ਕੋਰੋਨਾ ਨਾਲ ਲੱਡ਼ਣ ਲਈ ਮਲੇਰੀਆ ਦੀ ਦਵਾਈ ਹੀ ਕਾਰਗਾਰ ਹੈ : ਫ੍ਰਾਂਸੀਸੀ ਪ੍ਰੋਫੈਸਰ

Monday, Mar 30, 2020 - 02:28 AM (IST)

ਕੋਰੋਨਾ ਨਾਲ ਲੱਡ਼ਣ ਲਈ ਮਲੇਰੀਆ ਦੀ ਦਵਾਈ ਹੀ ਕਾਰਗਾਰ ਹੈ : ਫ੍ਰਾਂਸੀਸੀ ਪ੍ਰੋਫੈਸਰ

ਪੈਰਿਸ - ਕੋਰੋਨਾਵਾਇਰਸ ਨੂੰ ਮਾਤ ਪਾਉਣ ਲਈ ਮਲੇਰੀਆ ਰੋਕੂ ਦਵਾਈ ਕਲੋਰੋਕਵਿਨ ਦੇ ਇਸਤੇਮਾਲ ਦੀ ਗੱਲ ਕਰਨ ਵਾਲੇ ਵਿਵਾਦਤ ਫ੍ਰਾਂਸੀਸੀ ਪ੍ਰੋਫੈਸਰ ਡਿਡੀਅਰ ਰਾਓਲਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜਿਹਡ਼ਾ ਨਵਾਂ ਅਧਿਐਨ ਕੀਤਾ ਹੈ, ਉਹ ਵਾਇਰਸ ਨੂੰ ਖਤਮ ਕਰਨ ਵਿਚ ਇਸ ਦਵਾਈ ਦੇ ਕਾਰਗਾਰ ਹੋਣ ਦੀ ਪੁਸ਼ਟੀ ਕਰਦਾ ਹੈ ਪਰ ਕਈ ਹੋਰ ਵਿਗਿਆਨਕਾਂ ਅਤੇ ਆਲੋਚਕਾਂ ਨੇ ਮਾਰਸਿਲੇ ਵਿਚ ਲਾ ਟਿਮੋਨ ਹਸਪਤਾਲ ਦੇ ਵਾਇਰਸ ਰੋਗ ਵਿਭਾਗ ਦੇ ਪ੍ਰਮੁੱਖ ਅਤੇ ਸਾਇੰਸਦਾਨ ਡਿਡੀਅਰ ਰਾਓਲਟ ਨੇ ਸੋਧ 'ਤੇ ਸ਼ੱਕ ਜਤਾਇਆ ਹੈ।

PunjabKesari

ਉਨ੍ਹਾਂ (ਆਲੋਚਕਾਂ) ਆਖਿਆ ਕਿ ਪਰੀਖਣ ਉਚਿਤ ਤਰੀਕੇ ਨਾਲ ਨਹੀਂ ਕੀਤਾ ਗਿਆ। ਡਾ. ਰਾਓਲਟ, ਜਿਨਾਂ ਦੇ ਸਿਧਾਂਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣਾਇਆ ਹੈ, ਨੇ ਆਖਿਆ ਹੈ ਕਿ 80 ਰੋਗੀਆਂ ਨੂੰ ਲੈ ਕੇ ਕੀਤੇ ਗਏ ਉਨ੍ਹਾਂ ਦੇ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਸ ਦਵਾਈ ਦੇ ਜ਼ਰੀਏ ਇਲਾਜ ਨਾਲ 5 ਵਿਚੋਂ 4 ਮਰੀਜ਼ਾਂ ਦੇ ਸਿਹਤ ਵਿਚ ਸੁਧਾਰ ਹੋਇਆ ਹੈ।


author

Khushdeep Jassi

Content Editor

Related News