87 ਬੱਚਿਆਂ ਦਾ ਪਿਤਾ ਬਣਿਆ 32 ਸਾਲ ਦਾ ਕੁਆਰਾ ਮੁੰਡਾ, 2025 ''ਚ ਪੂਰੀ ਕਰੇਗਾ ''ਸੈਂਚੁਰੀ''
Wednesday, Jan 15, 2025 - 05:59 PM (IST)
ਇੰਟਰਨੈਸ਼ਨਲ ਡੈਸਕ- ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੋਈ 1-2 ਹੀ ਨਹੀਂ, ਸਗੋਂ 87 ਬੱਚਿਆਂ ਦਾ ਪਿਤਾ ਹੋਵੇ? ਜੀ ਹਾਂ, ਅਮਰੀਕਾ ਦੇ ਇੱਕ ਮੁੰਡੇ ਨੇ ਇਹ ਕਾਰਨਾਮਾ ਕਰ ਦਿਖਾਇਆ ਹੈ ਅਤੇ ਦਿਲਚਸਪ ਗੱਲ ਇਹ ਹੈ ਕਿ ਉਹ ਅਜੇ ਤੱਕ ਕੁਆਰਾ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਕਾਇਲ ਗੋਰਡੀ ਇੱਕ ਸਪਰਮ ਡੋਨਰ ਹੈ। ਉਹ ਬੇਔਲਾਦ ਜੋੜਿਆਂ ਨੂੰ ਮਾਪੇ ਬਣਨ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ: ਚਿੱਲਰ ਦੇ ਕੇ ਗਾਹਕ ਨੇ ਭਰਿਆ ਬਿਜਲੀ ਬਿੱਲ, ਗਿਣਨ 'ਚ ਲੱਗੇ 5 ਘੰਟੇ, ਮੁਲਾਜ਼ਮਾਂ ਦੇ ਛੁੱਟੇ ਪਸੀਨੇ
ਕੈਲੀਫੋਰਨੀਆ ਦਾ 32 ਸਾਲਾ ਕਾਇਲ ਗੋਰਡੀ ਹੁਣ ਤੱਕ 87 ਬੱਚਿਆਂ ਦੇ ਜੈਵਿਕ ਪਿਤਾ ਬਣ ਚੁੱਕਾ ਹੈ ਅਤੇ ਉਸ ਦੇ ਬੱਚੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਹਨ। 1 ਜਨਵਰੀ 2025 ਨੂੰ ਕਾਇਲ ਨੂੰ ਖ਼ਬਰ ਮਿਲੀ ਕਿ ਆਉਣ ਵਾਲੇ ਮਹੀਨਿਆਂ ਵਿੱਚ ਉਸ ਦੇ ਬੱਚਿਆਂ ਦੀ ਗਿਣਤੀ 100 ਤੱਕ ਪਹੁੰਚਣ ਦੀ ਉਮੀਦ ਹੈ। ਇਹ ਰਿਕਾਰਡ ਹੁਣ ਤੱਕ ਸਿਰਫ਼ 3 ਹੋਰ ਵਿਅਕਤੀਆਂ ਨੇ ਹਾਸਲ ਕੀਤਾ ਹੈ ਪਰ ਇਸ ਇਤਿਹਾਸਕ ਪੜਾਅ 'ਤੇ ਪਹੁੰਚਣ ਤੋਂ ਬਾਅਦ ਵੀ, ਕਾਇਲ ਨੇ ਸਪਰਮ ਡੋਨੇਟ ਬੰਦ ਕਰਨ ਦਾ ਕੋਈ ਇਰਾਦਾ ਨਹੀਂ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ: ਸਾਢੇ 3 ਰੁਪਏ ਮਹਿੰਗਾ ਹੋਵੇਗਾ ਪੈਟਰੋਲ, ਭਲਕੇ ਤੋਂ ਲਾਗੂ ਹੋਣਗੀਆਂ ਨਵੀਂ ਕੀਮਤਾਂ
