ਨਿਊਜਰਸੀ ''ਚ ਵੱਡੀ ਵਾਰਦਾਤ, ਭਾਰਤੀ ਜਿਊਲਰ ਦੇ ਸ਼ੋਅਰੂਮ ''ਚੋਂ 10 ਲੱਖ ਡਾਲਰ ਦੇ ਗਹਿਣੇ ਲੁੱਟੇ
Thursday, Aug 13, 2026 - 02:41 AM (IST)
ਨਿਊਜਰਸੀ (ਰਾਜ ਗੋਗਨਾ) : ਨਿਊਜਰਸੀ ਦੇ ਵੁੱਡਬ੍ਰਿਜ ਕਾਊਂਟੀ ਦੇ ਟਾਊਨ ਇਜ਼ਲੀਨ ਵਿਖੇ ਓਕਟਰੀ ਰੋਡ ’ਤੇ ਸਥਿਤ ‘ਨਵਲੱਖਾ ਜਿਊਲਰਜ਼' ਨਾਮੀ ਭਾਰਤੀ ਗਹਿਣਿਆਂ ਦੇ ਸਟੋਰ ’ਚੋਂ ਬੀਤੀ ਸ਼ਾਮ 7:30 ਵਜੇ ਦੇ ਕਰੀਬ 10 ਲੱਖ ਡਾਲਰ ਦੇ ਗਹਿਣੇ ਅਤੇ ਹੀਰੇ ਲੁੱਟ ਲਏ ਗਏ। ਸੀ. ਸੀ. ਟੀ. ਵੀ. ਵਿਚ ਕੈਦ ਹੋਈਆਂ ਤਸਵੀਰਾਂ ਅਨੁਸਾਰ ਇਸ ਲੁੱਟ ਵਿਚ ਕੁੱਲ 6 ਲੁਟੇਰੇ ਸ਼ਾਮਲ ਸਨ, ਜਿਨ੍ਹਾਂ ਵਿਚੋਂ 4 ਮਾਸਕ ਪਹਿਨ ਕੇ ਹਥੌੜਿਆਂ ਅਤੇ ਵੱਡੇ ਪਲਾਸਟਿਕ ਦੇ ਥੈਲਿਆਂ ਨਾਲ ਸਟੋਰ ਅੰਦਰ ਦਾਖਲ ਹੋਏ ਅਤੇ 2 ਬਾਹਰ ਹੀ ਖੜੇ ਰਹੇ। ਲੁਟੇਰਿਆਂ ਨੇ ਹਥੌੜਿਆਂ ਨਾਲ ਕਾਊਂਟਰਾਂ ਦੀ ਭੰਨ-ਤੋੜ ਕਰ ਕੇ ਸਿਰਫ਼ 45 ਸਕਿੰਟਾਂ ਵਿਚ ਹੀ ਪੂਰੇ ਸਟੋਰ ਨੂੰ ਸਾਫ਼ ਕਰ ਦਿੱਤਾ ਅਤੇ ਬਾਹਰ ਖੜ੍ਹੀ ਕਾਰ ਵਿਚ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਤੁਰਕੀ ਦਾ ਸ਼ਾਂਤੀ ਵੱਲ ਵੱਡਾ ਕਦਮ ! ਹਜ਼ਾਰਾਂ ਕੁਰਦਿਸ਼ ਬਾਗ਼ੀਆਂ ਨੂੰ ਕੀਤਾ ਮੁਆਫ਼
ਸਟੋਰ ਦੇ ਸਹਿ-ਮਾਲਕ ਸੋਨੂੰ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਲਗਾ ਕੇ ਇਹ ਕਾਰੋਬਾਰ ਨਵਾਂ ਹੀ ਸ਼ੁਰੂ ਕੀਤਾ ਸੀ, ਪਰ ਇਸ ਲੁੱਟ ਨੇ ਉਨ੍ਹਾਂ ਨੂੰ ਡੂੰਘੇ ਸੰਕਟ ਵਿਚ ਪਾ ਦਿੱਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲੁਟੇਰਿਆਂ ਦੀ ਭਾਲ ਵਿਚ ਲੱਗ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
