ਖਾਲਿਸਤਾਨੀਆਂ ਖ਼ਿਲਾਫ਼ ਵੱਡੇ ਐਕਸ਼ਨ ਦੀ ਰੌਂਅ 'ਚ ਕੈਨੇਡਾ, ਫੰਡਿੰਗ ਦੇ ਰਸਤੇ ਨੂੰ ਰੋਕਣ ਦੀ ਤਿਆਰੀ

09/09/2023 12:09:25 PM

ਟੋਰਾਂਟੋ- ਕੈਨੇਡਾ 'ਚ ਰਹਿ ਰਹੇ ਕਰੀਬ 12 ਲੱਖ ਭਾਰਤੀਆਂ 'ਚ ਦਹਿਸ਼ਤ ਦਾ ਮਾਹੌਲ ਹੈ। ਦਰਅਸਲ ਕੈਨੇਡਾ ਵਿਚ ਲਗਾਤਾਰ ਮੰਦਰਾਂ 'ਤੇ ਹੋ ਰਹੇ ਹਮਲਿਆਂ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਕਾਰਨ ਉਥੇ ਰਹਿ ਰਹੇ ਭਾਰਤੀ ਡਰੇ ਹੋਏ ਹਨ ਪਰ ਹੁਣ ਖਾਲਿਸਤਾਨੀ ਅੱਤਵਾਦੀਆਂ ਦੀ ਫੰਡਿੰਗ ਦੇ ਰਸਤੇ ਨੂੰ ਰੋਕਣ ਲਈ ਕੈਨੇਡਾ ਵਿੱਚ ਵੱਡੀ ਤਿਆਰੀ ਹੋ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡਾ ਖਾਲਿਸਤਾਨੀ ਫੰਡਿੰਗ ਦਾ ਧੁਰਾ ਬਣਿਆ ਹੋਇਆ ਹੈ। ਇੱਥੇ 2 ਤਰ੍ਹਾਂ ਦੀ ਫੰਡਿੰਗ ਆਉਂਦੀ ਹੈ। ਪਹਿਲੀ ਅਮਰੀਕਾ ਤੋਂ ਆਉਣ ਵਾਲੀ ਫੰਡਿੰਗ ਅਤੇ ਦੂਜੀ ਕੈਨੇਡਾ ਵਿੱਚ ਖਾਲਿਸਤਾਨੀਆਂ ਵੱਲੋਂ ਜਮ੍ਹਾ ਕੀਤਾ ਜਾਣ ਵਾਲਾ ਫੰਡ, ਭਾਰਤ ਨੇ ਦੋਵਾਂ ਸਰੋਤਾਂ ਵਿੱਚ ਰੁਕਾਵਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਮਰੀਕਾ 'ਚ ਵੀ ਖਾਲਿਸਤਾਨੀ ਫੰਡਿੰਗ ਸਰੋਤਾਂ 'ਤੇ ਰੋਕ ਲੱਗੇਗੀ। ਇਹ ਫੰਡ ਮੁੱਖ ਤੌਰ 'ਤੇ ਕੈਨੇਡਾ ਤੋਂ ਆਸਟ੍ਰੇਲੀਆ ਭੇਜੇ ਜਾ ਰਹੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਤੋਂ ਖਾਲਿਸਤਾਨੀ ਇਸ ਨਾਲ ਆਸਟ੍ਰੇਲੀਆ ਵਿਚ ਵੱਖਵਾਦੀ ਪ੍ਰਚਾਰ ਨੂੰ ਹਵਾ ਦੇ ਰਹੇ ਹਨ। ਕੈਨੇਡਾ ਤੋਂ ਬ੍ਰਿਟੇਨ ਜਾਣ ਵਾਲੇ ਖਾਲਿਸਤਾਨੀ ਫੰਡਾਂ 'ਤੇ ਵੀ ਸਰੋਤਾਂ ਰਾਹੀਂ ਹੀ ਨਜ਼ਰ ਰੱਖੀ ਜਾਵੇਗੀ। ਇਸ ਦੇ ਲਈ ਕੈਨੇਡਾ ਦੇ ਚਾਰ ਸ਼ਹਿਰਾਂ ਟੋਰਾਂਟੋ, ਬਰੈਂਪਟਨ, ਸਰੀ ਅਤੇ ਵੈਨਕੂਵਰ ਦੀ ਪਛਾਣ ਕੀਤੀ ਗਈ ਹੈ।

