ਗਿਨੀ ''ਚ ਕੂੜੇ ਦਾ ਪਹਾੜ ਡਿੱਗਣ ਨਾਲ ਵੱਡਾ ਹਾਦਸਾ: 22 ਦੀ ਮੌਤ, ਮਲਬੇ ''ਚ ਦੱਬੇ ਕਈ ਲੋਕਾਂ ਦੀ ਭਾਲ ਜਾਰੀ

Sunday, Aug 23, 2026 - 11:35 PM (IST)

ਗਿਨੀ ''ਚ ਕੂੜੇ ਦਾ ਪਹਾੜ ਡਿੱਗਣ ਨਾਲ ਵੱਡਾ ਹਾਦਸਾ: 22 ਦੀ ਮੌਤ, ਮਲਬੇ ''ਚ ਦੱਬੇ ਕਈ ਲੋਕਾਂ ਦੀ ਭਾਲ ਜਾਰੀ

ਇੰਟਰਨੈਸ਼ਨਲ ਡੈਸਕ : ਪੱਛਮੀ ਅਫ਼ਰੀਕੀ ਦੇਸ਼ ਗਿਨੀ ਦੀ ਰਾਜਧਾਨੀ ਕੋਨਾਕਰੀ ਵਿੱਚ ਐਤਵਾਰ ਤੜਕੇ ਇੱਕ ਦੁਖਦਾਈ ਘਟਨਾ ਵਾਪਰ ਗਈ, ਜਿੱਥੇ ਸ਼ਹਿਰ ਦੇ ਸਭ ਤੋਂ ਵੱਡੇ ਲੈਂਡਫਿਲ (ਕੂੜੇ ਦੇ ਢੇਰ) ਦਾ ਇੱਕ ਵੱਡਾ ਹਿੱਸਾ ਢਹਿ ਗਿਆ। ਸਿਵਲ ਸੁਰੱਖਿਆ ਸੇਵਾ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ ਇਸ ਘਟਨਾ ਵਿੱਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ।

ਭਾਰੀ ਬਾਰਿਸ਼ ਤੋਂ ਬਾਅਦ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ

ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਐਤਵਾਰ ਸਵੇਰੇ 3 ਵਜੇ ਦੇ ਕਰੀਬ ਇਲਾਕੇ ਵਿੱਚ ਭਾਰੀ ਬਾਰਿਸ਼ ਸ਼ੁਰੂ ਹੋਈ। ਇਸ ਭਾਰੀ ਬਾਰਿਸ਼ ਕਾਰਨ 'ਦਾਰ ਏਸ ਸਲਾਮ' (Dar Es Salam) ਸਥਿਤ ਕੂੜੇ ਦੇ ਪਹਾੜ ਵਿੱਚ ਜ਼ਮੀਨ ਖਿਸਕ ਗਈ, ਜਿਸ ਨਾਲ ਨੇੜਲੀਆਂ ਝੁੱਗੀਆਂ ਢਹਿ ਗਈਆਂ। ਮਲਬੇ ਹੇਠ ਕਈ ਝੁੱਗੀਆਂ ਪੂਰੀ ਤਰ੍ਹਾਂ ਦੱਬ ਗਈਆਂ। ਘਟਨਾ ਤੋਂ ਤੁਰੰਤ ਬਾਅਦ ਬਚੇ ਲੋਕਾਂ ਨੂੰ ਲੱਭਣ ਅਤੇ ਕੱਢਣ ਲਈ ਇੱਕ ਵੱਡੇ ਪੱਧਰ 'ਤੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ।

ਐਤਵਾਰ ਨੂੰ ਹੀ ਬੰਦ ਹੋਣੀ ਸੀ ਸਾਈਟ

ਫ਼ੌਜੀ ਇੰਜੀਨੀਅਰਿੰਗ ਬਟਾਲੀਅਨ ਦੇ ਸੈਨੀਟੇਸ਼ਨ ਅਫਸਰ, ਲੈਫਟੀਨੈਂਟ ਕਰਨਲ ਬਾਲਡੇ ਮਾਮਾਦੌ ਬੈਲੋ ਨੇ ਦੱਸਿਆ ਕਿ ਕੂੜਾ ਡੰਪਿੰਗ ਸਾਈਟ ਐਤਵਾਰ ਨੂੰ ਬੰਦ ਹੋਣ ਵਾਲੀ ਸੀ। ਹਾਲਾਂਕਿ ਪ੍ਰਸ਼ਾਸਨ ਨੇ ਪਹਿਲਾਂ ਸਥਾਨਕ ਨਿਵਾਸੀਆਂ ਨੂੰ ਇਲਾਕਾ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਸਨ ਜਿਸ ਕਾਰਨ ਬਹੁਤ ਸਾਰੇ ਲੋਕ ਚਲੇ ਗਏ ਸਨ। ਹਾਦਸੇ ਦੇ ਸਮੇਂ ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਮੌਜੂਦ ਸਨ। ਖੇਤਰੀ ਪ੍ਰਸ਼ਾਸਨ ਅਤੇ ਵਿਕੇਂਦਰੀਕਰਣ ਮੰਤਰੀ, ਦਿਨਾਬੂ ਟੂਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਆਪਣਾ ਦੁੱਖ ਪ੍ਰਗਟ ਕੀਤਾ। ਇਸ ਦੌਰਾਨ ਉਨ੍ਹਾਂ ਇਹ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਬਾਕੀ ਬਚੇ ਸਾਰੇ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਕਿਸੇ ਹੋਰ ਖੇਤਰ ਵਿੱਚ ਸੁਰੱਖਿਅਤ ਢੰਗ ਨਾਲ ਤਬਦੀਲ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News