ਕੈਨੇਡਾ 'ਚ ਪੰਜਾਬੀ ਪਤੀ ਦਾ ਕਾਰਾ, ਚਾਕੂ ਮਾਰ ਕਤਲ ਕੀਤੀ ਪਤਨੀ

Monday, Oct 16, 2023 - 01:00 PM (IST)

ਕੈਨੇਡਾ 'ਚ ਪੰਜਾਬੀ ਪਤੀ ਦਾ ਕਾਰਾ, ਚਾਕੂ ਮਾਰ ਕਤਲ ਕੀਤੀ ਪਤਨੀ

ਬ੍ਰਿਟਿਸ਼ ਕੋਲੰਬੀਆ (ਰਾਜ ਗੋਗਨਾ)- ਕੈਨੇਡਾ ਦੇ ਸ਼ਹਿਰ ਨਿਊ ਵੈਸਟਮਿੰਸਟਰ ਵਿਖੇ ਇਕ ਪੰਜਾਬੀ ਪਤੀ ਬਲਵੀਰ ਸਿੰਘ ਵੱਲੋਂ ਆਪਣੀ ਪਤਨੀ ਕੁਲਵੰਤ ਕੌਰ ਦਾ ਸ਼ੁੱਕਰਵਾਰ ਸ਼ਾਮ ਨੂੰ ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ 57 ਸਾਲਾ ਬਲਵੀਰ ਸਿੰਘ ਨੂੰ ਆਪਣੀ ਪਤਨੀ ਦੇ ਕਤਲ ਦੇ ਦੋਸ਼ ਦੇ ਹੇਠ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਲਵੀਰ ਸਿੰਘ 'ਤੇ ਦੂਜੇ ਦਰਜੇ ਦੇ ਕਤਲ ਦੇ ਮਾਮਲੇ ਦਾ ਦੋਸ਼ ਆਇਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਹਮਾਸ ਦੇ ਹਮਲੇ 'ਚ ਭਾਰਤੀ ਮੂਲ ਦੀਆਂ 2 ਇਜ਼ਰਾਈਲੀ ਮਹਿਲਾ ਸੁਰੱਖਿਆ ਅਫ਼ਸਰ ਹੋਈਆਂ ਸ਼ਹੀਦ

ਦੋਵੇਂ ਨਿਊ ਵੈਸਟਮਿੰਸਟਰ ਕੈਨੇਡਾ ਦੇ ਵਸਨੀਕ ਹਨ। ਪੁਲਸ ਨੂੰ ਸ਼ਾਮ 5:00 ਵਜੇ ਤੋਂ ਬਾਅਦ ਸਲਟਰ ਸਟ੍ਰੀਟ ਨੇੜੇ ਸੁਜ਼ੂਕੀ ਸਟਰੀਟ 'ਤੇ ਇੱਕ ਫੋਨ ਕਾਲ ਆਈ, ਜਦੋਂ ਪੁਲਸ ਉੱਥੇ ਪੁੱਜੀ ਤਾਂ ਉਨ੍ਹਾਂ ਨੇ ਇਕ 46 ਸਾਲਾ ਔਰਤ ਨੂੰ ਜਾਨਲੇਵਾ ਸੱਟਾਂ ਨਾਲ ਪੀੜ੍ਹਤ ਪਾਇਆ। ਉਸ ਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਪਤੀ ਬਲਵੀਰ ਸਿੰਘ ਨੂੰ ਮੌਕੇ 'ਤੇ ਹੀ ਹਿਰਾਸਤ 'ਚ ਲੈ ਲਿਆ। ਪੁਲਸ ਦਾ ਕਹਿਣਾ ਹੈ ਕਿ ਇਹ ਪਰਿਵਾਰ ਦੇ ਮੈਂਬਰਾਂ ਵਿਚਕਾਰ ਆਪਸੀ ਘਰੇਲੂ ਲੜਾਈ ਝਗੜੇ ਦੇ ਮਸਲੇ ਦੀ ਘਟਨਾ ਜਾਪਦੀ ਹੈ।

ਇਹ ਵੀ ਪੜ੍ਹੋ: ਗਾਜ਼ਾ ਦੇ ਹਸਪਤਾਲਾਂ 'ਚ ਬਚਿਆ ਹੈ ਸਿਰਫ਼ 2 ਦਿਨ ਦਾ ਈਂਧਣ, ਖ਼ਤਰੇ 'ਚ ਪਈ ਹਜ਼ਾਰਾਂ ਮਰੀਜ਼ਾਂ ਦੀ ਜਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News