UK 'ਚ ਭਾਰਤੀ ਵਿਅਕਤੀ ਨੇ ਕਬੂਲਿਆ ਗੁਨਾਹ, ਇਸ ਕਾਰਨ ਪਤਨੀ ਤੇ 2 ਬੱਚਿਆਂ ਨੂੰ ਦਿੱਤੀ ਸੀ ਬੇਰਹਿਮ ਮੌਤ

Thursday, Apr 06, 2023 - 11:59 AM (IST)

UK 'ਚ ਭਾਰਤੀ ਵਿਅਕਤੀ ਨੇ ਕਬੂਲਿਆ ਗੁਨਾਹ, ਇਸ ਕਾਰਨ ਪਤਨੀ ਤੇ 2 ਬੱਚਿਆਂ ਨੂੰ ਦਿੱਤੀ ਸੀ ਬੇਰਹਿਮ ਮੌਤ

ਲੰਡਨ (ਏਜੰਸੀ) : ਕੇਰਲ ਦੇ ਇਕ 52 ਸਾਲਾ ਵਿਅਕਤੀ ਨੇ ਬੀਤੇ ਸਾਲ ਬ੍ਰਿਟੇਨ ਵਿਚ ਆਪਣੀ ਭਾਰਤੀ ਪਤਨੀ ਅਤੇ 6 ਅਤੇ 4 ਸਾਲ ਦੇ 2 ਬੱਚਿਆਂ ਦਾ ਕਤਲ ਕਰਨ ਦੀ ਗੱਲ ਬੁੱਧਵਾਰ ਨੂੰ ਸਵੀਕਾਰ ਕਰ ਲਈ ਅਤੇ ਹੁਣ ਉਸ ਨੂੰ 3 ਜੁਲਾਈ 2023 ਨੂੰ ਸਜ਼ਾ ਸੁਣਾਈ ਜਾਵੇਗੀ।

ਇਹ ਵੀ ਪੜ੍ਹੋ: ਬ੍ਰਾਜ਼ੀਲ 'ਚ ਵਿਅਕਤੀ ਨੇ 'ਡੇਅ ਕੇਅਰ ਸੈਂਟਰ' 'ਚ ਦਾਖ਼ਲ ਹੋ ਕੇ 4 ਬੱਚਿਆਂ ਨੂੰ ਕੁਹਾੜੀ ਨਾਲ ਵੱਢਿਆ, ਮੌਤ

ਕੇਟਰਿੰਗ ਦੇ ਰਹਿਣ ਵਾਲੇ ਸਾਜੂ ਚੇਲਾਵਲੇਲ ਨੂੰ ਨੌਰਥੈਂਪਟਨ ਕਰਾਊਨ ਕੋਰਟ ਵਿੱਚ ਕੇਟਰਿੰਗ ਜਨਰਲ ਹਸਪਤਾਲ ਦੀ ਸਟਾਫ ਨਰਸ 35 ਸਾਲਾ ਆਪਣੀ ਪਤਨੀ ਅੰਜੂ ਅਸ਼ੋਕ ਅਤੇ 2 ਬੱਚਿਆਂ ਜੀਵਾ ਅਤੇ ਜਾਨਵੀ ਸਾਜੂ ਦੇ ਕਤਲ ਦੇ 3 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਤਿੰਨਾਂ ਦੀ 15 ਦਸੰਬਰ 2022 ਨੂੰ ਮੌਤ ਹੋ ਗਈ ਸੀ। ਕੇਟਰਿੰਗ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਅੰਜੂ ਅਤੇ 2 ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਪਾਏ ਗਏ ਸਨ। ਪੁਲਸ ਮੁਤਾਬਕ ਹਸਪਤਾਲ 'ਚ ਅੰਜੂ, ਜੀਵਾ ਅਤੇ ਜਾਨਵੀ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ। ਉਹਨਾਂ ਦੀ ਮੌਤ ਤੋਂ ਬਾਅਦ ਲੈਸਟਰ ਰਾਇਲ ਇਨਫਰਮਰੀ ਵਿਚ ਹੋਈ ਫੋਰੈਂਸਿਕ ਪੋਸਟਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਸੀ ਕਿ ਤਿੰਨਾਂ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਹੈ ਅਤੇ ਉਦੋਂ ਤੋਂ ਹੀ ਸਾਜੂ ਪੁਲਸ ਹਿਰਾਸਤ ਵਿਚ ਸੀ। ਅੰਜੂ ਅਸ਼ੋਕ ਮੂਲ ਰੂਪ ਵਿੱਚ ਕੇਰਲ ਦੇ ਕੋਟਾਯਮ ਦੀ ਰਹਿਣ ਵਾਲੀ ਸੀ ਅਤੇ 2021 ਤੋਂ ਨੈਸ਼ਨਲ ਹੈਲਥ ਸਰਵਿਸ (NHS) ਵਿੱਚ ਇੱਕ ਨਰਸ ਸੀ ਅਤੇ ਕੇਟਰਿੰਗ ਜਨਰਲ ਹਸਪਤਾਲ ਵਿੱਚ ਕੰਮ ਕਰ ਰਹੀ ਸੀ। 

