ਆਸਟ੍ਰੇਲੀਆ : ਸ਼ਖਸ ਦੇ ਘਰ ''ਚ ਦਾਖਲ ਹੋਏ ਦੋ ਵੱਡੇ ਸੱਪ, ਇੰਝ ਬਚਾਈ ਜਾਨ
Thursday, Sep 03, 2020 - 06:24 PM (IST)
ਬ੍ਰਿਸਬੇਨ (ਬਿਊਰੋ): ਆਸਟ੍ਰੇਲੀਆ ਵਿਚ ਇਕ ਸ਼ਖਸ ਨੇ ਆਪਣੇ ਘਰ ਦੀ ਰਸੋਈ ਵਿਚ ਦੋ ਵੱਡੇ ਸੱਪਾਂ ਨੂੰ ਲੜਦਿਆਂ ਦੇਖਿਆ। ਇਕ ਪਲ ਦੇ ਲਈ ਤਾਂ ਉਹ ਹੈਰਾਨ ਰਹਿ ਗਿਆ। ਅਸਲ ਵਿਚ ਇਹ ਸੱਪ ਉਸ ਦੀ ਰਸੋਈ ਦੀ ਛੱਤ ਨਾਲ ਟਕਰਾ ਕੇ ਹੇਠਾਂ ਡਿੱਗ ਪਏ ਸਨ। ਇਹ ਘਟਨਾ ਬ੍ਰਿਸਬੇਨ ਦੀ ਹੈ। ਘਰ ਦੇ ਮਾਲਕ ਨੇ ਸੱਪਾਂ ਨੂੰ ਹਟਾਉਣ ਲਈ ਬ੍ਰਿਸਬੇਨ ਨੌਰਥ ਕੈਚਰਸ ਅਤੇ ਰੀਲੋਕੇਸ਼ਨ ਸਰਵਿਸ ਨਾਲ ਸਪੰਰਕ ਕੀਤਾ। ਸੱਪ ਫੜਨ ਵਾਲੀ ਸਰਵਿਸ ਨੇ ਇਸ ਘਟਨਾ ਦੇ ਬਾਰੇ ਵਿਚ ਫੇਸਬੁੱਕ 'ਤੇ ਲਿਖਿਆ। ਉਹਨਾਂ ਨੇ ਫੇਸਬੁੱਕ 'ਤੇ ਉਹਨਾਂ ਵਿਸ਼ਾਲ ਸੱਪਾਂ ਅਤੇ ਉਸ ਘਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿੱਥੇ ਉਹ ਪਾਏ ਗਏ ਸਨ। ਇਹ ਦੋਵੇਂ ਸੱਪ ਇਕ ਮਾਦਾ ਨਾਲ ਸੈਕਸ ਦੇ ਲਈ ਆਪਸ ਵਿਚ ਲੜ ਰਹੇ ਸਨ।
ਉਹਨਾਂ ਨੇ ਲਿਖਿਆ ਕਿ ਸ਼ਖਸ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਪਹੁੰਚਿਆ ਉਦੋਂ ਉਸ ਨੂੰ ਆਪਣੇ ਘਰ ਵਿਚ ਦੋ ਬਹੁਤ ਵੱਡੇ ਕੋਸਟਲ ਕਾਰਪੇਟ ਪਾਈਥਨ (ਮੋਰੇਲੀਆ ਸਪੀਲੋਟਾ ਮੈਕਡਾਊਲੀ) ਮਿਲੇ। ਸੱਪ ਫੜਨ ਵਾਲੇ ਸਟੀਵਨ ਬ੍ਰਾਊਨ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ ਇਹ ਦੋਵੇਂ ਸੱਪ ਮੇਰੇ ਦੇਖੇ ਹੋਏ ਸੱਪਾਂ ਵਿਚੋਂ ਹੁਣ ਤੱਕ ਦੇ ਸਭ ਤੋਂ ਵੱਡੇ ਅਤੇ ਭਾਰੀ ਸੱਪ ਸਨ। ਉਹਨਾਂ ਨੂੰ ਦੇਖਣ ਨਾਲ ਹੀ ਉਹਨਾਂ ਦੀਆਂ ਤਾਕਤਵਰ ਮਾਂਸਪੇਸ਼ੀਆਂ ਦਾ ਅੰਦਾਜਾ ਹੋ ਰਿਹਾ ਸੀ।ਉਸ ਦੇ ਮੁਤਾਬਕ, ਇਹਨਾਂ ਦੋਹਾਂ ਨੂੰ ਚੰਗੀ ਤਰ੍ਹਾਂ ਖਵਾਇਆ-ਪਿਲਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਆਰਜ਼ੀ ਵੀਜ਼ਾ ਧਾਰਕਾਂ ਲਈ ‘ਫਾਸਟ ਟ੍ਰੈਕ’ ਅਧੀਨ ਮੁੜ ਖੁੱਲ੍ਹੇ ਆਸਟ੍ਰੇਲੀਆ ਦੇ ਰਾਹ
