ਨਿਊਯਾਰਕ 'ਚ ਟਰੱਕ ਨਾਲ ਹਮਲਾ ਕਰਨ ਦੇ ਦੋਸ਼ 'ਚ ਇਕ ਗ੍ਰਿਫਤਾਰ

11/22/2017 10:08:55 AM

ਵਾਸ਼ਿੰਗਟਨ— ਅਮਰੀਕਾ 'ਚ ਨਿਊਯਾਰਕ ਪੁਲਸ ਨੇ ਪਿਛਲੇ ਮਹੀਨੇ ਟਰੱਕ ਰਾਹੀਂ ਹਮਲਾ ਕਰਨ ਅਤੇ ਅੱਤਵਾਦ ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਸੈਅਫੁਲੋ ਸੈਯਾਪੋਵ ਨੂੰ ਪਿਛਲੇ ਮਹੀਨੇ ਫੁੱਟਪਾਥ 'ਤੇ ਟਰੱਕ ਚੜ੍ਹਾਉਣ ਅਤੇ ਉਸ ਦੇ ਅੱਤਵਾਦ ਨਾਲ ਸੰਬੰਧ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਅਜੇ ਉਹ ਸੰਘੀ ਅਦਾਲਤ ਦੀ ਨਿਆਂਇਕ ਹਿਰਾਸਤ 'ਚ ਹੈ।


Related News