ਆਪਰੇਸ਼ਨ ਸਮੁੰਦਰ ਸੇਤੂ : ਦੇਸ਼ ਵਾਪਸੀ ਤੋਂ ਪਹਿਲਾਂ ਲੋਂੜੀਦੀ ਜਾਂਚ 'ਚੋਂ ਲੰਘੇ ਭਾਰਤੀ ਨਾਗਰਿਕ

Friday, May 08, 2020 - 10:57 AM (IST)

ਆਪਰੇਸ਼ਨ ਸਮੁੰਦਰ ਸੇਤੂ : ਦੇਸ਼ ਵਾਪਸੀ ਤੋਂ ਪਹਿਲਾਂ ਲੋਂੜੀਦੀ ਜਾਂਚ 'ਚੋਂ ਲੰਘੇ ਭਾਰਤੀ ਨਾਗਰਿਕ

ਮਾਲੇ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਕਾਰਨ ਜ਼ਿਆਦਾਤਰ ਦੇਸ਼ ਲਾਕਡਾਊਨ ਦੀ ਸਥਿਤੀ ਵਿਚ ਹਨ। ਇਸ ਕਾਰਨ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵਿਚ ਫਸੇ ਹੋਏ ਹਨ। ਭਾਰਤ ਸਰਕਾਰ ਨੇ ਮਾਲਦੀਵ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 'ਆਪਰੇਸ਼ਨ ਸਮੁੰਦਰ ਸੇਤੁ' ਦੀ ਮੁਹਿੰਮ ਚਲਾਈ ਹੋਈ ਹੈ। ਇਸ ਦੇ ਤਹਿਤ ਨੇਵੀ ਦਾ ਜਹਾਜ਼ INS ਜਲਾਸ਼ਵ ਵੀਰਵਾਰ ਨੂੰ ਮਾਲੇ ਬੰਦਗਰਾਹ ਪਹੁੰਚਿਆ। ਅੱਜ ਭਾਵ ਸ਼ੁੱਕਰਵਾਰ ਨੂੰ ਭਾਰਤੀ ਨਾਗਰਿਕ ਮਾਲਦੀਵ ਦੀ ਰਾਜਧਾਨੀ ਮਾਲੇ ਪਹੁੰਚੇ, ਜਿੱਥੇ ਉਹ ਦੇਸ਼ ਵਾਪਸੀ ਤੋਂ ਪਹਿਲਾਂ ਲੋੜੀਂਦੀ ਜਾਂਚ ਅਤੇ ਪ੍ਰਕਿਰਿਆਵਾਂ ਵਿਚੋਂ ਲੰਘੇ। ਮਾਲਦੀਵ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਕਮਿਸ਼ਨ ਨੇ ਦੱਸਿਆ ਕਿ ਆਪਰੇਸਨ ਸਮੁੰਦਰ ਸੇਤੁ ਦੇ ਤਹਿਤ ਮਾਲਦੀਵ ਤੋਂ ਭਾਰਤੀਆਂ ਨੂੰ ਕੱਢਣ ਲਈ ਇਕ ਸੁਰੱਖਿਅਤ ਅਤੇ ਵਿਵਸਥਿਤ ਤਰੀਕੇ ਨਾਲ ਆਪਣੇ ਫਰਜ਼ਾਂ ਦਾ ਪਾਲਣ ਕਰਨ ਲਈ ਕਮਿਸ਼ਨ ਦੇ ਅਧਿਕਾਰੀ ਅਤੇ ਵਾਲੰਟੀਅਰ ਪੂਰੇ ਸੁਰੱਖਿਆਤਮਕ ਉਪਕਰਨਾਂ ਨਾਲ ਲੈਸ ਹਨ। ਨਾਗਰਿਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਹ ਰਵਾਨਾ ਹੋਣਗੇ। ਗੌਰਤਲਬ ਹੈ ਕਿ ਭਾਰਤੀ ਨੇਵੀ ਨੇ ਕਿਹਾ ਸੀ ਕਿ ਉਸ ਦਾ ਜਹਾਜ਼ ਜਲਾਸ਼ਵ ਕੋਰੋਨਾਵਾਇਰਸ ਮਹਾਮਾਰੀ ਕਾਰਨ ਮਾਲਦੀਵ ਵਿਚ ਫਸੇ ਕਰੀਬ 750 ਭਾਰਤੀਆਂ ਨੂੰ ਲੈਣ ਲਈ ਵੀਰਵਾਰ ਸਵੇਰੇ ਮਾਲੇ ਪਹੁੰਚਿਆ।

 

ਨੇਵੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਜਹਾਜ਼ ਆਪਰੇਸ਼ਨ ਸਮੁੰਦਰ ਸੇਤੂ ਦਾ ਹਿੱਸਾ ਹੈ, ਜੋ ਭਾਰਤੀ ਨੇਵੀ ਨੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਸ਼ੁਰੂ ਕੀਤਾ ਹੈ। ਇਸ ਜਹਾਜ਼ ਵਿਚ ਰਾਹਤ ਸਮੱਗਰੀ, ਕੋਰੋਨਾਵਾਇਰਸ ਬਚਾਅ ਸਮੱਗਰੀ ਦੇ ਨਾਲ ਮੈਡੀਕਲ ਅਤੇ ਪ੍ਰਬੰਧਕੀ ਸਹਾਇਤਾ ਸਟਾਫ ਹੈ। ਬਿਆਨ ਵਿਚ ਕਿਹਾ ਗਿਾ ਕਿ ਅਸੀਂ ਕਰੀਬ 750 ਭਾਰਤੀਆਂ ਨੂੰ ਲੈਕੇ ਆਵਾਂਗੇ। ਇਹ ਵੀ ਦੱਸਿਆ ਗਿਆ ਕਿ INS ਜਲਾਸ਼ਵ ਵਿਚ ਰੋਜ਼ਾਨਾ 3 ਮੈਗਾਵਾਟ ਬਿਜਲੀ ਅਤੇ 212 ਟਨ ਤਾਜ਼ੇ ਪਾਣੀ ਦੇ ਉਤਪਾਦਨ ਦੀ ਸਮੱਰਥਾ ਹੈ। ਨੇਵੀ ਨੇ ਕਿਹਾ ਸੀ ਕਿ ਜਹਾਜ਼ ਵਿਚ ਮੈਡੀਕਲ ਸਹੂਲਤ ਉਪਲਬਧ ਹੈ ਅਤੇ ਇਹ ਮਨੁੱਖੀ ਮਦਦ ਅਤੇ ਆਫਤ ਰਾਰਤ ਮੁਹਿੰਮਾਂ ਲਈ ਅਨੁਕੂਲ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਸਕੂਲ ਮੁੜ ਖੁੱਲ੍ਹਣੇ ਸ਼ੁਰੂ, ਬੱਚੇ ਤੇ ਮਾਪੇ ਉਤਸ਼ਾਹਿਤ 


author

Vandana

Content Editor

Related News