ਨਿਊਯਾਰਕ ’ਚ ਸਿੱਖ ਟੈਕਸੀ ਡਰਾਈਵਰ ਨਾਲ ਕੁੱਟ-ਮਾਰ ਕਰਨ ਵਾਲਾ ਹਮਲਾਵਰ ਗ੍ਰਿਫ਼ਤਾਰ

Saturday, Jan 15, 2022 - 03:53 PM (IST)

ਨਿਊਯਾਰਕ ’ਚ ਸਿੱਖ ਟੈਕਸੀ ਡਰਾਈਵਰ ਨਾਲ ਕੁੱਟ-ਮਾਰ ਕਰਨ ਵਾਲਾ ਹਮਲਾਵਰ ਗ੍ਰਿਫ਼ਤਾਰ

ਨਿਊਯਾਰਕ (ਰਾਜ ਗੋਗਨਾ/ਭਾਸ਼ਾ): ਨਿਊਯਾਰਕ ਦੇ ਜੇ.ਐੱਫ.ਕੇ. ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਨ, ਉਸ ਦੀ ਪੱਗ ਨਾਲ ਛੇੜਛਾੜ ਕਰਨ ਅਤੇ ‘ਪਗੜੀਧਾਰੀ ਲੋਕ ਆਪਣੇ ਦੇਸ਼ ਵਾਪਸ ਜਾਓ’ ਕਹਿਣ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਨਸਲੀ ਨਫ਼ਰਤ ਅਪਰਾਧ ਦਾ ਦੋਸ਼ ਲਗਾਇਆ ਗਿਆ ਹੈ। ਸਿੱਖ ਟੈਕਸੀ ਡਰਾਈਵਰ ’ਤੇ 3 ਜਨਵਰੀ ਨੂੰ ਹਮਲਾ ਕਰਨ ਦੇ ਦੋਸ਼ ਵਿਚ ਵੀਰਵਾਰ ਨੂੰ ਮੁਹੰਮਦ ਹਸਨੈਨ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀੜਤ ਵੱਲੋਂ ਪਛਾਣ ਗੁਪਤ ਰੱਖਣ ਦੀ ਬੇਨਤੀ ’ਤੇ ਉਸ ਦੀ ਪਛਾਣ ਸਿਰਫ਼ ‘ਮਿਸਟਰ ਸਿੰਘ’ ਦੱਸੀ ਗਈ ਹੈ। 

ਇਹ ਵੀ ਪੜ੍ਹੋ: ਅਮਰੀਕਾ ’ਚ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਸਿੱਖ ਡਰਾਈਵਰ ਦਾ ਬਿਆਨ ਆਇਆ ਸਾਹਮਣੇ

ਸਮਾਜ ਅਧਾਰਤ ਨਾਗਰਿਕ ਅਤੇ ਮਨੁੱਖੀ ਅਧਿਕਾਰ ਸੰਗਠਨ The Sikh Coalition ਨੇ ਕਿਹਾ, 'ਨਿਊਯਾਰਕ ਦੀ ਪੋਰਟ ਅਥਾਰਟੀ ਅਤੇ ਨਿਊ ਜਰਸੀ ਪੁਲਸ ਵਿਭਾਗ (ਪੀ.ਏ.ਪੀ.ਡੀ.) ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਹਸਨੈਨ ਨੂੰ ਸਿੰਘ 'ਤੇ ਹਮਲੇ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।' ਸੰਗਠਨ ਨੇ ਕਿਹਾ ਕਿ ਇਸ ਨੂੰ ਇਸ ਹਮਲੇ ਨੂੰ ਨਸਲੀ ਨਫ਼ਰਤੀ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ, ਕਿਉਂਕਿ ਹਸਨੈਨ ਨੇ ਅਪਮਾਨਜਨਕ ਲਹਿਜੇ ਵਿਚ ਪੀੜਤ ਨੂੰ "ਆਪਣੇ ਦੇਸ਼ ਜਾਣ ਅਤੇ ਦਸਤਾਰਧਾਰੀ ਵਿਅਕਤੀ ਕਿਹਾ।' ਦਿ ਸਿੱਖ ਕੋਲੀਸ਼ਨ ਨੂੰ ਭੇਜੇ ਇਕ ਬਿਆਨ ਵਿਚ ਸਿੰਘ ਨੇ ਕਿਹਾ, "ਮੈਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਦਿ ਸਿੱਖ ਕੋਲੀਸ਼ਨ ਅਤੇ ਭਾਈਚਾਰੇ ਦੇ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਔਖੇ ਸਮੇਂ ਵਿਚ ਤਾਕਤ ਦਿੱਤੀ।"

ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ, ਸਰਕਾਰ ਨੇ ਦੱਸਿਆ ਦੇਸ਼ ਲਈ ਖ਼ਤਰਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News