ਓਂਟਾਰੀਓ ਪੁਲਸ ਨੇ ਫੜਿਆ 23 ਸਾਲਾ ਸ਼ੱਕੀ ਨੌਜਵਾਨ, ਗੋਲੀਆਂ ਲੱਗਣ ਕਰਕੇ ਹਸਪਤਾਲ ਦਾਖ਼ਲ

Tuesday, Nov 24, 2020 - 02:42 PM (IST)

ਟੋਰਾਂਟੋ- ਓਂਟਾਰੀਓ ਪੁਲਸ ਨੇ ਇਕ ਸ਼ੱਕੀ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਨੇ ਦੱਸਿਆ ਕਿ 23 ਸਾਲਾ ਇਕ ਵਿਅਕਤੀ ਕਾਰ ਰਾਹੀਂ ਵਾਉਘਾਨ ਵਲੋਂ ਜਾ ਰਿਹਾ ਸੀ ਕਿ ਪੁਲਸ ਨੇ ਉਸ ਨੂੰ ਰੁਕਣ ਦਾ ਇਸ਼ਰਾ ਕੀਤਾ। 

ਪੁਲਸ ਨੇ ਦੱਸਿਆ ਕਿ ਉਸ ਨੇ ਗੱਡੀ ਨਾ ਰੋਕੀ ਤੇ ਗੱਡੀ ਤੇਜ਼ ਕਰਕੇ ਫਰਾਰ ਹੋ ਗਿਆ। ਪੁਲਸ ਨੇ ਉਸ ਦਾ ਪਿੱਛਾ ਕਰਨ ਲਈ ਹਾਈਵੇਅ 7 ਨੂੰ ਬੰਦ ਕਰਵਾ ਦਿੱਤਾ। ਇਸ ਦੇ ਬਾਅਦ ਪੁਲਸ ਨੇ ਗੋਲੀਆਂ ਚਲਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਸ ਉਸ ਦਾ ਪਿੱਛਾ ਕਰਦੀ ਰਹੀ ਤੇ ਫਿਰ ਉਹ ਗੱਡੀ ਛੱਡ ਕੇ ਪੈਦਲ ਹੀ ਭੱਜਿਆ ਤੇ ਪੁਲਸ ਨੇ ਫਿਰ ਉਸ ਦਾ ਪਿੱਛਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਉਸ ਨੂੰ ਰੋਕਣ ਲਈ ਲਗਭਗ 15 ਗੋਲੀਆਂ ਚਲਾਈਆਂ। 

ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਵਾਰ-ਵਾਰ ਕਹਿਣ 'ਤੇ ਵਿਅਕਤੀ ਨਾ ਰੁਕਿਆ ਤੇ ਉਨ੍ਹਾਂ ਨੇ ਉਸ ਦੇ ਸਰੀਰ ਦੇ ਹੇਠਲੇ ਹਿੱਸੇ ਵਿਚ ਗੋਲੀਆਂ ਨਾਲ ਨਿਸ਼ਾਨਾ ਲਾਇਆ। ਫਿਰ ਸ਼ੱਕੀ ਡਿੱਗ ਗਿਆ ਤੇ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲਿਆ। ਇਸ ਮਸਲੇ ਦੇ ਹੱਲ ਲਈ ਐੱਸ. ਆਈ. ਯੂ. ਵਿਭਾਗ ਨੂੰ ਸੱਦਿਆ ਗਿਆ। ਇਹ ਵਿਭਾਗ ਉਦੋਂ ਆਉਂਦਾ ਹੈ ਜਦ ਪੁਲਸ ਅਧਿਕਾਰੀਆਂ ਤੇ ਕਿਸੇ ਵਿਅਕਤੀ ਵਿਚਕਾਰ ਲੜਾਈ ਮਗਰੋਂ ਕੋਈ ਜ਼ਖ਼ਮੀ ਹੋ ਗਿਆ ਹੋਵੇ ਜਾਂ ਜਿਣਸੀ ਸ਼ੋਸ਼ਣ ਵਰਗੇ ਦੋਸ਼ ਲੱਗੇ ਹੋਣ। ਇਸ ਵਿਭਾਗ ਨੇ 5 ਪੁਲਸ ਅਧਿਕਾਰੀਆਂ ਸਣੇ ਦੋ ਹੋਰ ਗਵਾਹਾਂ ਕੋਲੋਂ ਪੁੱਛ-ਪੜਤਾਲ ਕੀਤੀ ਹੈ।  


Sanjeev

Content Editor

Related News