ਲਾੜੀ ਪਰਿਵਾਰ ਦੀਆਂ ਮੰਗਾਂ ਦੀ ਲਿਸਟ ਦੇਖ ਘਬਰਾਇਆ ਲਾੜਾ, ਤੋੜਿਆ ਰਿਸ਼ਤਾ

01/31/2020 6:45:01 PM

ਅਬੁਜਾ- ਵਿਆਹ ਦੇ ਸਮੇਂ ਲਾੜੇ ਵਲੋਂ ਦਹੇਜ ਦੀ ਮੰਗ ਦੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ ਪਰ ਇਕ ਦੇਸ਼ ਅਜਿਹਾ ਹੈ ਜਿਥੇ ਲੜਕੇ ਦਾ ਪਰਿਵਾਰ ਲੜਕੀ ਵਾਲਿਆਂ ਦੀਆਂ ਮੰਗਾਂ ਪੂਰੀਆਂ ਕਰਦਾ ਹੈ। ਪਰ ਇਥੇ ਲੜਕੀ ਦੇ ਪਰਿਵਾਰ ਨੇ ਅਜਿਹੀਆਂ ਮੰਗਾਂ ਲਾੜੇ ਮੁਹਰੇ ਰੱਖ ਦਿੱਤੀਆਂ ਕਿ ਉਹ ਪਰੇਸ਼ਾਨ ਹੋ ਗਿਆ ਤੇ ਉਸ ਨੇ ਘਬਰਾ ਕੇ ਲੜਕੀ ਨਾਲ ਰਿਸ਼ਤਾ ਹੀ ਤੋੜ ਦਿੱਤਾ।

PunjabKesari
 

ਨਾਈਜੀਰੀਆ ਦੇ ਰਹਿਣ ਵਾਲੇ ਐਂਡਰਸਨ ਨੇ ਆਪਣੀ ਹੋਣ ਵਾਲੀ ਪਤਨੀ ਨੂੰ ਇਹ ਕਹਿ ਕੇ ਰਿਸ਼ਤਾ ਤੋੜ ਦਿੱਤਾ ਕਿ ਉਹ ਉਸ ਦੇ ਖਰਚੇ ਚੁੱਕਣ ਵਿਚ ਅਸਮਰਥ ਹੈ। ਨਾਲ ਹੀ ਉਸ ਨੇ ਪ੍ਰੇਮਿਕਾ ਨੂੰ ਅਜਿਹਾ ਲੜਕਾ ਤਲਾਸ਼ ਕਰਨ ਦੀ ਸਲਾਹ ਦਿੱਤੀ ਜੋ ਉਸ ਦੇ ਖਰਚੇ ਚੁੱਕ ਸਕੇ। ਅਸਲ ਵਿਚ ਨਾਈਜੀਰੀਆ ਵਿਚ 'ਬ੍ਰਾਈਡ ਪ੍ਰਾਈਸ' ਲੈਣ ਦਾ ਰਿਵਾਜ਼ ਹੈ। ਇਸ ਰਿਵਾਜ਼ ਮੁਤਾਬਕ ਲਾੜੇ ਨੂੰ ਵਿਆਹ ਤੋਂ ਪਹਿਲਾਂ ਹੋਣ ਵਾਲੀ ਲਾੜੀ ਨੂੰ ਕੁਝ ਭੁਗਤਾਨ ਕਰਨਾ ਹੁੰਦਾ ਹੈ। ਲਾੜੀ ਦੇ ਪਰਿਵਾਰ ਨੂੰ ਇਹ ਭੁਗਤਾਨ ਕਿਸੇ ਵੀ ਰੂਪ ਵਿਚ ਕੀਤਾ ਜਾ ਸਕਦਾ ਹੈ। ਕੁਝ ਲੋਕ ਇਸ ਨੂੰ ਇਕ ਵਾਰ ਵਿਚ ਹੀ ਦੇ ਦਿੰਦੇ ਹਨ ਤੇ ਉਥੇ ਹੀ ਕੁਝ ਲੋਕ ਕਿਸ਼ਤਾਂ ਵਿਚ ਇਸ ਦਾ ਭੁਗਤਾਨ ਕਰਦੇ ਹਨ।

PunjabKesari

ਐਂਡਰਸਨ ਦਾ ਕਹਿਣਾ ਹੈ ਕਿ ਬ੍ਰਾਈਡ ਪ੍ਰਾਈਸ ਦੇ ਰੂਪ ਵਿਚ ਉਸ ਦੇ ਸਹੁਰੇ ਵਾਲਿਆਂ ਨੇ ਸਾਮਾਨ ਦੀ ਜੋ ਲਿਸਟ ਦਿੱਤੀ ਉਸ ਨੂੰ ਦੇਖ ਕੇ ਉਸ ਦੇ ਹੋਸ਼ ਹੀ ਉਡ ਗਏ ਤੇ ਉਸ ਨਾਲ ਉਸ ਪਰਿਵਾਰ ਵਿਚ ਵਿਆਹ ਨਾ ਕਰਨ ਦਾ ਫੈਸਲਾ ਲਿਆ। ਐਂਡਰਸਨ ਨੇ ਸਹੁਰਿਆਂ ਤੋਂ ਮਿਲੀ ਇਸ ਲਿਸਟ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਸੋਸ਼ਲ ਮੀਡੀਆ 'ਤੇ ਲਿਸਟ ਦੀ ਇਕ ਵੋਟੋ ਵੀ ਵਾਇਰਲ ਹੋ ਰਹੀ ਹੈ। ਸਾਮਾਨ ਦੀ ਲਿਸਟ ਤੋਂ ਸਾਫ ਹੈ ਕਿ ਇਸ ਵਿਚ ਸਾਰੇ ਸਾਮਾਨ ਤੋਂ ਇਲਾਵਾ ਐਂਡਰਸਨ ਨੂੰ ਲਾੜੀ ਦੀ ਮਾਂ ਨੂੰ ਵੀ ਕੁਝ ਰੁਪਏ ਦੇਣ ਦੀ ਮੰਗ ਕੀਤੀ ਗਈ ਸੀ। ਉਥੇ ਹੀ ਐਂਡਰਸਨ ਦੀ ਪ੍ਰੇਮਿਕਾ ਉਸ ਨਾਲ ਰਿਸ਼ਤਾ ਨਾ ਤੋੜਨ ਦੀ ਅਪੀਲ ਕਰ ਰਹੀ ਹੈ ਪਰ ਐਂਡਰਸਨ ਦਾ ਕਹਿਣਾ ਹੈ ਕਿ ਉਹ ਲੜਕੀ ਦੇ ਪਰਿਵਾਰ ਦੀਆਂ ਖੁਹਾਇਸ਼ਾਂ ਪੂਰੀਆਂ ਨਹੀਂ ਕਰ ਸਕਦਾ ਤੇ ਇਸ ਲਈ ਉਸ ਦੇ ਕੋਲ ਰਿਸ਼ਤਾ ਤੋੜਨ ਤੋਂ ਇਲਾਵਾ ਹੋਰ ਕੋਈ ਰਾਸਤਾ ਨਹੀਂ ਹੈ। 


Baljit Singh

Content Editor

Related News