ਪਿਓ ਨੇ ਪੁੱਤਰ ਦੇ ਅਗਵਾ ਹੋਣ ਦਾ ਰਚਿਆ ਡਰਾਮਾ, ਸੱਚਾਈ ਜਾਣ ਪੁਲਸ ਵੀ ਹੈਰਾਨ

Sunday, Nov 10, 2024 - 11:32 AM (IST)

ਪਿਓ ਨੇ ਪੁੱਤਰ ਦੇ ਅਗਵਾ ਹੋਣ ਦਾ ਰਚਿਆ ਡਰਾਮਾ, ਸੱਚਾਈ ਜਾਣ ਪੁਲਸ ਵੀ ਹੈਰਾਨ

ਲਾਹੌਰ (ਏਐਨਆਈ): ਪਾਕਿਸਤਾਨ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਾਹੌਰ ਵਿਚ ਇਕ ਵਿਅਕਤੀ ਨੂੰ ਕਥਿਤ ਤੌਰ 'ਤੇ ਆਪਣੇ 7 ਸਾਲ ਦੇ ਬੇਟੇ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ARY ਨਿਊਜ਼ ਦੀ ਰਿਪੋਰਟ ਮੁਤਾਬਕ ਵਿਅਕਤੀ ਨੇ ਹੀ ਆਪਣੇ ਪੁੱਤਰ ਨੂੰ ਗੁਪਤ ਰੂਪ ਵਿੱਚ ਦਫ਼ਨਾਉਣ ਤੋਂ ਬਾਅਦ ਉਸ ਦੇ ਅਗਵਾ ਹੋਣ ਦਾ ਡਰਾਮਾ ਰਚਿਆ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਸਰਕਾਰ ਦਾ ਦੋਹਰਾ ਚਿਹਰਾ,  ਗ੍ਰਿਫ਼ਤਾਰੀ ਮਗਰੋਂ ਕੱਟੜਪੰਥੀ ਤੁਰੰਤ ਕੀਤਾ ਰਿਹਾਅ

ਇੱਕ ਪੁਲਸ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਏ.ਆਰ.ਵਾਈ ਨਿਊਜ਼ ਨੇ ਦੱਸਿਆ ਕਿ ਵਿਅਕਤੀ ਨੇ ਆਪਣੇ ਬੇਟੇ ਨੂੰ ਦਫ਼ਨਾਉਣ ਤੋਂ ਬਾਅਦ ਸ਼ੁਰੂ ਵਿੱਚ ਅਗਵਾ ਦੀ ਸ਼ਿਕਾਇਤ ਦਰਜ ਕਰਵਾਈ, ਪਰ ਜਾਂਚ ਤੋਂ ਪਤਾ ਲੱਗਿਆ ਕਿ ਉਹ ਖ਼ੁਦ ਹੀ ਦੋਸ਼ੀ ਸੀ। ਬਾਅਦ ਵਿੱਚ ਪੁਲਸ ਨੂੰ ਲੜਕੇ ਦੀ ਲਾਸ਼ ਉਨ੍ਹਾਂ ਦੇ ਬਾਗਨਪੁਰਾ ਸਥਿਤ ਘਰ ਵਿੱਚ ਦੱਬੀ ਹੋਈ ਮਿਲੀ, ਜਿਸ ਤੋਂ ਬਾਅਦ ਵਿਅਕਤੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਏ.ਆਰ.ਵਾਈ ਨਿਊਜ਼ ਦੀ ਰਿਪੋਰਟ ਅਨੁਸਾਰ ਵਿਅਕਤੀ ਦੇ ਇਸ ਘਿਨਾਉਣੀ ਕਰਤੂਤ ਕਰਨ ਦੇ ਪਿੱਛੇ ਦਾ ਮਕਸਦ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News