ਮੁਥਾਰਿਕਾ ਦੂਜੀ ਵਾਰ ਬਣੇ ਮਾਲਾਵੀ ਦੇ ਰਾਸ਼ਟਰਪਤੀ

05/28/2019 9:10:41 AM

ਲਿਲੋਂਗਵੇ— ਮਾਲਾਵੀ ਦੇ ਮੌਜੂਦਾ ਰਾਸ਼ਟਰਪਤੀ ਪੀਟਰ ਮੁਥਾਰਿਕਾ ਇਕ ਵਾਰ ਫਿਰ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਹਨ। ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ। ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਦੇ ਮੁਥਾਰਿਕਾ ਨੇ ਮੰਗਲਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੂੰ ਕੁੱਲ 38 ਫੀਸਦੀ ਵੋਟਾਂ ਮਿਲੀਆਂ ਜਦਕਿ ਮਾਲਾਵੀ ਕਾਂਗਰਸ ਪਾਰਟੀ ਨਾਲ ਉਨ੍ਹਾਂ ਦੇ ਵਿਰੋਧੀ ਨੇਤਾ ਲਜ਼ਾਰਸ ਚਕਵੇਰਾ ਨੂੰ 36 ਫੀਸਦੀ ਵੋਟਾਂ ਮਿਲੀਆਂ ਹਨ। ਚਕਵੇਰਾ ਵਲੋਂ ਚੋਣਾਂ 'ਚ ਵੋਟਿੰਗ ਦੌਰਾਨ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ ਦੇ ਚੱਲਦੇ ਨਤੀਜੇ ਕਈ ਦਿਨਾਂ ਤਕ ਸਥਿਗਤ ਕਰ ਦਿੱਤੇ ਗਏ ਸਨ।

ਜ਼ਿਕਰਯੋਗ ਹੈ ਕਿ ਮੁਥਾਰਿਕਾ 2014 ਤੋਂ ਮਾਲਾਵੀ ਦੇ ਰਾਸ਼ਟਰਪਤੀ ਹਨ। ਪਿਛਲੀਆਂ ਚੋਣਾਂ 'ਚ ਉਨ੍ਹਾਂ ਨੇ ਚਕਵੇਰਾ ਅਤੇ ਪੀਪਲ ਪਾਰਟੀ ਤੋਂ ਪਹਿਲਾਂ ਰਾਸ਼ਟਰਪਤੀ ਜਾਇਸ ਬਦਾ ਨੂੰ ਹਰਾਇਆ ਸੀ।


Related News