USA : ਬੱਚਿਆਂ ਦਾ ਜਿਣਸੀ ਸ਼ੋਸ਼ਣ ਕਰਨ ਵਾਲੇ ਨੂੰ ਹੋਈ 600 ਸਾਲ ਦੀ ਸਜ਼ਾ

10/04/2020 11:45:00 PM

ਵਾਸ਼ਿੰਗਟਨ— ਸੰਯੁਕਤ ਰਾਜ ਅਮਰੀਕਾ 'ਚ ਬੱਚਿਆਂ ਦੇ ਜਿਣਸੀ ਸ਼ੋਸ਼ਣ ਦੇ ਇਕ ਮੁਲਜ਼ਮ ਨੂੰ 600 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੰਯੁਕਤ ਰਾਜ ਅਮਰੀਕਾ ਦੇ ਜ਼ਿਲ੍ਹਾ ਜੱਜ ਸਕਾਟ ਕੋਗਲਰ ਨੇ 32 ਸਾਲਾ ਮੈਥਿਊ ਟੇਲਰ ਮਿਲਰ ਨੂੰ ਛੋਟੇ ਬੱਚਿਆਂ ਦੇ ਜਿਣਸੀ ਸ਼ੋਸ਼ਣ ਦੇ ਕਈ ਮਾਮਲਿਆਂ 'ਚ ਦੋਸ਼ੀ ਪਾਇਆ।

ਫੈਡਰਲ ਬਿਓਰੋ ਆਫ਼ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਦੇ ਸਪੈਸ਼ਲ ਅਧਿਕਾਰੀ ਜੌਨੀ ਸ਼ਾਰਪ ਜੂਨੀਅਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮਿਲਰ ਨੇ ਜਿਹੜੇ ਅਪਰਾਧਾਂ ਨੂੰ ਸਵੀਕਾਰ ਕੀਤਾ ਹੈ ਉਹ ਨਾ ਸਿਰਫ ਸ਼ਰਮਸਾਰ ਕਰਨ ਵਾਲੇ ਹਨ ਸਗੋਂ ਬੇਹੱਦ ਘਟੀਆ ਹਨ।

ਮਿਲਰ ਦੀ ਇਸ ਹਰਕਤ ਨੇ ਇਨ੍ਹਾਂ ਬੱਚਿਆਂ ਦਾ ਬਚਪਨ ਖੋਹ ਲਿਆ। ਦੋਸ਼ ਮੁਤਾਬਕ, ਮਿਲਰ ਨੇ 2014 ਅਤੇ ਫਰਵਰੀ 2019 ਵਿਚਕਾਰ ਕਈ ਬੱਚਿਆਂ ਨੂੰ ਜਿਣਸੀ ਸੰਬੰਧ ਬਣਾਉਣ ਲਈ ਉਕਸਾਇਆ ਸੀ। ਇਨ੍ਹਾਂ 'ਚੋਂ ਦੋ ਬੱਚੇ ਪੰਜ ਸਾਲ ਤੋਂ ਵੀ ਘੱਟ ਉਮਰ ਦੇ ਸਨ। ਮਿਲਰ ਦੇ ਇਲੈਕਟ੍ਰਾਨਿਕ ਉਪਕਰਣਾਂ ਦੀ ਜਾਂਚ 'ਚ ਬੱਚਿਆਂ ਦੀ 102 ਪੋਰਨੋਗ੍ਰਾਫਿਕ ਤਸਵੀਰਾਂ ਵੀ ਮਿਲੀਆਂ ਸਨ। ਮਿਲਰ ਨੂੰ ਫਰਵਰੀ 2019 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਕਤੂਬਰ 2019 'ਚ ਦੋਸ਼ੀ ਮੰਨਿਆ ਗਿਆ ਸੀ। ਮਿਲਰ ਨੇ ਪੰਜ ਸਾਲ ਤੋਂ ਘੱਟ ਉਮਰ ਦੇ ਦੋ ਪੀੜਤ ਬੱਚਿਆਂ ਨੂੰ ਗਲਤ ਕੰਮ ਕਰਨ ਲਈ ਉਕਸਾਇਆ ਸੀ, ਤਾਂ ਜੋ ਉਨ੍ਹਾਂ ਦੀ ਫਿਲਮ ਬਣਾ ਸਕੇ।


Sanjeev

Content Editor

Related News