ਮਾਲਦੀਵ ''ਚ ਕੋਰੋਨਾ ਦੇ 44 ਨਵੇਂ ਮਾਮਲੇ ਆਏ ਸਾਹਮਣੇ

05/30/2020 4:35:44 PM

ਮਾਲੇ (ਵਾਰਤਾ) : ਮਾਲਦੀਵ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਵੱਧ ਕੇ 1591 ਹੋ ਗਏ। ਹੀਥ ਪ੍ਰੋਟੈਕਸ਼ਨ ਏਜੰਸੀ (ਐੱਚ.ਪੀ.ਏ.) ਦੇ ਅੰਕੜਿਆਂ ਮੁਤਾਬਕ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਾਡੇ 3 ਵਜੇ ਤੱਕ ਮਾਲਦੀਵ ਦੇ 13, ਬੰਗਲਾਦੇਸ਼ ਦੇ 29 ਅਤੇ ਭਾਰਤੀਆਂ ਦੇ 2 ਮਾਮਲਿਆਂ ਸਮੇਤ ਕੁੱਲ 44 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ।

ਇਸ ਦੌਰਾਨ ਸਥਾਨਕ ਮੀਡੀਆ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਐੱਚ.ਪੀ.ਏ. ਨੇ ਇਸ ਸਮੇਂ ਕੋਵਿਡ-19 ਸਮੂਹਾਂ ਦੀ ਨਿਗਰਾਨੀ ਵਾਲੇ ਦੀਪਾਂ ਦੀ ਯਾਤਰਾ 'ਤੇ ਪਾਬੰਦੀ ਨੂੰ ਹਟਾ ਲਿਆ ਹੈ। ਆਰਥਿਕ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਆਗਿਆ ਦੇਣ ਦੌਰਾਨ ਗ੍ਰੇਟਰ ਮਾਲੇ ਰਾਜਧਾਨੀ ਖੇਤਰ ਵਿਚ 15 ਅਪ੍ਰੈਲ ਤੋਂ ਲਾਗੂ ਤਾਲਾਬੰਦੀ ਨੂੰ 2 ਹਫਤੇ ਲਈ ਵਧਾ ਦਿੱਤਾ ਗਿਆ ਹੈ। ਮਾਲਦੀਵ ਵਿਚ ਕੋਰੋਨਾ ਵਾਇਰਸ ਨਾਲ 5 ਲੋਕਾਂ ਦੀ ਮੌਤ ਹੋਈ ਹੈ ਅਤੇ 242 ਲੋਕ ਠੀਕ ਹੋ ਚੁੱਕੇ ਹਨ।


cherry

Content Editor

Related News