ਨਫਰਤ ਫੈਲਾ ਰਿਹਾ ਜ਼ਾਕਿਰ ਨਾਇਕ, ਵਾਪਸ ਭੇਜਣ ਦੀ ਲੋੜ : ਪੀ. ਰਾਮਾਸਾਮੀ

08/20/2019 1:23:00 PM

ਕੁਆਲਾਲੰਪੁਰ (ਬਿਊਰੋ)— ਮਲੇਸ਼ੀਆ ਨੇ ਧਰਮ ਗੁਰੂ ਜ਼ਾਕਿਰ ਨਾਇਕ ਦੇ ਭਾਸ਼ਣ ਦੇਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਕ ਇੰਟਰਵਿਊ ਵਿਚ ਮਲੇਸ਼ੀਆ ਦੇ ਪੀਨਾਂਗ ਦੇ ਉਪ ਮੁੱਖ ਮੰਤਰੀ ਪੀ ਰਾਮਾਸਾਮੀ ਨੇ ਕਿਹਾ ਕਿ ਜ਼ਾਕਿਰ ਨੇ ਦੇਸ਼ 'ਚ ਤਣਾਅ ਵਧਾ ਦਿੱਤਾ ਸੀ। ਉਹ ਸਾਡੇ ਲਈ ਜ਼ਹਿਰ ਹੈ। ਉਹ ਆਪਣੇ ਭਾਸ਼ਣਾਂ ਜ਼ਰੀਏ ਨਫਰਤ ਫੈਲਾਉਂਦਾ ਹੈ। ਇਸ ਲਈ ਅਸੀਂ ਉਸ 'ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਾਕਿਰ ਦੇ ਮਾਫੀ ਨਾਮੇ 'ਦੇ ਡਿਪਟੀ ਸੀ.ਐੱਮ. ਨੇ ਕਿਹਾ ਕਿ ਜ਼ਾਕਿਰ ਨੇ ਦਿਲੋਂ ਮਾਫੀ ਨਹੀਂ ਮੰਗੀ, ਇਸ ਲਈ ਉਸ ਨੂੰ ਵਾਪਸ ਭੇਜਣ ਦੀ ਲੋੜ ਹੈ। 

ਨਸਲੀ ਟਿੱਪਣੀ ਮਾਮਲੇ ਵਿਚ ਜ਼ਾਕਿਰ ਮਲੇਸ਼ੀਆ ਵਿਚ ਫੱਸਦਾ ਜਾ ਰਿਹਾ ਹੈ। ਰਾਸ਼ਟਰੀ ਸੁਰੱਖਿਆ ਨੂੰ ਦੇਖਦਿਆਂ ਮਲੇਸ਼ੀਆ ਵਿਚ ਉਸ 'ਤੇ ਜਨਤਕ ਸਭਾ ਵਿਚ ਭਾਸ਼ਣ ਦੇਣ 'ਤੇ ਰੋਕ ਲਗਾ ਦਿੱਤੀ ਗਈ ਹੈ। 3 ਅਗਸਤ ਨੂੰ ਦਿੱਤੇ ਇਕ ਭਾਸ਼ਣ ਵਿਚ ਜ਼ਾਕਿਰ ਨੇ ਮਲੇਸ਼ੀਆ ਵਿਚ ਰਹਿ ਰਹੇ ਹਿੰਦੂਆਂ ਅਤੇ ਚੀਨੀ ਭਾਈਚਾਰੇ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਨਾਇਕ ਨੇ ਬਿਆਨ ਵਿਚ ਕਿਹਾ ਸੀ,''ਮਲੇਸ਼ੀਆ ਵਿਚ ਰਹਿ ਰਹੇ ਹਿੰਦੂਆਂ ਦੇ ਅਧਿਕਾਰ ਭਾਰਤ ਵਿਚ ਰਹਿ ਰਹੇ ਮੁਸਲਮਾਨਾਂ ਦੇ ਮੁਕਾਬਲੇ 100 ਗੁਣਾ ਵੱਧ ਹਨ।'' ਇਸ ਦੇ ਨਾਲ ਹੀ ਜ਼ਾਕਿਰ ਨੇ ਚੀਨੀ ਭਾਈਚਾਰੇ ਨੂੰ ਦੇਸ਼ ਛੱਡਣ ਲਈ ਕਿਹਾ ਸੀ। 

ਭਾਵੇਂਕਿ ਮੰਗਲਵਾਰ ਨੂੰ ਉਸ ਨੇ ਬਿਆਨ ਨੂੰ ਲੈ ਕੇ ਮਾਫੀ ਮੰਗੀ ਅਤੇ ਕਿਹਾ ਕਿ ਉਸ ਦਾ ਗਲਤ ਮਤਲਬ ਕੱਢਿਆ ਗਿਆ। ਇੱਥੇ ਦੱਸ ਦਈਏ ਕਿ ਜ਼ਾਕਿਰ ਭਾਰਤ ਵਿਚ ਮੋਸਟ ਵਾਂਟੇਡ ਹੈ। ਉਸ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਜਾਰੀ ਹਨ। 53 ਸਾਲ ਦੇ ਜ਼ਾਕਿਰ ਨੇ 3 ਸਾਲ ਪਹਿਲਾਂ ਭਾਰਤ ਛੱਡ ਦਿੱਤਾ ਸੀ ਅਤੇ ਮਲੇਸ਼ੀਆ ਚਲਾ ਗਿਆ ਸੀ।


Vandana

Content Editor

Related News