9.5 ਫੁੱਟ ਅਤੇ 8.2 ਫੁੱਟ ਸੀ ਸੱਪਾਂ ਦੀ ਲੰਬਾਈ
ਬੀ.ਬੀ.ਸੀ. ਦੇ ਮੁਤਾਬਕ, ਉਸ ਘਰ ਵਿਚ ਦੋ ਨਹੀਂ ਸਗੋਂ ਤਿੰਨ ਸੱਪ ਸਨ। ਦੋ ਨਰ ਸੱਪ ਇਕ ਮਾਦਾ ਸੱਪ ਦੇ ਲਈ ਲੜ ਰਹੇ ਸਨ ਜੋ ਹਾਲੇ ਤੱਕ ਨਹੀਂ ਮਿਲ ਪਾਈ ਹੈ। ਸੱਪਾਂ ਵਿਚੋਂ ਇਕ ਦੀ ਉੱਚਾਈ 9.5 ਫੁੱਟ ਹੈ ਜਦਕਿ ਦੂਜੇ ਦੀ ਲੰਬਾਈ 8.2 ਫੁੱਟ ਹੈ। ਸਨੇਕ ਸਰਵਿਸ ਵੱਲੋਂ ਸੋਮਵਾਰ ਨੂੰ ਫੇਸਬੁੱਕ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਨਾਲ ਸਪਸ਼ੱਟ ਹੁੰਦਾ ਹੈ ਕਿ ਜਿਸ ਤਰ੍ਹਾਂ ਉਹ ਛੱਤ ਤੋਂ ਡਿੱਗੇ, ਉਹਨਾਂ ਨੇ ਘਰ ਵਿਚ ਕਿੰਨਾ ਨੁਕਸਾਨ ਪਹੁੰਚਾਇਆ ਹੋਵੇਗਾ।
ਇਸ ਮਗਰੋਂ ਫੇਸਬੁੱਕ ਪੋਸਟ ਸੈਂਕੜੇ ਸ਼ੇਅਰ, ਕੁਮੈਂਟਸ ਅਤੇ ਪ੍ਰਤੀਕਿਰਿਆਵਾਂ ਨਾਲ ਵਾਇਰਲ ਹੋ ਗਈ। ਇਸ ਪੋਸਟ 'ਤੇ ਇਕ ਫੇਸਬੁੱਕ ਯੂਜ਼ਰ ਨੇ ਕੁਮੈਂਟ ਸੈਕਸ਼ਨ ਵਿਚ ਲਿਖਿਆ ਕਿ ਇਹ ਮੇਰੇ ਪਿਤਾ ਦਾ ਘਰ ਹੈ। ਉਹਨਾਂ ਸੱਪਾਂ ਨੂੰ ਉੱਥੋਂ ਕੱਢ ਦੇ ਲਿਜਾਣ ਲਈ ਧੰਨਵਾਦ। ਯੂਜ਼ਰ ਨੇ ਮਾਦਾ ਸੱਪ ਨਾ ਮਿਲ ਪਾਉਣ 'ਤੇ ਮਜ਼ਾਕ ਕਰਦਿਆਂ ਲਿਖਿਆ ਕਿ ਉਸ ਬੀਬੀ ਦੇ ਲਈ ਮੈਂ ਚਿੰਤਤ ਹਾਂ ਜੋ ਹਾਲੇ ਤੱਕ ਉਂਝ ਹੀ ਖੁੱਲ੍ਹੀ ਘੁੰਮ ਰਹੀ ਹੈ। ਉੱਥੇ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਸੱਪ ਤੋਂ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਹੈ। ਜਾਣਕਾਰੀ ਮੁਤਾਬਕ, ਦੋਹਾਂ ਸੱਪਾਂ ਨੂੰ ਸੁਰੱਖਿਅਤ ਢੰਗ ਨਾਲ ਫੜਿਆ ਗਿਆ ਅਤੇ ਫਿਰ ਇਕ ਜੰਗਲ ਵਿਚ ਛੱਡ ਦਿੱਤਾ ਗਿਆ।