ਇਹ ਵੀ ਪੜ੍ਹੋ: ਮਾਣਹਾਨੀ ਦੇ ਮੁਕੱਦਮੇ 'ਚ ਕੇਸ ਹਾਰੀ ਪੋਰਨ ਸਟਾਰ ਸਟੋਰਮੀ ਡੇਨੀਅਲ, ਹੁਣ ਟਰੰਪ ਨੂੰ ਕਰੇਗੀ ਭੁਗਤਾਨ

ਸੀਨੀਅਰ ਜਾਂਚ ਅਧਿਕਾਰੀ, ਡਿਟੈਕਟਿਵ ਇੰਸਪੈਕਟਰ ਸਾਈਮਨ ਬਾਰਨਸ ਨੇ ਕਿਹਾ ਕਿ ਇਹ ਇੱਕ ਬਿਲਕੁਲ ਦੁਖਦਾਈ ਮਾਮਲਾ ਸੀ ਅਤੇ ਇਸ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਨੌਰਥੈਂਪਟਨਸ਼ਾਇਰ ਪੁਲਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਬਾਰਨਸ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਅੰਜੂ ਦੇ ਪਰਿਵਾਰ ਅਤੇ ਦੋਸਤਾਂ ਨੂੰ ਮੁਕੱਦਮੇ ਤੋਂ ਬਚਾ ਲਿਆ ਹੈ। ਮੈਨੂੰ ਉਮੀਦ ਹੈ ਕਿ ਇੱਕ ਦਿਨ ਉਹ ਇਸ ਦਰਦ ਨੂੰ ਸਮਝੇਗਾ। ਸਾਜੂ ਆਪਣੇ ਬੱਚਿਆਂ ਸਮੇਤ ਪਿਛਲੇ ਸਾਲ ਬ੍ਰਿਟੇਨ ਵਿਚ ਆਪਣੀ ਪਤਨੀ ਕੋਲ ਆਇਆ ਸੀ। ਸਾਜੂ ਪੈਸ਼ੇ ਤੋਂ ਡਰਾਈਵਰ ਸੀ ਅਤੇ ਨੌਕਰੀ ਨਾ ਮਿਲਣ ਕਾਰਨ ਉਹ ਨਿਰਾਸ਼ ਸੀ। ਜੋੜੇ ਵਿਚਾਲੇ ਵਿੱਤੀ ਮੁੱਦਿਆਂ ਨੂੰ ਲੈ ਕੇ ਝਗੜਾ ਹੁੰਦਾ ਸੀ, ਜਿਸ ਕਾਰਨ ਉਸ ਨੇ ਤਿੰਨਾਂ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਮਾਲ ਗੱਡੀ ’ਤੇ ਸੈਲਫੀ ਲੈਣੀ ਪਈ ਮਹਿੰਗੀ ; ਹਾਈ ਵੋਲਟੇਜ ਤਾਰ ਦੀ ਲਪੇਟ ’ਚ ਆ ਕੇ ਨੌਜਵਾਨ ਬੁਰੀ ਤਰ੍ਹਾਂ ਝੁਲਸਿਆ


author

cherry

Content Editor

Related News