ਮਲੇਸ਼ੀਆ : ਮਹਿਲ ਦੇ 7 ਕਰਮੀ ਕੋਰੋਨਾ ਇਨਫੈਕਟਿਡ, ਰਾਜਾ-ਰਾਣੀ ਹੋਏ ਕੁਆਰੰਟੀਨ
Thursday, Mar 26, 2020 - 04:10 PM (IST)
ਕੁਆਲਾਲੰਪੁਰ (ਬਿਊਰੋ): ਕੋਵਿਡ-19 ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਜਾਣਕਾਰੀ ਮੁਤਾਬਕ ਮਲੇਸ਼ੀਆ ਦੇ ਰਾਜਮਹਿਲ ਦੇ 7 ਕਰਮੀ ਕੋਰੋਨਾਵਾਇਰਸ ਇਨਫੈਕਟਿਡ ਪਾਏ ਗਨ ਹਨ। ਇਸ ਦੇ ਤੁਰੰਤ ਬਾਅਦ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਅਤੇ ਉਹਨਾਂ ਦੀ ਪਤਨੀ ਤੁੰਕੁ ਅਜੀਜ਼ਾ ਮੈਮੁਨਾ ਇਸਕੰਦਰੀਆ ਨੇ ਖੁਦ ਨੂੰ ਵੱਖਰੇ ਰੱਖਣ ਦਾ ਫੈਸਲਾ ਲਿਆ ਹੈ।
ਮਹਿਲ ਨੇ ਵੀਰਵਾਰ ਨੂੰ ਦੱਸਿਆ ਕਿ 7 ਕਰਮੀ ਮੰਗਲਵਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਏ ਗਏ। ਸਿਹਤ ਅਧਿਕਾਰੀ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਇਨਫੈਕਸ਼ਨ ਕਿਹੜੇ ਸਰੋਤ ਤੋਂ ਫੈਲਿਆ ਹੈ। ਉਸ ਨੇ ਦੱਸਿਆ ਕਿ ਦੇਸ਼ ਦੇ ਰਾਜਾ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਅਤੇ ਰਾਣੀ ਦੀ ਵੀ ਜਾਂਚ ਕੀਤੀ ਗਈ ਹੈ। ਦੋਵੇਂ ਇਨਫੈਕਟਿਡ ਨਹੀਂ ਪਾਏ ਗਏ ਹਨ।
ਇਹ ਵੀ ਪੜ੍ਹੋ- ਪਾਕਿ : ਮਸਜਿਦਾਂ 'ਚ ਇਸ ਵਾਰ ਅਤਾ ਨਹੀਂ ਹੋਵੇਗੀ ਜੁਮੇ ਦੀ ਨਮਾਜ਼, ਫਤਵਾ ਜਾਰੀ
ਮਹਿਲ ਨੇ ਦੱਸਿਆ ਕਿ ਸ਼ਾਹੀ ਜੋੜੇ ਨੇ ਬੁੱਧਵਾਰ ਤੋਂ ਖੁਦ ਨੂੰ ਵੱਖਰੇ ਰੱਖਣ ਦਾ ਫੈਸਲਾ ਲਿਆ ਹੈ।ਮਹਿਲ ਨੂੰ ਇਨਫੈਕਸ਼ਨ ਮੁਕਤ ਕੀਤਾ ਜਾਵੇਗਾ। ਇੱਥੇ ਦੱਸ ਦਈਏ ਕਿ ਮਲੇਸ਼ੀਆ ਵਿਚ ਇਸ ਇਨਫੈਕਸ਼ਨ ਨਾਲ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁੱਲ 1,796 ਲੋਕ ਇਸ ਨਾਲ ਇਨਫੈਕਟਿਡ ਹਨ। ਦੇਸ਼ ਵਿਚ 14 ਅਪ੍ਰੈਲ ਤੱਕ ਦੇ ਲਈ ਲੌਕਡਾਊਨ ਐਲਾਨਿਆ ਗਿਆ ਹੈ। ਉੱਧਰ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਵਿਚ ਫੈਲ ਚੁੱਕੇ ਕੋਵਿਡ-19 ਦਾ ਪ੍ਰਕੋਪ ਕੰਟਰੋਲ ਵਿਚ ਨਹੀਂ ਆ ਰਿਹਾ। ਇਸ ਖਤਰਨਾਕ ਵਾਇਰਸ ਨਾਲ ਹੁਣ ਤੱਕ 21,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4 ਲੱਖ ਤੋਂ ਵਧੇਰੇ ਇਨਫੈਕਟਿਡ ਹਨ। ਭਾਰਤ ਵਿਚ ਵੀ ਕੋਰੋਨਾ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ ਵਿਚ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 600 ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ 11 ਲੋਕਾਂ ਦੀ ਮੌਤ ਹੋਈ ਹੈ।