ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਅਗਲੇ ਹਫਤੇ ਕਰਨਗੇ ਚੀਨ ਦਾ ਦੌਰਾ

Friday, Jan 05, 2024 - 11:26 AM (IST)

ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਅਗਲੇ ਹਫਤੇ ਕਰਨਗੇ ਚੀਨ ਦਾ ਦੌਰਾ

ਬੀਜਿੰਗ- ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਮੁਈਜ਼ੂ 8 ਤੋਂ 12 ਜਨਵਰੀ ਤੱਕ ਚੀਨ ਦਾ ਦੌਰਾ ਕਰਨਗੇ। ਚੀਨੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਐਲਾਨ ਕੀਤਾ। ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੇ ਕਰੀਬੀ ਮੰਨੇ ਜਾਂਦੇ ਮੁਈਜ਼ੂ ਨੇ ਪਿਛਲੇ ਸਾਲ ਸਤੰਬਰ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਭਾਰਤ ਦੇ ਕਰੀਬੀ ਦੋਸਤ ਇਬਰਾਹਿਮ ਮੁਹੰਮਦ ਸੋਲਿਹ ਨੂੰ ਹਰਾ ਕੇ ਮਾਲਦੀਵ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਸਾਬਕਾ ਰਾਸ਼ਟਰਪਤੀ ਯਾਮੀਨ ਦੇ 2013 ਤੋਂ 2018 ਤੱਕ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਚੀਨ ਨਾਲ ਕਰੀਬੀ ਸਬੰਧ ਸਨ, ਇਸ ਲਈ ਮੁਈਜ਼ੂ ਨੂੰ ਚੀਨ ਦਾ ਦੋਸਤ ਦੱਸਿਆ ਜਾ ਰਿਹਾ ਹੈ।
ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਯਿੰਗ ਨੇ ਇਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਮੁਈਜ਼ੂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ 'ਤੇ ਚੀਨ ਦਾ ਦੌਰਾ ਕਰ ਰਹੇ ਹਨ। ਮੁਈਜ਼ੂ ਦੇ ਪੂਰਵਵਰਤੀ ਭਾਰਤ ਦੇ ਨਾਲ ਵਿਆਪਕ ਦੁਵੱਲੇ ਸਬੰਧਾਂ ਅਤੇ ਮਾਲਦੀਵ ਨਾਲ ਨੇੜਤਾ ਨੂੰ ਦੇਖਦੇ ਹੋਏ ਪਹਿਲਾ ਭਾਰਤ ਦਾ ਦੌਰਾ ਕਰਿਆ ਕਰਦੇ ਸਨ, ਉਸ ਤੋਂ ਬਾਅਦ ਚੀਨ ਦਾ ਨੰਬਰ ਆਉਂਦਾ ਸੀ ਪਰ ਹਾਲ ਹੀ ਦੇ ਦਿਨਾਂ ਵਿੱਚ ਚੀਨ ਨੇ ਮਾਲਦੀਵ ਵਿੱਚ ਕੁਝ ਮੁੱਖ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਵਿੱਚ ਨਿਵੇਸ਼ ਕਰਕੇ ਟਾਪੂ ਦੇਸ਼ 'ਚ ਆਪਣਾ ਪ੍ਰਭਾਵ ਵਧਾਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

Aarti dhillon

Content Editor

Related News