ਮਹਿਮੂਦ ਅਲ-ਮਸ਼ਦਾਨੀ ਬਣੇ ਇਰਾਕ ਦੇ ਨਵੇਂ ਸਪੀਕਰ
Friday, Nov 01, 2024 - 11:59 AM (IST)
ਬਗਦਾਦ (ਯੂ.ਐਨ.ਆਈ.)- ਰਾਜਨੀਤਿਕ ਮਤਭੇਦਾਂ ਕਾਰਨ ਲਗਭਗ ਇਕ ਸਾਲ ਤੱਕ ਅਹੁਦਾ ਖਾਲੀ ਰਹਿਣ ਤੋਂ ਬਾਅਦ ਇਰਾਕੀ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਮਹਿਮੂਦ ਅਲ-ਮਸ਼ਦਾਨੀ ਨੂੰ ਨਵਾਂ ਸਪੀਕਰ ਚੁਣਿਆ। ਇਰਾਕੀ ਸੰਸਦ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਲ-ਮਸ਼ਦਾਨੀ ਨੂੰ ਸੰਸਦ ਦੇ ਸੈਸ਼ਨ 'ਚ ਦੋ ਦੌਰ ਦੀ ਸਿੱਧੀ ਵੋਟਿੰਗ ਤੋਂ ਬਾਅਦ ਨਵਾਂ ਸਪੀਕਰ ਚੁਣਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਸ਼ੇਖ ਹਸੀਨਾ ਦੀ ਗੱਠਜੋੜ ਪਾਰਟੀ ਦੇ ਦਫ਼ਤਰ 'ਤੇ ਹਮਲਾ, ਲਾਈ ਗਈ ਅੱਗ
ਬਿਆਨ ਮੁਤਾਬਕ ਦੂਜੇ ਗੇੜ ਦੀ ਵੋਟਿੰਗ ਵਿੱਚ ਅਲ-ਮਸ਼ਦਾਨੀ ਨੂੰ 182 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਸਲੇਮ ਅਲ-ਇਸਾਵੀ ਨੂੰ 42 ਵੋਟਾਂ ਮਿਲੀਆਂ।ਮਸ਼ਾਦਾਨੀ ਨੇ ਪਹਿਲਾਂ 2006 ਤੋਂ 2008 ਤੱਕ ਪ੍ਰਤੀਨਿਧ ਪ੍ਰੀਸ਼ਦ ਦੇ ਇਰਾਕੀ ਸਪੀਕਰ ਵਜੋਂ ਸੇਵਾ ਕੀਤੀ ਸੀ। ਵਰਣਨਯੋਗ ਹੈ ਕਿ ਇਰਾਕੀ ਸੰਘੀ ਅਦਾਲਤ ਨੇ 14 ਨਵੰਬਰ, 2023 ਨੂੰ ਕਾਨੂੰਨੀ ਉਲੰਘਣਾਵਾਂ ਕਾਰਨ ਸਪੀਕਰ ਮੁਹੰਮਦ ਅਲ-ਹਲਬੌਸੀ ਦੇ ਕਾਰਜਕਾਲ ਨੂੰ ਖ਼ਤਮ ਕਰਨ ਦਾ ਫ਼ੈਸਲਾ ਸੁਣਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।