ਦੁਬਈ ''ਚ ਭਾਰਤੀ ਕਾਮੇ ਦੇ ਕਾਤਲ ਪਾਕਿਸਤਾਨੀ ਨਾਗਰਿਕ ਨੂੰ ਹੋਈ 7 ਸਾਲ ਦੀ ਸਜ਼ਾ

Monday, Feb 11, 2019 - 09:23 PM (IST)

ਦੁਬਈ ''ਚ ਭਾਰਤੀ ਕਾਮੇ ਦੇ ਕਾਤਲ ਪਾਕਿਸਤਾਨੀ ਨਾਗਰਿਕ ਨੂੰ ਹੋਈ 7 ਸਾਲ ਦੀ ਸਜ਼ਾ

ਦੁਬਈ— ਦੁਬਈ 'ਚ ਬੀਤੇ ਅਕਤੂਬਰ ਮਹੀਨੇ ਇਕ ਭਾਰਤੀ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆਂ ਕਰਨ ਦੇ ਜੁਰਮ 'ਚ ਐਤਵਾਰ ਨੂੰ ਇਕ ਪਾਕਿਸਤਾਨੀ ਨਾਗਰਿਕ ਨੂੰ 7 ਸਾਲ ਦੀ ਕੈਦ ਸੁਣਾਈ ਗਈ ਹੈ ਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਨੂੰ ਡਿਪੋਰਟ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਨਾਗਰਿਕ ਨੇ ਆਪਣੇ ਭਾਰਤੀ ਰੂਮਮੇਟ ਦਾ ਕਤਲ ਕਮਰੇ 'ਚ ਲਾਈਟ ਨੂੰ ਲੈ ਕੇ ਨਿੱਕੇ ਜਿਹੇ ਝਗੜੇ ਤੋਂ ਬਾਅਦ ਕਰ ਦਿੱਤਾ ਸੀ। ਪੁਲਸ ਜਾਂ ਦੁਬਈ ਕੋਰਟ ਵਲੋਂ ਦੋਸ਼ੀ ਤੇ ਪੀੜਤ ਭਾਰਤੀ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ।

ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਦੋਸ਼ੀ ਵਿਅਕਤੀ ਪੀੜਤ ਦਾ ਰੂਮਮੇਟ ਸੀ ਤੇ ਉਹ ਜਬਲ ਅਲੀ ਇਲਾਕੇ ਦੀ ਇਕ ਕੰਪਨੀ ਵਲੋਂ ਦਿੱਤੀ ਰਿਹਾਇਸ਼ 'ਚ ਰਹਿੰਦਾ ਸੀ। ਖਲੀਜ਼ ਟਾਈਮਸ ਮੁਤਾਬਕ ਇਕ ਦਿਨ ਦੋਸ਼ੀ ਵਿਅਕਤੀ ਰਾਤ ਨੂੰ ਫੋਨ 'ਤੇ ਉੱਚੀ ਆਵਾਜ਼ 'ਚ ਗੱਲਾਂ ਕਰਨ ਲੱਗਾ ਤੇ ਕਮਰੇ ਦੀ ਲਾਈਟ ਜਗਾ ਦਿੱਤੀ। ਇਸ 'ਤੇ ਕਮਰੇ 'ਚ ਰਹਿੰਦੇ ਬਾਕੀ ਕਾਮਿਆਂ ਨੇ ਉਸ ਨੂੰ ਹੌਲੀ ਆਵਾਜ਼ 'ਚ ਗੱਲਾਂ ਕਰਨ ਤੇ ਲਾਈਟ ਆਫ ਕਰਨ ਲਈ ਕਿਹਾ। ਇਸ ਦੌਰਾਨ ਪੀੜਤ ਤੇ ਦੋਸ਼ੀ ਵਿਚਾਲੇ ਝਗੜਾ ਹੋ ਗਿਆ ਤੇ ਦੋਸ਼ੀ ਨੇ ਭਾਰਤ ਵਿਅਕਤੀ ਦੇ ਗੁੱਸੇ 'ਚ ਆ ਕੇ ਚਾਕੂ ਮਾਰ ਦਿੱਤਾ।

ਦੋਸ਼ੀ ਵਿਅਕਤੀ ਨੇ ਪੁਲਸ ਕੋਲ ਇਹ ਮੰਨਿਆ ਕਿ ਉਹ ਸ਼ਰਾਬ ਦੇ ਨਸ਼ੇ 'ਚ ਸੀ ਤੇ ਉਸ ਦਾ ਇਰਾਦਾ ਭਾਰਤੀ ਵਿਅਕਤੀ ਦੇ ਕਤਲ ਦਾ ਨਹੀਂ ਸੀ। ਦੁਬਈ ਕੋਰਟ ਨੇ ਐਤਵਾਰ ਨੂੰ ਆਪਣੀ ਪਹਿਲੀ ਸੁਣਵਾਈ 'ਚ ਪਾਕਿਸਤਾਨੀ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਤੇ ਉਸ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਪਾਕਿਸਤਾਨ ਡਿਪੋਰਟ ਕਰਨ ਦਾ ਵੀ ਹੁਕਮ ਸੁਣਾਇਆ। 46 ਸਾਲਾ ਕੰਪਨੀ ਦੇ ਸੁਪਰਵਾਈਜ਼ਰ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਅਜੇ ਵਿਜ਼ਟਰ ਵੀਜ਼ੇ 'ਤੇ ਸੀ ਤੇ ਉਸ ਕਮਰੇ 'ਚ ਪਿਛਲੇ ਦੋ ਦਿਨਾਂ ਤੋਂ ਹੀ ਰਹਿ ਰਿਹਾ ਸੀ। ਦੋਸ਼ੀ ਸਜ਼ਾ ਸੁਣਾਏ ਜਾਣ ਤੋਂ 15 ਦਿਨਾਂ ਦੇ ਅੰਦਰ ਅਦਾਲਤ ਦੇ ਫੈਸਲੇ ਖਿਲਾਫ ਅਪੀਲ ਕਰ ਸਕਦਾ ਹੈ।


author

Baljit Singh

Content Editor

Related News