ਦੱਖਣੀ ਆਸਟਰੇਲੀਆ ਸਥਿਤ ਘਰ ''ਚੋਂ ਮਿਲੀ ਦੋ ਲਾਸ਼ਾਂ, ਪੁਲਸ ਜਾਂਚ ''ਚ ਜੁਟੀ

05/15/2017 12:19:58 PM

ਆਸਟਰੇਲੀਆ— ਸੋਮਵਾਰ ਦੀ ਸਵੇਰ ਨੂੰ ਪੁਲਸ ਨੇ ਦੱਖਣੀ ਆਸਟਰੇਲੀਆ ਦੇ ਸ਼ਹਿਰ ਮਿਲੀਸੈਂਟ ''ਚ ਸਥਿਤ ਇਕ ਘਰ ''ਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ। ਦੋਵੇਂ ਲਾਸ਼ਾਂ ਔਰਤਾਂ ਦੀਆਂ ਹਨ, ਇਕ ਔਰਤ ਦੀ ਉਮਰ 63 ਸਾਲ ਅਤੇ ਦੂਜੀ ਦੀ 84 ਸਾਲ ਹੈ। ਇਸ ਮਾਮਲੇ ਦੇ ਸੰਬੰਧ ''ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਉਨ੍ਹਾਂ ਨੂੰ ਸਵੇਰੇ 10 ਵਜੇ ਤੋਂ ਬਾਅਦ ਇਸ ਘਟਨਾ ਦੇ ਸੰਬੰਧ ''ਚ ਜਾਣਕਾਰੀ ਦਿੱਤੀ ਗਈ। ਜਦੋਂ ਪੁਲਸ ਅਧਿਕਾਰੀਆਂ ਘਟਨਾ ਵਾਲੀ ਥਾਂ ''ਤੇ ਪਹੁੰਚੇ ਤਾਂ ਉਨ੍ਹਾਂ ਨੇ ਦੋ ਲਾਸ਼ਾਂ ਦੇਖੀਆਂ। ਇਸ ਘਟਨਾ ਦੀ ਸੂਚਨਾ ਦੇਣ ਵਾਲੇ 53 ਸਾਲਾ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪੁਲਸ ਨੂੰ ਮਿਲੀ ਸੂਚਨਾ ਮੁਤਾਬਕ ਦੋਵੇਂ ਮ੍ਰਿਤਕ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਜਾਣਦੇ ਸਨ। ਸਥਾਨਕ ਪੁਲਸ ਕ੍ਰਾਈਮ ਇਨਵੈਸਟੀਗੇਸ਼ਨ ਬਰਾਂਚ ਦੇ ਅਫਸਰਾਂ ਅਤੇ ਫੋਰੈਂਸਿਕ ਜਾਂਚਕਰਤਾਵਾਂ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ''ਚ ਜੁਟੀ ਹੋਈ ਹੈ। ਮਾਮਲੇ ਦੀ ਤਹਿ ਤੱਕ ਜਾਂਚ ਕਰਨ ਲਈ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਆਖਰਕਾਰ ਘਰ ''ਚ ਮਿਲੀਆਂ ਲਾਸ਼ਾਂ ਦਾ ਦੋਸ਼ੀ ਕੌਣ ਹੈ। ਪੁਲਸ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਕੱਲ ਕੋਰਟ ''ਚ ਪੇਸ਼ ਕੀਤਾ ਜਾਵੇਗਾ।

Tanu

News Editor

Related News