ਅਮਰੀਕਾ: ਬਾਲਟੀਮੋਰ 'ਚ ਭਿਆਨਕ ਹਾਦਸਾ, ਕਾਰਗੋ ਜਹਾਜ਼ ਦੇ ਟਕਰਾਉਣ ਕਾਰਨ ਨਦੀ 'ਚ ਡਿੱਗਿਆ ਪੁਲ
Tuesday, Mar 26, 2024 - 02:59 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਬਾਹਰੀ ਬਾਲਟੀਮੋਰ ਹਾਰਬਰ ਖੇਤਰ ਵਿੱਚ ਮੰਗਲਵਾਰ ਨੂੰ ਇੱਕ ਹਾਦਸਾ ਵਾਪਰਿਆ। ਦਰਅਸਲ ਇੱਥੇ ਇਕ ਕਾਰਗੋ ਜਹਾਜ਼ ਬਾਲਟੀਮੋਰ ਬੰਦਰਗਾਹ ਨੂੰ ਪਾਰ ਕਰਦੇ ਪੁਲ ਨਾਲ ਟਕਰਾ ਗਿਆ। ਇਸ ਹਾਦਸੇ ਤੋਂ ਬਾਅਦ ਪੁਲ ਢਹਿ ਗਿਆ ਅਤੇ ਇਸ ਘਟਨਾ 'ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਬਾਲਟੀਮੋਰ ਕੋਸਟ ਗਾਰਡ ਅਧਿਕਾਰੀ ਮੈਥਿਊ ਵੈਸਟ ਨੇ ਕਿਹਾ ਕਿ ਪੁਲ ਦੇ ਅੰਸ਼ਕ ਤੌਰ 'ਤੇ ਡਿੱਗਣ ਦੀ ਸੂਚਨਾ ਮੰਗਲਵਾਰ ਸਵੇਰੇ ਮਿਲੀ। ਬਾਲਟੀਮੋਰ ਫਾਇਰ ਵਿਭਾਗ ਨੇ ਵੀ ਪੁਲ ਦੇ ਡਿੱਗਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਮੈਰੀਲੈਂਡ ਟਰਾਂਸਪੋਰਟੇਸ਼ਨ ਅਥਾਰਟੀ ਨੇ ਪੁਲ 'ਤੇ ਆਵਾਜਾਈ ਬੰਦ ਕਰ ਦਿੱਤੀ ਹੈ।
ਕਈ ਲੋਕਾਂ ਦੀ ਮੌਤ ਦਾ ਡਰ
ਕੋਸਟ ਗਾਰਡ, ਫਾਇਰ ਡਿਪਾਰਟਮੈਂਟ ਸਮੇਤ ਕਈ ਏਜੰਸੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ 'ਚ ਕਈ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲ ਡਿੱਗਣ ਤੋਂ ਬਾਅਦ ਕਈ ਕਾਰਾਂ ਅਤੇ ਲੋਕ ਪਾਣੀ ਵਿੱਚ ਡੁੱਬ ਗਏ। ਕਈ ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ। ਕੁੱਲ ਮਿਲਾ ਕੇ ਇਹ ਹਾਦਸਾ ਵੱਡੇ ਨੁਕਸਾਨ ਵੱਲ ਇਸ਼ਾਰਾ ਕਰ ਰਿਹਾ ਹੈ। ਬਾਲਟੀਮੋਰ ਫਾਇਰ ਡਿਪਾਰਟਮੈਂਟ ਦੇ ਡਾਇਰੈਕਟਰ ਕੇਵਿਨ ਕਾਰਟਰਾਈਟ ਨੇ ਪੁਸ਼ਟੀ ਕੀਤੀ ਕਿ ਲਗਭਗ ਸੱਤ ਲੋਕ ਅਤੇ ਕਈ ਵਾਹਨ ਨਦੀ ਵਿੱਚ ਵਹਿ ਗਏ ਸਨ।
ਜਹਾਜ਼ ਬਾਲਟੀਮੋਰ ਤੋਂ ਕੋਲੰਬੋ ਲਈ ਹੋਇਆ ਸੀ ਰਵਾਨਾ
ਤੱਟ ਰੱਖਿਅਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ 'ਤੇ ਸਿੰਗਾਪੁਰ ਦਾ ਝੰਡਾ ਸੀ। ਮਾਲਵਾਹਕ ਜਹਾਜ਼ ਦਾ ਨਾਂ ਡਾਲੀ ਹੈ ਅਤੇ ਇਹ 948 ਫੁੱਟ ਲੰਬਾ ਹੈ। ਇਹ ਜਹਾਜ਼ ਬਾਲਟੀਮੋਰ ਤੋਂ ਕੋਲੰਬੋ, ਸ਼੍ਰੀਲੰਕਾ ਲਈ ਰਵਾਨਾ ਹੋਇਆ ਸੀ। ਇਸ ਦੌਰਾਨ ਜਹਾਜ਼ ਫਰਾਂਸਿਸ ਸਕਾਟ ਬ੍ਰਿਜ ਨਾਲ ਟਕਰਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਵਾਪਰਿਆ ਕਿਸ਼ਤੀ ਹਾਦਸਾ, ਤਿੰਨ ਲੋਕਾਂ ਦੀ ਮੌਤ
ਫਰਾਂਸਿਸ ਸਕਾਟ ਬ੍ਰਿਜ 1977 ਵਿੱਚ ਖੋਲ੍ਹਿਆ ਗਿਆ ਸੀ
ਇਹ ਪੁਲ 1977 ਵਿੱਚ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ। ਇਸ ਦਾ ਨਾਂ ਮਸ਼ਹੂਰ ਅਮਰੀਕੀ ਲੇਖਕ ਫਰਾਂਸਿਸ ਸਕਾਟ ਦੇ ਨਾਂ 'ਤੇ ਰੱਖਿਆ ਗਿਆ ਸੀ। ਫਰਾਂਸਿਸ ਸਕਾਟ ਬ੍ਰਿਜ 1.6 ਮੀਲ ਲੰਬਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।