ਕਾਂਗੋ 'ਚ ਫ਼ੌਜੀ ਜਹਾਜ਼ ਕ੍ਰੈਸ਼, 2 ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀਆਂ ਗਈਆਂ ਜਾਨਾਂ
Saturday, Sep 26, 2026 - 07:48 AM (IST)
ਕਿਨਸ਼ਾਸਾ : ਮੱਧ ਅਫਰੀਕੀ ਦੇਸ਼ ਕਾਂਗੋ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ, ਜਿਸ ਵਿੱਚ 2 ਸੀਨੀਅਰ ਫੌਜੀ ਅਧਿਕਾਰੀਆਂ ਸਮੇਤ 14 ਲੋਕਾਂ ਦੀ ਦੁਖਦਾਈ ਮੌਤ ਹੋ ਗਈ ਹੈ। ਇਹ ਜਹਾਜ਼ ਦੱਖਣ-ਪੱਛਮੀ ਸ਼ਹਿਰ ਕਿਕਵਿਟ (Kikwit) ਤੋਂ ਰਾਜਧਾਨੀ ਕਿਨਸ਼ਾਸਾ ਵਾਪਸ ਪਰਤ ਰਿਹਾ ਸੀ।
ਹਾਦਸੇ 'ਚ ਮਾਰੇ ਗਏ ਕਾਂਗੋ ਦੇ 2 ਵੱਡੇ ਫ਼ੌਜੀ ਅਧਿਕਾਰੀ
ਕਾਂਗੋ ਦੀ ਫੌਜ ਦੇ ਬੁਲਾਰੇ ਮੇਜਰ ਜਨਰਲ ਏਫੋਮੀ ਏਕੇਂਗੇ ਨੇ ਹਾਦਸੇ ਅਤੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਹਾਦਸੇ ਵਿੱਚ ਜਾਨ ਗੁਆਉਣ ਵਾਲੇ 2 ਸੀਨੀਅਰ ਫੌਜੀ ਅਧਿਕਾਰੀਆਂ ਵਿੱਚ ਦੇਸ਼ ਦੀ ਫੌਜੀ ਅਦਾਲਤ ਦੇ ਮੁਖੀ ਲੈਫਟੀਨੈਂਟ ਜਨਰਲ ਮੁਟੋਮਬੋ ਕਾਟਾਲਾਈ ਟਿਏਂਡੇ ਅਤੇ ਹਥਿਆਰਬੰਦ ਬਲਾਂ ਦੇ ਆਡੀਟਰ ਜਨਰਲ ਲੈਫਟੀਨੈਂਟ ਜਨਰਲ ਬਾਕੁਮੀ ਲਿਕੁਲੀਆ ਸ਼ਾਮਲ ਹਨ।
It happened on September 25, 2026 (Friday). The plane crash occurred in Kenge, in the Democratic Republic of the Congo, when the aircraft was returning from Kikwit to Kinshasa.
— 平本オズワルド (@osvaldohiramoto) September 26, 2026
pic.twitter.com/TEPiwVAUdU
ਤਕਨੀਕੀ ਖਰਾਬੀ ਤੋਂ ਬਾਅਦ ਕੇਂਗੇ 'ਚ ਹਾਦਸਾਗ੍ਰਸਤ ਹੋਇਆ ਜਹਾਜ਼
ਸਥਾਨਕ ਅਧਿਕਾਰੀਆਂ ਅਤੇ ਫੌਜ ਦੇ ਬਿਆਨਾਂ ਅਨੁਸਾਰ, ਕਿਨਸ਼ਾਸਾ ਵਾਪਸ ਪਰਤਦੇ ਸਮੇਂ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ ਸੀ ਅਤੇ ਬਾਅਦ ਵਿੱਚ ਇਹ ਕੇਂਗੇ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਸਵਾਰ ਵਫ਼ਦ ਅਤੇ ਚਾਲਕ ਦਲ ਦੇ ਸਾਰੇ 12 ਮੈਂਬਰਾਂ ਅਤੇ ਦੋ ਫੌਜੀ ਜਨਰਲਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਂਚ ਦੇ ਹੁਕਮ, ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ
ਇਸ ਪੜਾਅ 'ਤੇ ਹਾਦਸੇ ਦਾ ਮੁੱਖ ਕਾਰਨ ਅਤੇ ਤਕਨੀਕੀ ਖਰਾਬੀ ਦੀ ਕਿਸਮ ਅਜੇ ਅਣਜਾਣ ਹੈ। ਸਿਵਲ ਏਵੀਏਸ਼ਨ ਅਥਾਰਟੀ ਬੋਰਡ ਦੇ ਚੇਅਰਮੈਨ ਟ੍ਰਾਈਫੋਨ ਕਿਨ-ਕੀ ਮੁਲੁੰਬਾ ਅਤੇ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਰੂਸੀ ਸੰਸਦੀ ਚੋਣਾਂ: ਨਤੀਜੇ ਸਾਹਮਣੇ ਆਏ, ਕ੍ਰੇਮਲਿਨ ਦੀ ਪਕੜ ਹੋਰ ਹੋਈ ਮਜ਼ਬੂਤ
ਸੁਰੱਖਿਆ ਸੰਕਟ ਦੌਰਾਨ ਹੋਇਆ ਹਾਦਸਾ
ਇਹ ਜਹਾਜ਼ ਹਾਦਸਾ ਕਾਂਗੋ ਵਿੱਚ ਚੱਲ ਰਹੇ ਸੁਰੱਖਿਆ ਸੰਕਟ ਦੌਰਾਨ ਵਾਪਰਿਆ ਹੈ, ਜਿੱਥੇ ਦੇਸ਼ ਦੀ ਫੌਜ ਪੂਰਬੀ ਖੇਤਰ ਵਿੱਚ ਕਈ ਹਥਿਆਰਬੰਦ ਸਮੂਹਾਂ ਨਾਲ ਲੜ ਰਹੀ ਹੈ। ਇਨ੍ਹਾਂ ਵਿੱਚ ਰਵਾਂਡਾ-ਸਮਰਥਿਤ M23 ਬਾਗੀ ਸਮੂਹ ਪ੍ਰਮੁੱਖ ਹੈ, ਜਿਸ ਨੇ ਹਾਲੀਆ ਹਮਲਿਆਂ ਤੋਂ ਬਾਅਦ ਪੂਰਬੀ ਕਾਂਗੋ ਦੇ ਕਈ ਅਹਿਮ ਕਸਬਿਆਂ 'ਤੇ ਕਬਜ਼ਾ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
