ਮਲੇਸ਼ੀਆ : ਮਸ਼ੀਨ ''ਚ ਫਸਣ ਕਾਰਨ ਨੇਪਾਲੀ ਮਜ਼ਦੂਰ ਦੀ ਮੌਤ
Monday, Dec 30, 2019 - 05:19 PM (IST)

ਕੁਆਲਾਲੰਪੁਰ (ਭਾਸ਼ਾ): ਮਲੇਸ਼ੀਆ ਦੇ ਮਲੱਕਾ ਰਾਜ ਵਿਚ ਸੋਮਵਾਰ ਨੂੰ ਮਾਂਸ ਤਿਆਰ ਕਰਨ ਵਾਲੀ ਮਸ਼ੀਨ ਵਿਚ ਫਸਣ ਕਾਰਨ ਇਕ ਨੇਪਾਲੀ ਮਜ਼ਦੂਰ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮਲੱਕਾ ਅੱਗ ਬੁਝਾਊ ਵਿਭਾਗ ਦੇ ਜ਼ੁਲਖੈਰਾਨੀ ਰਮਲੀ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਮਸਜਿਦ ਤਨਹ ਨੇੜੇ ਇਕ ਮਾਂਸ ਪਕਾਉਣ ਵਾਲੇ ਕਾਰਖਾਨੇ ਵਿਚ ਇਹ ਘਟਨਾ ਵਾਪਰੀ। ਉਹਨਾਂ ਨੇ ਕਿਹਾ,''ਪੀੜਤ 47 ਸਾਲਾ ਮਜ਼ਦੂਰ ਤਿੰਨ ਹੋਰ ਮਜ਼ਦੂਰਾਂ ਦੇ ਨਾਲ ਮਸ਼ੀਨ 'ਤੇ ਕੰਮ ਕਰ ਰਿਹਾ ਸੀ। ਜਦੋਂ ਅਚਾਨਕ ਮਸ਼ੀਨ ਚਾਲੂ ਹੋ ਗਈ।''
ਜ਼ੁਲਖੈਰਾਨੀ ਨੇ ਕਿਹਾ ਕਿ ਵਿਅਕਤੀ ਦੇ ਲੱਕ ਦਾ ਹਿੱਸਾ ਮਸ਼ੀਨ ਦੀ ਚਪੇਟ ਵਿਚ ਆਇਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਵਿਅਕਤੀ ਦੇ ਸਰੀਰ ਨੂੰ ਮਸ਼ੀਨ ਵਿਚੋਂ ਬਾਹਰ ਕੱਢਣ ਲਈ ਲੱਗਭਗ 30 ਮਿੰਟ ਲੱਗੇ। ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਤੁਰੰਤ ਟਿੱਪਣੀ ਲਈ ਮਲੇਸ਼ੀਆ ਸਥਿਤ ਨੇਪਾਲੀ ਦੂਤਾਵਾਸ ਨਾਲ ਸੰਪਰਕ ਸੰਭਵ ਨਹੀਂ ਹੋ ਸਕਿਆ।