ਮਾਸਕ ਕਾਰਨ ਹੋਏ ਝਗੜੇ 'ਚ ਚਾਕੂ ਮਾਰਨ ਵਾਲੇ ਸ਼ੱਕੀ ਦੀ ਪੁਲਸ ਗੋਲੀਬਾਰੀ ਵਿਚ ਮੌਤ
Wednesday, Jul 15, 2020 - 02:16 PM (IST)

ਮਿਸ਼ੀਗਨ- ਅਮਰੀਕਾ ਦੇ ਮਿਸ਼ੀਗਨ ਦੇ ਇਕ ਸਟੋਰ ਵਿਚ ਮਾਸਕ ਪਾਉਣ ਨੂੰ ਲੈ ਕੇ ਹੋਏ ਝਗੜੇ ਦੇ ਬਾਅਦ ਇਕ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲਾ ਪੁਲਸ ਵਲੋਂ ਜਵਾਬੀ ਕਾਰਵਾਈ ਵਿਚ ਮਾਰਿਆ ਗਿਆ।
ਹਮਲਾਵਰ ਨੇ ਪੁਲਸ ਅਧਿਕਾਰੀ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੂਬਾ ਪੁਲਸ ਨੇ ਲੈਫਟੀਨੈਂਟ ਬ੍ਰਾਇਨ ਓਲੈਕਸੀ ਨੇ ਦੱਸਿਆ ਕਿ ਮਾਸਕ ਪਾਉਣ ਨੂੰ ਲੈ ਕੇ ਹੋਈ ਬਹਿਸ ਮਗਰੋਂ ਲੈਂਸਿੰਗ ਦੇ ਦੱਖਣੀ-ਪੱਛਮੀ ਵਿਚ ਈਟਨ ਕਾਊਂਟੀ ਵਿਚ ਇਕ ਕੁਆਲਟੀ ਡੇਅਰੀ ਸਟੋਰ ਵਿਚ ਸ਼ੱਕੀ ਨੇ ਇਕ ਵਿਅਕਤੀ 'ਤੇ ਹਮਲਾ ਕਰ ਦਿੱਤਾ ਸੀ, ਜਿਸ ਦੇ ਲਗਭਗ 30 ਮਿੰਟ ਬਾਅਦ ਪੁਲਸ ਗੋਲੀਬਾਰੀ ਵਿਚ ਉਹ ਮਾਰਿਆ ਗਿਆ।
ਓਲੈਕਸੀ ਨੇ ਕਿਹਾ ਕਿ ਨੇੜਲੇ ਰਿਹਾਇਸ਼ੀ ਇਲ਼ਾਕਿਆਂ ਵਿਚ ਸ਼ੈਰਿਫ ਡਿਪਟੀ ਉਨ੍ਹਾਂ ਦੀ ਗੱਡੀ ਨੂੰ ਦੇਖਿਆ, ਜਿਸ ਤੋਂ ਉਤਰਦੇ ਹੀ ਸ਼ੱਕੀ ਨੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਜਵਾਬੀ ਕਾਰਵਾਈ ਕਰਦੇ ਹੋਏ ਉਸ 'ਤੇ ਗੋਲੀ ਚਲਾਉਣੀ ਪਈ।