ਪਾਕਿ: 30 ਬੱਚਿਆਂ ਨਾਲ ''ਦਰਿੰਦਗੀ'' ਕਰਨ ਵਾਲਾ ਹੈਵਾਨ ਗ੍ਰਿਫਤਾਰ

Wednesday, Nov 13, 2019 - 06:00 PM (IST)

ਪਾਕਿ: 30 ਬੱਚਿਆਂ ਨਾਲ ''ਦਰਿੰਦਗੀ'' ਕਰਨ ਵਾਲਾ ਹੈਵਾਨ ਗ੍ਰਿਫਤਾਰ

ਰਾਵਲਪਿੰਡੀ(ਇੰਟ)— ਪੁਲਸ ਨੇ ਚਾਰ ਦਿਨ ਤੱਕ ਨਾਬਾਲਗ ਲੜਕੇ ਦਾ ਯੌਨ ਸ਼ੋਸ਼ਣ ਕਰਨ ਤੇ ਵੀਡੀਓ ਬਣਾਉਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ 'ਚ ਪਤਾ ਲੱਗਿਆ ਹੈ ਕਿ ਉਹ ਅਜੇ ਤੱਕ ਪਾਕਿਸਤਾਨ 'ਚ 30 ਤੋਂ ਵਧੇਰੇ ਬੱਚਿਆਂ ਦਾ ਯੌਨ ਸ਼ੋਸ਼ਣ ਕਰ ਚੁੱਕਿਆ ਹੈ।

ਸਿਟੀ ਪੁਲਸ ਅਧਿਕਾਰੀ ਫੈਸਲ ਰਾਣਾ ਨੇ ਮੰਗਲਵਾਰ ਨੂੰ ਕਿਹਾ ਕਿ 13 ਸਾਲਾ ਲੜਕੇ ਦੀ ਮਾਂ ਦੀ ਸ਼ਿਕਾਇਤ 'ਤੇ ਰਾਵਤ ਥਾਣੇ 'ਚ ਮਾਮਲਾ ਦਰਜ ਹੋਣ ਤੋਂ ਬਾਅਦ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸ਼ੱਕੀ ਉਸ ਦੇ ਬੇਟੇ ਨੂੰ ਬਹਲਿਆ ਟਾਊਨ, ਰਾਵਲਪਿੰਡੀ ਦੇ ਇਕ ਘਰ 'ਚ ਲੈ ਗਿਆ, ਜਿਥੇ ਉਸ ਨੇ ਨਸ਼ੇ 'ਚ ਧੁੱਤ ਹੋ ਕੇ ਚਾਰ ਦਿਨਾਂ ਤੱਕ ਉਸ ਦੇ ਬੇਟੇ ਦਾ ਸ਼ੋਸ਼ਣ ਕੀਤਾ। ਐੱਫ.ਆਈ.ਆਰ. 'ਚ ਕਿਹਾ ਗਿਆ ਹੈ ਕਿ ਸ਼ੱਕੀ ਨੇ ਨਾਬਾਲਗ ਦੀ ਵੀਡੀਓ ਵੀ ਬਣਾਈ ਤੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ ਹੈ।

ਰਾਣਾ ਨੇ ਕਿਹਾ ਕਿ ਉਸ ਵਿਅਕਤੀ ਨੇ ਪਾਕਿਸਤਾਨ 'ਚ 30 ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਦੀ ਗੱਲ ਕਬੂਲ ਕੀਤੀ ਹੈ ਤੇ ਉਸ ਵਲੋਂ 'ਡਾਕਰ ਵੈੱਬ' 'ਤੇ ਨਾਬਾਲਗਾਂ ਦੀ ਵੀਡੀਓ ਅਪਲੋਡ ਕਰਨ ਦਾ ਵੀ ਸ਼ੱਕ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਬ੍ਰਿਟੇਨ ਤੇ ਇਟਲੀ ਨੇ ਵੀ ਕੱਢਿਆ ਦੇਸ਼ 'ਚੋਂ ਬਾਹਰ
ਸ਼ੱਕੀ ਪਹਿਲਾਂ ਬ੍ਰਿਟੇਨ 'ਚ ਨਾਬਾਲਗਾਂ ਦੇ ਯੌਨ ਸ਼ੋਸ਼ਣ ਦੇ ਲਈ ਦੋਸ਼ੀ ਠਹਿਰਾਇਆ ਗਿਆ ਸੀ, ਜਿਥੇ ਉਹ ਬੱਚਿਆਂ ਦੀ ਸੁਰੱਖਿਆ ਲਈ ਇਕ ਸੰਗਠਨ ਲਈ ਕੰਮ ਕਰ ਰਿਹਾ ਸੀ ਤੇ ਉਸ ਨੂੰ ਦੇਸ਼ 'ਚੋਂ ਕੱਢ ਦਿੱਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਸ਼ੱਕੀ 'ਤੇ ਇਟਲੀ 'ਚ ਵੀ ਅਜਿਹੇ ਹੀ ਅਪਰਾਧ ਲਈ ਮੁਕੱਦਮਾ ਚਲਾਇਆ ਗਿਆ ਸੀ ਤੇ ਉਸ ਨੂੰ ਦੇਸ਼ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ।


author

Baljit Singh

Content Editor

Related News