ ਮਾਸੂਮ ਧੀ ਨੂੰ ਵੀ ਨਹੀਂ ਬਖ਼ਸ਼ਿਆ।
ਇਹ ਵੀ ਪੜ੍ਹੋ: ਭਾਰਤ ਦੇ ਗੁਆਂਢੀ ਦੇਸ਼ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ ! 5.9 ਮਾਪੀ ਗਈ ਤੀਬਰਤਾ, ਦਹਿਸ਼ਤ 'ਚ ਲੋਕ
ਘਰ ਦੇ ਅੰਦਰ ਹੀ ਚਲਾਈਆਂ ਅੰਨ੍ਹੇਵਾਹ ਗੋਲੀਆਂ
ਪੁਲਸ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਪੇਸ਼ਾਵਰ ਇਲਾਕੇ ਵਿੱਚ ਵਾਪਰੀ। ਮੁਲਜ਼ਮ ਦੀ ਪਛਾਣ ਫਾਰੂਕ ਉਰਫ਼ ਫਾਰੂਕੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਘਰੇਲੂ ਝਗੜੇ ਤੋਂ ਬਾਅਦ ਫਾਰੂਕ ਨੇ ਆਪਣੇ ਘਰ ਦੇ ਅੰਦਰ ਮੌਜੂਦ ਰਿਸ਼ਤੇਦਾਰਾਂ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਗੋਲੀਬਾਰੀ ਇੰਨੀ ਭਿਆਨਕ ਸੀ ਕਿ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਵਿੱਚ ਮਾਸੂਮ ਬੱਚੀ ਅਤੇ ਔਰਤਾਂ ਸ਼ਾਮਲ
ਇਸ ਵਾਰਦਾਤ ਵਿੱਚ ਮਾਰੇ ਗਏ ਲੋਕਾਂ ਵਿੱਚ ਮੁਲਜ਼ਮ ਦੇ 2 ਭਰਾ ਅਤੇ ਉਨ੍ਹਾਂ ਦੀਆਂ ਪਤਨੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਫਾਰੂਕ ਨੇ ਆਪਣੀ ਪਤਨੀ ਅਤੇ 2 ਮਹੀਨੇ ਦੀ ਧੀ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ। ਪਰਿਵਾਰ ਦੇ ਇੰਨੇ ਜੀਆਂ ਦੀ ਇਕੱਠਿਆਂ ਮੌਤ ਹੋਣ ਕਾਰਨ ਇਲਾਕੇ ਵਿੱਚ ਮਾਤਮ ਪਸਰ ਗਿਆ ਹੈ।
ਇਹ ਵੀ ਪੜ੍ਹੇ: ਤੀਜੇ ਵਿਸ਼ਵ ਯੁੱਧ ਦੀ ਦਸਤਕ ! ਇਰਾਨ ਦੀ ਟਰੰਪ ਨੂੰ ਖੁੱਲ੍ਹੀ ਚੁਣੌਤੀ- 'ਖਮੇਨੇਈ 'ਤੇ ਹਮਲਾ ਮਤਲਬ...'"
ਪੁਰਾਣੀ ਦੁਸ਼ਮਣੀ ਅਤੇ ਕਲੇਸ਼ ਬਣਿਆ ਕਾਰਨ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਕਤਲੇਆਮ ਪਿੱਛੇ ਮੁੱਖ ਕਾਰਨ ਘਰੇਲੂ ਕਲੇਸ਼ ਅਤੇ ਪਰਿਵਾਰ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਸੀ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰ ਲਏ ਹਨ। ਇਸ ਮਾਮਲੇ ਵਿਚ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਫਾਰੂਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਦਾ ਹੋਰ ਸਪੱਸ਼ਟ ਰੂਪ ਵਿੱਚ ਪਤਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ: ਇਸ ਦੇਸ਼ 'ਚ ਲੱਗ ਗਈ ਐਮਰਜੈਂਸੀ, 18 ਲੋਕਾਂ ਨੇ ਗਵਾਈ ਜਾਨ, ਫੌਜ ਨੇ ਸੰਭਾਲਿਆ ਮੋਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
