ਮੇਜਰ ਸਿੰਘ ਖੱਖ ਦਾ ਗੁਰਦੁਆਰਾ ਸਾਹਿਬ ਕਸਟੇਨਦੋਲੋ (ਬਰੇਸ਼ੀਆ) ਦੀ ਪ੍ਰੰਬਧਕ ਕਮੇਟੀ ਵਲੋਂ ਸਨਮਾਨ

Tuesday, Apr 11, 2023 - 05:04 PM (IST)

ਮੇਜਰ ਸਿੰਘ ਖੱਖ ਦਾ ਗੁਰਦੁਆਰਾ ਸਾਹਿਬ ਕਸਟੇਨਦੋਲੋ (ਬਰੇਸ਼ੀਆ) ਦੀ ਪ੍ਰੰਬਧਕ ਕਮੇਟੀ ਵਲੋਂ ਸਨਮਾਨ

ਰੋਮ/ਇਟਲੀ (ਕੈਂਥ): ਪਿਛਲੇ ਦਿਨੀਂ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਬਰੇਸ਼ੀਆ ਦੇ ਮੇਜਰ ਸਿੰਘ ਖੱਖ ਦਾ ਗੁਰਦੁਆਰਾ ਕਸਟੇਨਦੋਲੋ (ਬਰੇਸ਼ੀਆ) ਦੀ ਪ੍ਰੰਬਧਕ ਕਮੇਟੀ ਵਲੋਂ ਸਨਮਾਨ ਵਿਸ਼ੇਸ਼ ਤੌਰ 'ਤੇ ਸਿਰੋਪਾ ਸਾਹਿਬ ਤੇ ਸਨਮਾਨ ਪੱਤਰ ਦੇ ਕੇ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ਸਨਮਾਨ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਇਟਲੀ ਵਿਚ ਰਹਿੰਦਿਆ ਸਾਹਿਤਿਕ, ਸਮਾਜਿਕ ਤੇ ਧਾਰਮਿਕ ਅਦਾਰਿਆਂ ਨਾਲ ਜੁੜ ਕੇ ਉਹਨਾਂ ਵਲੋਂ ਕੀਤੀ ਨਿਰਪੱਖ ਤੇ ਨਿਰਸੁਆਰਥ ਸੇਵਾ ਬਦਲੇ ਦਿੱਤਾ ਗਿਆ। ਮੇਜਰ ਸਿੰਘ ਖੱਖ ਪੰਜਾਬ ਤੋਂ ਨਕੋਦਰ ਨੇੜੇ ਪਿੰਡ ਨੂਰਪੁਰ ਚੱਠਾ ਦੇ ਰਹਿਣ ਵਾਲੇ ਹਨ ਜੋ ਪਿਛਲੇ ਲੱਗਭਗ 25 ਸਾਲ ਤੋਂ ਇਟਲੀ ਵਿੱਚ ਰਹਿੰਦਿਆ ਲਗਾਤਾਰ ਧਾਰਮਿਕ, ਸਮਾਜਿਕ ਤੇ ਸਾਹਿਤਿਕ ਅਦਾਰਿਆਂ ਨਾਲ ਜੁੜਕੇ ਸੇਵਾ ਕਰਦੇ ਆ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੇ ਅਮੀਰਾਂ 'ਚ ਸ਼ਾਮਲ ਹਨ ਇਹ ਹਿੰਦੂ ਔਰਤਾਂ, ਆਪਣੇ ਦਮ 'ਤੇ ਕਮਾਇਆ ਪੈਸਾ ਤੇ ਨਾਮ

ਜ਼ਿਕਰਯੋਗ ਹੈ ਕਿ ਬਹੁਤ ਸਾਰੇ ਮਾਨ ਸਨਮਾਨ ਤੇ ਸਤਿਕਾਰ ਪ੍ਰਾਪਤ ਕਰਨ ਵਾਲੇ ਮੇਜਰ ਸਿੰਘ ਯੋਗ ਪ੍ਰਬੰਧਕ,ਕਲਾਂ ਕਿਰਤਾਂ ਨਾਲ ਜੁੜੇ ਨੇਕ ਦਿਲ ਇਨਸਾਨ, ਇਕ ਲੇਖਕ ਅਤੇ ਚਿੱਤਰਕਾਰ ਵੀ ਹਨ। ਜਿਹਨਾਂ ਦਾ ਯੂਰਪ ਦੀ ਸਿਰਮੌਰ ਸਾਹਿਤਕ ਸੰਸਥਾ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਕਾਰਜਾਂ ਵਿੱਚ ਅਹਿਮ ਅਤੇ ਯੂਰਪੀ ਪੰਜਾਬੀ ਕਾਨਫਰੰਸ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਸਾਹਿਤ ਸੁਰ ਸੰਗਮ ਸਭਾ ਇਟਲੀ ਸਮੇਤ ਇਥੋਂ ਦੀਆਂ ਹੋਰ ਵੀ ਸਮਾਜਿਕ, ਸੱਭਿਆਚਾਰਕ ਤੇ ਧਾਰਮਿਕ ਸੰਸਥਾਵਾਂ ਤੇ ਸਨਮਾਨਯੋਗ ਸ਼ਖਸੀਅਤਾਂ ਵਲੋਂ ਮੇਜਰ ਸਿੱਖ ਖੱਖ ਦੀ ਇਟਲੀ ਰਹਿੰਦਿਆਂ ਪੰਜਾਬੀ ਸਮਾਜ ਅਤੇ ਮਨੁੱਖਤਾ ਲਈ ਕੀਤੀ ਕਾਰਜ਼ ਸਾਧਨਾ ਦੀ ਸਿਫ਼ਤ ਸਰਾਹਨਾ ਕੀਤੀ ਗਈ। ਇਥੇ ਇਹ ਵੀ ਦੱਸ ਦਈਏ ਕੇ ਮੇਜਰ ਸਿੰਘ ਖੱਖ ਇਸ ਸਮੇਂ ਪਰਵਾਸ ਕਰਦਿਆਂ ਇਟਲੀ ਤੋਂ ਕੈਨੇਡਾ ਅਪਣੇ ਬੱਚਿਆਂ ਕੋਲ ਜਾ ਰਹੇ ਹਨ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News