ਆਸਟਰੇਲੀਆਈ ਪੀ. ਐੱਮ. ਨੇ ਮਿਸਰ ''ਚ ਈਸਾਈਆਂ ''ਤੇ ਹੋਏ ਹਮਲੇ ਨੂੰ ਦੱਸਿਆ ''ਸਭ ਤੋਂ ਭਿਆਨਕ''

05/27/2017 1:20:21 PM

ਮੈਲਬੌਰਨ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਮਿਸਰ ''ਚ ਈਸਾਈਆਂ ''ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ''ਚ ਨਿੰਦਾ ਕਰਦੇ ਹੋਏ ਇਸ ਨੂੰ ਸਭ ਤੋਂ ਭਿਆਨਕ ਹਮਲਾ ਦੱਸਿਆ। ਟਰਨਬੁੱਲ ਨੇ ਇਸ ਦੇ ਨਾਲ ਹੀ ਇਸ ਹਮਲੇ ਪ੍ਰਤੀ ਦੁੱਖ ਜ਼ਾਹਰ ਕੀਤਾ ਹੈ। ਦੱਸਣ ਯੋਗ ਹੈ ਕਿ ਮਿਸਰ ''ਚ ਨਕਾਬਪੋਸ਼ ਬੰਦੂਕਧਾਰੀ ਨੇ ਕਾਪਟਿਕ ਈਸਾਈਆਂ ਨਾਲ ਭਰੀ ਬੱਸ ''ਤੇ ਹਮਲਾ ਕਰ ਦਿੱਤਾ ਸੀ, ਜਿਸ ਕਾਰਨ 28 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ''ਚ ਕੁਝ ਬੱਚੇ ਵੀ ਸ਼ਾਮਲ ਸਨ ਅਤੇ 25 ਲੋਕ ਹੋਰ ਗੰਭੀਰ ਜ਼ਖਮੀ ਹੋ ਗਏ। ਬੰਦੂਕਧਾਰੀ ਨੇ ਬੀਤੀ ਸ਼ਾਮ ਮਿਸਰ ਦੇ ਮਿਨੀਆ ਸੂਬੇ ''ਚ ਸਥਿਤ ਸੈਂਟ ਸੈਮੁਅਲ ਮਾਨੇਸਟਰੀ ਨੇੜਿਓਂ ਲੰਘ ਰਹੀ ਬੱਸ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਨੇ ਲਈ ਹੈ।
ਟਰਨਬੁੱਲ ਨੇ ਸ਼ਨੀਵਾਰ ਦੀ ਸਵੇਰ ਨੂੰ ਟਵੀਟ ਕੀਤਾ ਕਿ ਅਸੀਂ ਮਿਸਰ ''ਚ ਵਾਪਰੇ ਇਸ ਭਿਆਨਕ ਹਮਲੇ ਦੀ ਨਿੰਦਾ ਕਰਦੇ ਹਾਂ, ਜਿਸ ''ਚ ਕਾਪਟਿਕ ਈਸਾਈ ਅਤੇ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਮਿਸਰ ਦੇ ਲੋਕਾਂ ਨਾਲ ਇਕਜੁੱਟਤਾ ਨਾਲ ਖੜ੍ਹੇ ਹਾਂ। 
ਇੱਥੇ ਦੱਸ ਦੇਈਏ ਕਿ ਇਹ ਹਮਲਾ ਮਿਸਰ ਦੇ ਈਸਾਈ ਘੱਟ ਗਿਣਤੀ ''ਤੇ ਕੀਤੇ ਜਾਂਦੇ ਹਮਲਿਆਂ ਦੀ ਲੜੀ ''ਚ ਸਭ ਤੋਂ ਭਿਆਨਕ ਹਮਲਾ ਹੈ। ਇਸਲਾਮਿਕ ਅੱਤਵਾਦੀਆਂ ਵਲੋਂ ਇੱਥੋਂ ਦੇ ਲੋਕਾਂ ''ਤੇ ਹਮਲੇ ਕੀਤੇ ਜਾਂਦੇ ਹਨ। ਮਿਸਰ ''ਚ ਈਸਾਈ ਘੱਟ ਗਿਣਤੀ ਦੇ ਲੋਕ ਰਹਿੰਦੇ ਹਨ, ਜੋ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 10 ਫੀਸਦੀ ਹਿੱਸਾ ਹਨ।

Tanu

News Editor

Related News