ਅਮਰੀਕਾ: ਪਤਨੀ ਅਤੇ ਬੱਚਿਆਂ ਦਾ ਕਤਲ ਕਰਨ ਮਗਰੋਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
Monday, Jan 09, 2023 - 10:13 AM (IST)
ਪੁਲਮੈਨ (ਭਾਸ਼ਾ)- ਅਮਰੀਕਾ ਦੇ ਪੁਲਮੈਨ ਖੇਤਰ ਵਿਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੇ 2 ਬੱਚਿਆਂ ਅਤੇ ਪਤਨੀ ਦਾ ਕਤਲ ਕਰਕੇ ਆਪਣੀ ਵੀ ਜਾਨ ਲੈ ਲਈ। ਮਿਸ਼ੀਗਨ ਸ਼ੈਰਿਫ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਪੁਲਸ ਨੂੰ ਸ਼ਨੀਵਾਰ ਦੁਪਹਿਰ ਨੂੰ ਇਕ ਘਰ ਵਿਚੋਂ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ।
ਇਹ ਵੀ ਪੜ੍ਹੋ: ਕੋਰੋਨਾ ਇਨਫੈਕਸ਼ਨ ਵੀ ਹੋ ਸਕਦੈ ਕਾਰਡੀਅਕ ਅਰੈਸਟ ਦਾ ਕਾਰਨ, ਮਾਹਿਰ ਬੋਲੇ ਇਸ ’ਤੇ ਜ਼ਿਆਦਾ ਖੋਜ ਦੀ ਲੋੜ
ਮ੍ਰਿਤਕ ਔਰਤ ਦੇ ਇਕ ਰਿਸ਼ਤੇਦਾਰ ਨੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਮ੍ਰਿਤਕ ਔਰਤ ਦੀ ਪਛਾਣ 35 ਸਾਲਾ ਸਿੰਡੀ ਕਰਾਊਜ ਅਤੇ ਉਸ ਦੇ 2 ਬੱਚਿਆਂ ਉਮਰ 10 ਸਾਲ ਅਤੇ 13 ਸਾਲ ਵਜੋਂ ਹੋਈ ਹੈ। ਪੁਲਸ ਨੂੰ ਸ਼ੱਕ ਹੈ ਕਿ 34 ਸਾਲਾ ਰੋਜ਼ਰ ਕਾਇਲ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਆਪਣੀ ਵੀ ਜਾਨ ਦੇ ਦਿੱਤੀ।