ਚੀਨ ਨੂੰ ਦੱਖਣੀ ਚੀਨ ਸਾਗਰ ''ਤੇ ਆਪਣਾ ਦਾਅਵਾ ਕਰਨਾ ਚਾਹੀਦੈ ਪਰਿਭਾਸ਼ਿਤ

03/07/2019 5:18:19 PM

ਮਨੀਲਾ (ਭਾਸ਼ਾ)— ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਕਿਹਾ ਕਿ ਚੀਨ ਨੂੰ ਵਿਵਾਦਮਈ ਦੱਖਣੀ ਚੀਨ ਸਾਗਰ 'ਤੇ ਆਪਣਾ ਤਥਾਕਥਿਤ 'ਮਲਕੀਅਤ ਹੱਕ' ਪਰਿਭਾਸ਼ਿਤ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਇਸ 'ਤੇ ਦਾਅਵਾ ਕਰਨ ਵਾਲੇ ਹੋਰ ਦੇਸ਼ ਸੰਸਾਧਨਾਂ ਨਾਲ ਭਰਪੂਰ ਇਸ ਜਲ ਖੇਤਰ ਤੋਂ ਲਾਭ ਲੈਣਾ ਸ਼ੁਰੂ ਕਰ ਸਕਣਗੇ। 

ਮੁਹੰਮਦ ਨੇ ਵੀਰਵਾਰ ਨੂੰ ਮਨੀਲਾ ਵਿਚ ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਬਿਜ਼ੀ ਸਮੁੰਦਰ ਵਿਚ ਸ਼ਿਪਿੰਗ ਦੀ ਆਜ਼ਾਦੀ ਖਾਸ ਹੈ। ਜੇਕਰ ਉੱਥੇ ਕੋਈ ਪਾਬੰਦੀ ਨਾ ਹੋਵੇ ਤਾਂ ਚੀਨ ਦਾ ਦਾਅਵਾ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਕਰੇਗਾ। ਮਲੇਸ਼ੀਆ, ਫਿਲੀਪੀਨ, ਚੀਨ ਅਤੇ ਤਿੰਨ ਹੋਰ ਦੇਸ਼ ਜਲਮਾਰਗ 'ਤੇ ਲੰਬੇ ਸਮੇਂ ਤੋਂ ਚੱਲ ਰਹੇ ਖੇਤਰੀ ਵਿਵਾਦ ਵਿਚ ਉਲਝੇ ਹੋਏ ਹਨ। ਮੁਹੰਮਦ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਲਈ ਮਨੀਲਾ ਦੀ ਯਾਤਰਾ 'ਤੇ ਆਏ ਹੋਏ ਹਨ। ਮੁਸਲਿਮ ਗੁਰੀਲਾ ਨਾਲ ਸ਼ਾਂਤੀ ਵਾਰਤਾ ਸ਼ੁਰੂ ਕਰਾਉਣ ਲਈ ਫਿਲੀਪੀਨ ਸਰਕਾਰ ਮਲੇਸ਼ੀਆ ਦਾ ਧੰਨਵਾਦ ਜ਼ਾਹਰ ਕਰ ਸਕਦੀ ਹੈ।


Vandana

Content Editor

Related News