ਮਾਲੀ ਦੇ ਰਾਸ਼ਟਰਪਤੀ ਨੇ ਹਿਰਾਸਤ ''ਚ ਰਹਿੰਦੇ ਹੋਏ ਦਿੱਤਾ ਅਸਤੀਫਾ

Wednesday, May 26, 2021 - 10:30 PM (IST)

ਬਮਾਕੋ-ਮਾਲੀ ਦੇ ਅੰਤਰਿਮ ਰਾਸ਼ਟਰਪਤੀ ਨੇ ਹਿਰਾਸਤ 'ਚ ਰਹਿੰਦੇ ਹੋਏ ਅਸਤੀਫਾ ਦੇ ਦਿੱਤਾ ਹੈ। ਫੌਜ ਨੇ ਉਨ੍ਹਾਂ ਨੂੰ ਅਤੇ ਪ੍ਰਧਾਨ ਮੰਤਰੀ ਨੂੰ ਇਸ ਹਫਤੇ ਦੀ ਸ਼ੁਰੂਆਤ 'ਚ ਗ੍ਰਿਫਤਾਰ ਕਰ ਲਿਆ ਸੀ। ਮਾਲੀ 'ਚ 18 ਮਹੀਨੇ ਪਹਿਲਾਂ ਸੱਤਾ ਦੇ ਤਬਾਦਲੇ ਦੀ ਪ੍ਰਕਿਰਿਆ ਤਹਿਤ ਬਣੀ ਅੰਤਰਿਮ ਸਰਕਾਰ ਦੇ ਰਾਸ਼ਟਰਪਤੀ ਦੇ ਅਸਤੀਫੇ ਨਾਲ ਸਕੰਟ ਨਾਲ ਜੂਝ ਰਿਹਾ ਦੇਸ਼ ਹੋਰ ਅਸਥਿਰਤਾ ਵੱਲ ਚੱਲਾ ਗਿਆ ਹੈ।

ਇਹ ਵੀ ਪੜ੍ਹੋ-ਸੈਨ ਜੋਸ ਰੇਲ ਯਾਰਡ 'ਚ ਹੋਈ ਗੋਲੀਬਾਰੀ, ਕਈ ਜ਼ਖਮੀ

ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਅਸਤੀਫਾ ਅਜਿਹੇ ਸਮੇਂ 'ਚ ਆਇਆ ਹੈ ਜਦ ਪੱਛਮੀ ਅਫਰੀਕੀ ਦੇਸ਼ਾਂ ਦੇ ਖੇਤਰੀ ਸਮੂਹ ਦੇ ਪ੍ਰਤੀਨਿਧੀ ਰਾਜਨੀਤਿਕ ਸੰਕਟ 'ਚ ਵਿਚੋਲਗੀ ਕਰਨ ਲਈ ਮਾਲੀ ਪਹੁੰਚੇ ਹਨ। ਸੰਯੁਕਤ ਰਾਸ਼ਟਰ, ਅਫਰੀਕੀ ਸੰਘ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਨੇ ਮਾਲੀ ਦੀ ਫੌਜ ਨਾਲ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਰਿਹਾ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ-ਹੁਣ ਕੁੱਤਿਆਂ ਤੋਂ ਇਨਸਾਨਾਂ 'ਚ ਫੈਲਿਆ ਕੋਰੋਨਾ ਵਾਇਰਸ ਦਾ ਇਹ ਵੈਰੀਐਂਟ

ਫੌਜ ਦੇ ਇਕ ਅਧਿਕਾਰੀ ਮੁਤਾਬਕ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਆਪਣਾ ਅਸਤੀਫਾ ਸਾਬਕਾ ਸ਼ਾਸਕ ਅਤੇ ਅਤੰਰਿਮ ਉਪ ਰਾਸ਼ਟਰਪਤੀ ਕਰਨਲ ਆਸਿਮੀ ਗੋਇਤਾ ਨੂੰ ਸੌਂਪਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਕਟਰ ਉਓਨੇ ਨੂੰ ਬਰਖਾਸਤ ਕਰ ਦਿੱਤਾ ਸੀ। ਗੋਇਤਾ ਨੇ 2020 'ਚ ਮਾਲੀ 'ਚ ਤਖਤਾਪਲਟ ਦੀ ਅਗਵਾਈ ਕੀਤੀ ਸੀ। ਵਿਚੋਲਗੀ 'ਚ ਸ਼ਾਮਲ ਇਕ ਪੱਛਮੀ ਅਫਰੀਕੀ ਡਿਪਲੋਮੈਟ ਨੇ ਵੀ ਰਾਸ਼ਟਰਪਤੀ ਦੇ ਅਸਤੀਫੇ ਅਤੇ ਪ੍ਰਧਾਨ ਮੰਤਰੀ ਨੂੰ ਬਰਖਾਸਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਦੋਵਾਂ ਅਧਿਕਾਰੀਆਂ ਨੇ ਨਾਂ ਜ਼ਾਹਰ ਨਾ ਹੋਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਗਈ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News