ਕਾਇਲ ਨੇ ਕਿਹਾ ਕਿ ਇੰਨੇ ਸਾਰੇ ਬੱਚਿਆਂ ਦਾ ਪਿਤਾ ਬਣਨਾ ਇੱਕ ਸ਼ਾਨਦਾਰ ਅਨੁਭਵ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਉਨ੍ਹਾਂ ਔਰਤਾਂ ਨੂੰ ਪਰਿਵਾਰ ਸ਼ੁਰੂ ਕਰਨ ਵਿਚ ਮਦਦ ਕੀਤੀ ਹੈ, ਜੋ ਸੋਚਦੀਆਂ ਸਨ ਕਿ ਇਹ ਸੰਭਵ ਨਹੀਂ ਹੋਵੇਗਾ। ਕਾਇਲ ਦਾ ਕਹਿਣਾ ਹੈ ਕਿ ਉਸਨੇ ਕਿੰਨੇ ਬੱਚੇ ਪੈਦਾ ਕਰਨੇ ਹਨ, ਇਸਦਾ ਕੋਈ ਟੀਚਾ ਨਹੀਂ ਰੱਖਿਆ ਹੈ, ਪਰ ਉਸਨੂੰ ਲੱਗਦਾ ਹੈ ਕਿ ਅਜੇ ਤਾਂ ਬੱਸ ਸ਼ੁਰੂਆਤ ਕੀਤੀ ਹੈ। ਜਦੋਂ ਤੱਕ ਔਰਤਾਂ ਨੂੰ ਉਸਦੀ ਮਦਦ ਦੀ ਲੋੜ ਹੋਵੇਗੀ, ਉਹ ਲੋਕਾਂ ਦੀ ਮਦਦ ਕਰਦਾ ਰਹੇਗਾ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਇਲ ਬੇਔਲਾਦ ਜੋੜਿਆਂ ਦੀ ਮੁਫਤ ਮਦਦ ਕਰਦਾ ਹੈ, ਉਹ ਸਪਰਮ ਡੋਨੇਸ਼ਨ ਲਈ ਕੋਈ ਪੈਸਾ ਨਹੀਂ ਲੈਂਦਾ।
ਇਹ ਵੀ ਪੜ੍ਹੋ: OMG; ਪਾਕਿਸਤਾਨ ਦੀਆਂ ਸੜਕਾਂ 'ਤੇ ਖੀਰ ਵੇਚਦੇ ਦਿਸੇ 'ਡੋਨਾਲਡ ਟਰੰਪ' (ਵੇਖੋ ਵੀਡੀਓ)
ਉਸਦੀ ਇੱਕ ਵੈੱਬਸਾਈਟ 'ਬੀ ਪ੍ਰੈਗਨੈਂਟ ਨਾਓ' ਹੈ, ਜਿੱਥੇ ਲੋਕ ਉਸ ਨਾਲ ਸੰਪਰਕ ਕਰਦੇ ਹਨ। ਇਸ ਤੋਂ ਇਲਾਵਾ, ਕਾਇਲ ਹੁਣ ਆਪਣੇ ਲਈ ਜੀਵਨ ਸਾਥੀ ਦੀ ਵੀ ਭਾਲ ਕਰ ਰਿਹਾ ਹੈ। ਪਿਛਲੇ ਸਾਲ ਉਸਨੂੰ ਇੱਕ ਕੁੜੀ ਨਾਲ ਪਿਆਰ ਹੋਇਆ ਸੀ ਪਰ ਉਨ੍ਹਾਂ ਦਾ ਰਿਸ਼ਤਾ ਕੁਝ ਮਹੀਨਿਆਂ ਤੱਕ ਚੱਲਿਆ। ਉਸ ਸਮੇਂ ਦੌਰਾਨ, ਉਸ ਨੇ ਡੋਨੇਸ਼ਨ ਦਾ ਕੰਮ ਬੰਦ ਕਰ ਦਿੱਤਾ ਸੀ, ਪਰ ਰਿਸ਼ਤਾ ਖਤਮ ਹੋਣ ਤੋਂ ਬਾਅਦ ਉਸਨੇ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਅਨੁਸਾਰ ਇਸ ਸਾਲ ਸਵੀਡਨ, ਨਾਰਵੇ, ਇੰਗਲੈਂਡ ਅਤੇ ਸਕਾਟਲੈਂਡ ਵਿੱਚ ਉਹ 14 ਬੱਚਿਆਂ ਦਾ ਪਿਤਾ ਬਣਨ ਵਾਲਾ ਹੈ। ਕਾਇਲ ਦਾ ਸਭ ਤੋਂ ਵੱਡਾ ਬੱਚਾ 10 ਸਾਲ ਦਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਕੁੜੀ ਨੂੰ ਮਾਰਿਆ ਜਾਵੇ ਜਾਂ ਨਹੀਂ...ਸਿੱਕਾ ਉਛਾਲ ਕੇ ਕੀਤਾ ਫੈਸਲਾ, ਫਿਰ ਕਤਲ ਮਗਰੋਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8