ਸਟੰਟ ਵੀਡੀਓ ਬਣਾਉਣ ਦੇ ਚੱਕਰ 'ਚ ਗਰਲਫ੍ਰੈਂਡ ਵਲੋਂ ਚਲਾਈ ਗੋਲੀ ਨਾਲ ਗਈ ਨੌਜਵਾਨ ਦੀ ਜਾਨ

06/23/2018 8:07:32 PM

ਨਵੀਂ ਦਿੱਲੀ— ਯੂ-ਟਿਊਬ ਲਈ ਵੀਡੀਓ ਸ਼ੂਟ ਕਰਦੇ ਸਮੇਂ ਨੌਜਵਾਨ ਨੂੰ ਉਸ ਦੀ ਹੀ ਗਰਲਫ੍ਰੈਂਡ ਨੇ ਗੋਲੀ ਮਾਰ ਦਿੱਤੀ। ਅਮਰੀਕਾ ਦੇ ਮਿਨੇਸੋਟਾ 'ਚ ਖਤਰਨਾਕ ਸਟੰਟ ਦੀ ਵੀਡੀਓ ਸ਼ੂਟ ਕਰਦੇ ਸਮੇਂ ਗਰਲਫ੍ਰੈਂਡ ਦੀ ਗੋਲੀ 22 ਸਾਲ ਦੇ ਪੈਡ੍ਰੋ ਰੂਜ਼ ਨੂੰ ਜਾ ਲੱਗੀ। ਇਕ ਸਾਲ ਪੁਰਾਣੇ ਇਸ ਮਾਮਲੇ 'ਚ ਵਕੀਲ ਨੇ ਕੋਰਟ 'ਚ ਵੀਡੀਓ ਪੇਸ਼ ਕੀਤੀ, ਜਿਸ 'ਚ ਦਿਖ ਰਿਹਾ ਹੈ ਕਿ ਮ੍ਰਿਤਕ ਨੇ ਹੀ ਗੋਲੀ ਚਲਾਉਣ ਲਈ ਲੜਕੀ ਨੂੰ ਕਿਹਾ ਸੀ। ਦੋਸ਼ੀ ਗਰਲਫ੍ਰੈਂਡ ਮੋਨਾਲੀਸਾ ਨੇ ਦੱਸਿਆ ਕਿ ਇਹ ਇਕ ਹਾਦਸਾ ਸੀ।
ਮੋਨਾਲੀਸਾ ਨੂੰ ਹੋਈ 6 ਮਹੀਨੇ ਦੀ ਜੇਲ
22 ਜੂਨ 2017 ਨੂੰ ਮੋਨਾਲੀਸਾ ਨੇ ਇਕ ਯੂ-ਟਿਊਬ ਵੀਡੀਓ ਦੌਰਾਨ ਸਟੰਟ ਕਰਦੇ ਹੋਏ ਆਪਣੇ ਬੁਆਏਫ੍ਰੈਂਡ ਨੂੰ ਸ਼ੂਟ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਵਕੀਲ ਨੇ ਕੋਰਟ 'ਚ ਦੱਸਿਆ ਕਿ ਪੈਡ੍ਰੋ ਦੀ ਮੌਤ ਦੇ ਸਮੇਂ ਮੋਨਾਲੀਸਾ ਦੂਜੀ ਵਾਰ ਗਰਭਵਤੀ ਸੀ। ਮੋਨਾਲੀਸਾ ਦਾ ਕਹਿਣਾ ਹੈ ਕਿ ਉਹ ਸ਼ੂਟ ਨਹੀਂ ਕਰਨਾ ਚਾਹੁੰਦੀ ਸੀ।
ਬੁਆਏਫ੍ਰੈਂਡ ਨੇ ਦਿੱਤਾ ਸੀ ਗੋਲੀ ਚਲਾਉਣ 'ਤੇ ਜ਼ੋਰ
ਸਾਹਮਣੇ ਆਏ ਵੀਡੀਓ ਦੇ ਮੁਤਾਬਕ ਪੈਡ੍ਰੋ ਨੇ ਹੀ ਲੜਕੀ ਨੂੰ ਗੋਲੀ ਚਲਾਉਣ ਦੇ ਲਈ ਕਿਹਾ ਸੀ ਤੇ ਉਸ 'ਤੇ ਅਜਿਹਾ ਕਰਨ ਲਈ ਦਬਾਅ ਪਾਇਆ ਸੀ। ਕੋਰਟ ਨੇ ਮੋਨਾਲੀਸਾ ਨੂੰ ਦੋਸ਼ੀ ਮੰਨਦੇ ਹੋਏ ਦਸੰਬਰ 'ਚ 6 ਮਹੀਨੇ ਦੀ ਸਜ਼ਾ ਸੁਣਾਈ ਸੀ। ਜੋ ਵੀਡੀਓ ਕੋਰਟ ਦੇ ਸਾਹਮਣੇ ਰੱਖੀ ਗਈ ਹੈ, ਉਸ 'ਚ ਮੋਨਾਲੀਸਾ ਕਹਿ ਰਹੀ ਹੈ ਕਿ ਉਹ ਡਰੀ ਹੋਈ ਹੈ ਤੇ ਉਹ ਗੋਲੀ ਨਹੀਂ ਚਲਾਉਣਾ ਚਾਹੁੰਦੀ।
ਛਾਤੀ ਤੇ ਕਿਤਾਬ ਰੱਖ ਕੇ ਚਲਾਈ ਸੀ ਗੋਲੀ
ਵੀਡੀਓ 'ਚ ਆਪਣੀ ਛਾਤੀ 'ਤੇ ਇਕ ਭਾਰੀ ਕਿਤਾਬ ਰੱਖ ਤੇ ਖੜੇ ਪੈਡ੍ਰੋ ਲੜਕੀ ਨੂੰ ਗੋਲੀ ਚਲਾਉਣ ਲਈ ਕਹਿ ਰਿਹਾ ਹੈ ਤੇ ਖੁਦ ਨੂੰ ਕੁਝ ਨਾ ਹੋਣ ਦੀ ਗੱਲ ਕਹਿ ਰਿਹਾ ਹੈ। ਜਿਸ ਪਿਸਤੌਲ ਨਾਲ ਉਸ 'ਤੇ ਗੋਲੀ ਚਲਾਈ ਗਈ ਉਸ ਨੂੰ ਬਹੁਚ ਪਾਵਰਫੁੱਲ ਮੰਨਿਆ ਜਾਂਦਾ ਹੈ। ਇਸ ਗੋਲੀ ਦੇ ਲੱਗਣ ਕਾਰਨ ਪੈਡ੍ਰੋ ਦੀ ਮੌਤ ਹੋ ਗਈ ਸੀ।


Related News