ਮਲਾਲਾ ਯੂਸੁਫਜ਼ਈ ਨੇ ਤਾਲਿਬਾਨੀਆਂ ਨੂੰ ਲਿਖੀ ਚਿੱਠੀ, ਲੜਕੀਆਂ ਦੀ ਸਿੱਖਿਆ ਬਾਰੇ ਕਹੀ ਇਹ ਗੱਲ

Tuesday, Oct 19, 2021 - 04:15 PM (IST)

ਮਲਾਲਾ ਯੂਸੁਫਜ਼ਈ ਨੇ ਤਾਲਿਬਾਨੀਆਂ ਨੂੰ ਲਿਖੀ ਚਿੱਠੀ, ਲੜਕੀਆਂ ਦੀ ਸਿੱਖਿਆ ਬਾਰੇ ਕਹੀ ਇਹ ਗੱਲ

ਇਸਲਾਮਾਬਾਦ (ਆਈ. ਏ. ਐੱਨ. ਐੱਸ.)-ਪਾਕਿਸਤਾਨ ਦੀ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫ਼ਜ਼ਈ ਨੇ ਅਫ਼ਗਾਨਿਸਤਾਨ ’ਚ ਤਾਲਿਬਾਨ ਲੀਡਰਸ਼ਿਪ ਨੂੰ ਲੜਕੀਆਂ ਲਈ ਸੈਕੰਡਰੀ ਸਕੂਲਾਂ ਨੂੰ ਤੁਰੰਤ ਪ੍ਰਭਾਵ ਨਾਲ ਫਿਰ ਤੋਂ ਖੋਲ੍ਹਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਅਪੀਲ ਤਹਿਤ ਯੁੱਧ ਪੀੜਤ ਰਾਸ਼ਟਰ ਦੇ ਨਵੇਂ ਸ਼ਾਸਕਾਂ ਨੂੰ ਸੰਬੋਧਿਤ ਇਕ ਖੁੱਲ੍ਹਾ ਪੱਤਰ ਲਿਖਿਆ ਹੈ। ਮਲਾਲਾ ਤੇ ਹੋਰ ਅਫ਼ਗਾਨ ਮਹਿਲਾ ਅਧਿਕਾਰ ਕਾਰਕੁੰਨਾਂ ਨੇ ਖੁੱਲ੍ਹੇ ਪੱਤਰ ’ਚ ਲਿਖਿਆ ਕਿ ਤਾਲਿਬਾਨ ਦੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਲੜਕੀਆਂ ਦੇ ਸੈਕੰਡਰੀ ਸਕੂਲਾਂ ’ਤੇ ਲਾਈ ਪਾਬੰਦੀ ਹਟਾ ਲੈਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨੀ ਕਾਰਕੁੰਨ ਮਲਾਲਾ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਅੱਤਵਾਦੀਆਂ ਨੇ 2012 ’ਚ ਖੈਬਰ ਪਖਤੂਨਖਵਾ ਸੂਬੇ ’ਚ ਸਵਾਤ ਘਾਟੀ ਦੇ ਆਪਣੇ ਗ੍ਰਹਿ ਨਗਰ ’ਚ ਸਿਰ ਵਿਚ ਗੋਲੀ ਮਾਰ ਦਿੱਤੀ ਸੀ ਕਿਉਂਕਿ ਉਹ ਲੜਕੀਆਂ ਦੀ ਸਿੱਖਿਆ ਦੇ ਪ੍ਰਮੋਟਰ ਤੇ ਸਮਰਥਕ ਸਨ। ਤਾਲਿਬਾਨੀਆਂ ਨੇ ਸੱਤਾ ’ਤੇ ਕਾਬਜ਼ ਹੋਣ ਸਮੇਂ ਕਿਹਾ ਸੀ ਕਿ ਉਹ ਦੇਸ਼ ’ਚ ਲੜਕੀਆਂ ਦੀ ਸਿੱਖਿਆ ਦੀ ਇਜਾਜ਼ਤ ਦੇਣਗੇ। ਹਾਲਾਂਕਿ ਤਾਲਿਬਾਨ ਨੇ ਸਿਰਫ ਲੜਕਿਆਂ ਦੀਆਂ ਸਿੱਖਿਆ ਸੰਸਥਾਵਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਤੇ ਲੜਕੀਆਂ ਦੇ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੀ ਅਣਦੇਖੀ ਕੀਤੀ ਹੈ। ਭਾਵੇਂ ਹੀ ਤਾਲਿਬਾਨ ਲੀਡਰਸ਼ਿਪ ਸਿੱਖਿਆ ਸਮੇਤ ਦੇਸ਼ ’ਚ ਲੜਕੀਆਂ ਨੂੰ ਸਿੱਖਿਆ ਦੇ ਸਾਰੇ ਅਧਿਕਾਰ ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਯਕੀਨ ਨਹੀਂ ਹੈ ਕਿ ਉਹ ਵਾਅਦਾ ਪੂਰਾ ਕਰਨਗੇ। ਮਲਾਲਾ ਵੱਲੋਂ ਤਾਲਿਬਾਨ ਨੂੰ ਕੀਤੀ ਗਈ ਇਸ ਅਪੀਲ ਨੂੰ ਵਿਸ਼ਵ ਪੱਧਰੀ ਮਾਨਤਾ ਮਿਲ ਸਕਦੀ ਹੈ ਪਰ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤਾਲਿਬਾਨ ਇਸ ਨੂੰ ਅਣਦੇਖਿਆ ਕਰ ਸਕਦਾ ਹੈ।

ਤਾਲਿਬਾਨ ਨੇ ਮਲਾਲਾ ਤੇ ਉਸ ਦੇ ਪਰਿਵਾਰ ਨੂੰ ਵਾਰ-ਵਾਰ ਧਮਕੀ ਦਿੱਤੀ ਸੀ ਤੇ ਸਹੁੰ ਖਾਧੀ ਸੀ ਕਿ ਉਸ ਨੂੰ ਮਾਰ ਦੇਣਗੇ। ਤਾਲਿਬਾਨ ਨੇ ਦੋਸ਼ ਲਾਇਆ ਸੀ ਕਿ ਮਲਾਲਾ ਔਰਤਾਂ ਨੂੰ ਸਿੱਖਿਆ ਲਈ ਘਰੋਂ ਬਾਹਰ ਜਾਣ ਲਈ ਪ੍ਰੇਰਿਤ ਕਰਦੀ ਹੈ, ਜੋ ਇਸਲਾਮ ਦੀਆਂ ਸਿੱਖਿਆਵਾਂ ਦੇ ਖ਼ਿਲਾਫ ਹੈ। ਅਫ਼ਗਾਨਿਸਤਾਨ ’ਚ ਔਰਤਾਂ ਦੀ ਸਿੱਖਿਆ ਦਾ ਭਵਿੱਖ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਦੀ ਸਥਾਪਨਾ ਦੇ ਖ਼ਿਲਾਫ ਦੁਨੀਆ ਦੀਆਂ ਪ੍ਰਮੁੱਖ ਚਿੰਤਾਵਾਂ ’ਚੋਂ ਇਕ ਹੈ। 


author

Manoj

Content Editor

Related News