ਹਮਲਿਆਂ ਵਿਚਕਾਰ ਫਿਲੀਸਤੀਨੀ ਰਾਸ਼ਟਰਪਤੀ ਨੇ ਬਾਈਡੇਨ ਨਾਲ ਕੀਤੀ ਗੱਲ, ਕੀਤੀ ਇਹ ਅਪੀਲ

Sunday, May 16, 2021 - 12:10 PM (IST)

ਤੇਲ ਅਵੀਵ/ਵਾਸ਼ਿੰਗਟਨ (ਬਿਊਰੋ): ਇਜ਼ਰਾਈਲ ਅਤੇ ਫਿਲੀਸਤੀਨ ਵਿਚਾਲੇ ਸੰਘਰਸ਼ ਜਾਰੀ ਹੈ। ਇਸ ਦੌਰਾਨ ਫਿਲੀਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਫੋਨ 'ਤੇ ਗੱਲਬਾਤ ਕੀਤੀ। ਇਸ ਗਲੱਬਾਤ ਵਿਚ ਉਹਨਾਂ ਨੇ ਇਜ਼ਰਾਈਲ ਵੱਲੋਂ ਜਾਰੀ ਸੰਘਰਸ਼ ਵਿਚ ਦਖਲਅੰਦਾਜ਼ੀ ਕਰਨ ਅਤੇ ਫਿਲੀਸਤੀਨ 'ਤੇ ਹੋਰ ਹਮਲੇ ਬੰਦ ਕਰਵਾਉਣ ਦੀ ਅਪੀਲ ਕੀਤੀ। ਸ਼ਨੀਵਾਰ ਨੂੰ ਮਿਲੀ ਇਕ ਜਾਣਕਾਰੀ ਮੁਤਾਬਕ ਅੱਬਾਸ ਨੇ ਰਾਸ਼ਟਰਪਤੀ ਬਾਈਡੇਨ ਨੂੰ ਕਿਹਾ ਕਿ ਜਦੋਂ ਤੱਕ ਇਲਾਕੇ ਤੋਂ ਇਜ਼ਰਾਇਲੀ ਕਬਜ਼ਾ ਨਹੀਂ ਹਟ ਜਾਂਦਾ ਉਦੋਂ ਤੱਕ ਉੱਥੇ ਸ਼ਾਂਤੀ ਸਥਾਪਿਤ ਨਹੀਂ ਹੋ ਸਕਦੀ।

ਪੜ੍ਹੋ ਇਹ ਅਹਿਮ ਖਬਰ-ਇਜ਼ਰਾਈਲ ਹਮਲੇ 'ਚ ਮੀਡੀਆ ਵੀ ਬਣਿਆ ਨਿਸ਼ਾਨਾ, ਬਾਈਡੇਨ ਨੇ ਜਤਾਈ ਚਿੰਤਾ

ਫਿਲੀਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਗੱਲਬਾਤ ਦੌਰਾਨ ਬਾਈਡੇਨ ਨੂੰ ਕਿਹਾ ਕਿ ਫਿਲੀਸਤੀਨ ਦੇ ਲੋਕ ਸ਼ਾਂਤੀ ਚਾਹੁੰਦੇ ਹਨ।ਅਜਿਹੇ ਵਿਚ ਉਹ ਇਸ ਮੁੱਦੇ ਨੂੰ ਲੈਕੇ ਅੰਤਰਰਾਸ਼ਟਰੀ ਵਿਚੋਲਗੀ ਸਵੀਕਾਰ ਕਰਨ ਲਈ ਵੀ ਤਿਆਰ ਹਨ। ਉੱਥੇ ਬਾਈਡੇਨ ਨੇ ਵੀ ਹਿੰਸਾ ਘੱਟ ਕਰਨ ਲਈ ਅਤੇ ਪੱਛਮੀ ਇਲਾਕੇ ਵਿਚ ਸ਼ਾਂਤੀ ਸਥਾਪਿਤ ਕਰਨ 'ਤੇ ਜ਼ੋਰ ਦਿੱਤਾ ਹੈ। ਜਾਣਕਾਰੀ ਮੁਤਾਬਕ ਹਾਲਾਤ ਅਜਿਹੇ ਹਨ ਜਿੱਥੇ ਨਾ ਤਾਂ ਇਜ਼ਰਾਈਲ ਪਿੱਛੇ ਹਟਣ ਲਈ ਤਿਆਰ ਹੈ ਅਤੇ ਨਾ ਹੀ ਫਿਲੀਸਤੀਨ ਵੱਲੋਂ ਹਮਲੇ ਕਰ ਰਿਹਾ ਹਮਾਸ। ਕੁਝ ਦੇਸ਼ਾਂ ਵੱਲੋਂ ਵਿਚੋਲਗੀ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕੋਈ ਨਤੀਜਾ ਨਹੀਂ ਦਿੱਸ ਰਿਹਾ।

ਪੜ੍ਹੋ ਇਹ ਅਹਿਮ ਖਬਰ- ਚੀਨ ਦੀ ਅਮਰੀਕਾ ਨੂੰ ਸਿੱਧੀ ਚੁਣੌਤੀ, ਕਿਹਾ- 'ਯੁੱਧ ਹੋਇਆ ਤਾਂ ਹਾਰ ਜਾਓਗੇ'

ਬਾਈਡੇਨ ਅਤੇ ਨੇਤਨਯਾਹੂ ਵਿਚਾਲੇ ਗੱਲਬਾਤ
ਬਾਈਡੇਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਫੋਨ ਜ਼ਰੀਏ ਨਾਗਰਿਕਾਂ ਅਤੇ  ਪੱਤਰਕਾਰਾਂ ਦੀ ਸੁਰੱਖਿਆ ਬਾਰੇ ਚਿੰਤਾ ਜਤਾਈ।ਅਸਲ ਵਿਚ ਸ਼ਨੀਵਾਰ ਨੂੰ ਇਕ ਇਜ਼ਰਾਇਲੀ ਹਵਾਈ ਹਮਲੇ ਨੇ ਗਾਜ਼ਾ ਸ਼ਹਿਰ ਵਿਚ ਇਕ ਉੱਚੀ ਇਮਾਰਤ ਨੂੰ ਤਬਾਹ ਕਰ ਦਿੱਤਾ ਜਿਸ ਵਿਚ ਐਸੋਸੀਏਟਿਡ ਪ੍ਰੈੱਸ ਅਤੇ ਹੋਰ ਮੀਡੀਆ ਆਊਟਲੇਟਸ ਦੇ ਦਫਤਰ ਸਨ।


Vandana

Content Editor

Related News