ਇਹ ਵੀ ਪੜ੍ਹੋ: ਖਾਲਿਸਤਾਨੀ ਜਨਮਤ ਸੰਗ੍ਰਹਿ ਤੋਂ ਪਹਿਲਾਂ ਕੈਨੇਡਾ 'ਚ ਇੱਕ ਹੋਰ ਹਿੰਦੂ ਮੰਦਰ ਨੂੰ ਬਣਾਇਆ ਗਿਆ ਨਿਸ਼ਾਨਾ

ਭਾਰਤ ਨੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਸੰਯੁਕਤ ਰਾਸ਼ਟਰ ਚਾਰਟਰ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਸਰਕਾਰ ਅੱਗੇ ਆਪਣਾ ਪੱਖ ਪੇਸ਼ ਕੀਤਾ ਹੈ। ਐੱਨ.ਆਈ.ਏ. ਦੀ ਰਿਪੋਰਟ ਵੀ ਸਬੂਤ ਵਜੋਂ ਪੇਸ਼ ਕੀਤੀ ਗਈ। ਇਸ ਵਿੱਚ ਕੈਨੇਡਾ ਵਿੱਚ ਖਾਲਿਸਤਾਨੀ ਨੈੱਟਵਰਕ ਅਤੇ ਇਸ ਤੋਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਖ਼ਤਰਾ ਦੱਸਿਆ ਗਿਆ ਸੀ। ਹਾਲ ਹੀ ਵਿੱਚ, ਭਾਰਤ ਨੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਦੇ ਪ੍ਰਬੰਧਾਂ ਦੇ ਤਹਿਤ ਵੀ ਫੰਡਿੰਗ ਦਾ ਮੁੱਦਾ ਕੈਨੇਡਾ ਸਰਕਾਰ ਕੋਲ ਉਠਾਇਆ ਹੈ। ਇੱਥੇ ਦੱਸ ਦੇਈਏ ਕਿ ਬੀਤੇ ਦਿਨ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇੱਕ ਪ੍ਰਮੁੱਖ ਮੰਦਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਅਤੇ ਭੰਨ-ਤੋੜ ਕੀਤੀ ਗਈ ਹੈ। ਸਰੀ ਦੇ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਸੋਸਾਇਟੀ ਮੰਦਰ ਦੀਆਂ ਬਾਹਰਲੀਆਂ ਕੰਧਾਂ 'ਤੇ ਵੀਰਵਾਰ ਨੂੰ ਸਪ੍ਰੇ ਪੇਂਟ ਨਾਲ ਨਾਅਰੇ, ਪੰਜਾਬ ਭਾਰਤ ਨਹੀਂ ਹੈ ਅਤੇ ਮੋਦੀ ਇੱਕ ਅੱਤਵਾਦੀ ਹੈ, ਲਿਖੇ ਹੋਏ ਸਨ। ਇਹ ਘਟਨਾ 10 ਸਤੰਬਰ ਨੂੰ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਸਮਾਗਮ ਅਤੇ ਪਾਬੰਦੀਸ਼ੁਦਾ ਸਮੂਹ ਸਿੱਖਸ ਫਾਰ ਜਸਟਿਸ (SFJ) ਵੱਲੋਂ ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਨੂੰ "ਬੰਦ" ਦੀਆਂ ਧਮਕੀਆਂ ਤੋਂ ਠੀਕ ਪਹਿਲਾਂ ਹੋਈ ਹੈ।

ਇਹ ਵੀ ਪੜ੍ਹੋ: ਜੀ-20 ਸੰਮੇਲਨ ਲਈ ਆਪਣੇ ਪੁੱਤਰ ਨਾਲ ਦਿੱਲੀ ਪਹੁੰਚੇ ਕੈਨੇਡੀਅਨ PM ਜਸਟਿਨ ਟਰੂਡੋ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News